ਮਨੀਪੁਰ ਦੇ 6 ਪੋਲਿੰਗ ਸਟੇਸ਼ਨਾਂ ਤੇ ਮੁੜ ਪੈਣਗੀਆਂ ਵੋਟਾਂ
ਦੁਆਰਾ: Punjab Bani ਪ੍ਰਕਾਸ਼ਿਤ :Sunday, 28 April, 2024, 03:29 PM
ਮਨੀਪੁਰ ਦੇ 6 ਪੋਲਿੰਗ ਸਟੇਸ਼ਨਾਂ ਤੇ ਮੁੜ ਪੈਣਗੀਆਂ ਵੋਟਾਂ
ਇੰਫਾਲ, 28 ਅਪਰੈਲ
‘ਆਊਟਰ ਮਨੀਪੁਰ’ ਲੋਕ ਸਭਾ ਹਲਕੇ ਦੇ ਛੇ ਪੋਲਿੰਗ ਸਟੇਸ਼ਨਾਂ ’ਤੇ 30 ਅਪਰੈਲ ਨੂੰ ਮੁੜ ਤੋਂ ਵੋਟਾਂ ਪੈਣਗੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 26 ਅਪਰੈਲ ਨੂੰ ਇਨ੍ਹਾਂ ਛੇ ਪੋਲਿੰਗ ਸਟੇਸ਼ਨਾਂ ’ਚੋਂ ਚਾਰ ਸਟੇਸ਼ਨਾਂ ’ਤੇ ਵੋਟਿੰਗ ਪੂਰੀ ਹੋਣ ਤੋਂ ਪਹਿਲਾਂ ਅਣਪਛਾਤੇ ਵਿਅਕਤੀਆਂ ਨੇ ਈਵੀਐੱਮਜ਼ ਅਤੇ ਵੀਵੀਪੈਟ ਦਾ ਨੁਕਸਾਨ ਕਰ ਦਿੱਤਾ ਸੀ। ਇਕ ਪੋਲਿੰਗ ਸਟੇਸ਼ਨ ’ਤੇ ਈਵੀਐੱਮ ਵਿੱਚ ਖ਼ਰਾਬੀ ਦੀ ਸੂਚਨਾ ਮਿਲੀ ਸੀ ਅਤੇ ਇਕ ਹੋਰ ਪੋਲਿੰਗ ਸਟੇਸ਼ਨ ’ਤੇ ‘ਅਣਪਛਾਤੇ ਬਦਮਾਸ਼ਾਂ ਵੱਲੋਂ ਧਮਕਾਏ ਜਾਣ ਅਤੇ ਖ਼ਤਰੇ’ ਕਰ ਕੇ ਵੋਟਿੰਗ ਪੂਰੀ ਨਹੀਂ ਸੀ ਹੋ ਸਕੀ।