ਸਿਹਤ ਵਿਗੜਨ ਕਾਰਨ ਰਾਂਚੀ ਦਾ ਦੌਰਾ ਰਾਹੁਲ ਗਾਂਧੀ ਨੇ ਕੀਤਾ ਰੱਦ
ਦੁਆਰਾ: Punjab Bani ਪ੍ਰਕਾਸ਼ਿਤ :Sunday, 21 April, 2024, 03:56 PM
ਸਿਹਤ ਵਿਗੜਨ ਕਾਰਨ ਰਾਂਚੀ ਦਾ ਦੌਰਾ ਰਾਹੁਲ ਗਾਂਧੀ ਨੇ ਕੀਤਾ ਰੱਦ
ਦਿਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਰਾਹੁਲ ਗਾਂਧੀ ਦਾ ਅੱਜ ਰਾਂਚੀ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਦੀ ਸਿਹਤ ਵਿਗੜ ਗਈ ਹੈ। ਇਸ ਕਾਰਨ ਰਾਹੁਲ ਗਾਂਧੀ ਅੱਜ ਰਾਂਚੀ ਵਿੱਚ ਆਯੋਜਿਤ ਉਲਗੁਲਾਨ ਰੈਲੀ ਵਿੱਚ ਸ਼ਾਮਲ ਨਹੀਂ ਹੋਣਗੇ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਸਿਹਤ ਵਿਗੜਨ ਕਾਰਨ ਦਿੱਲੀ ਤੋਂ ਬਾਹਰ ਨਹੀਂ ਜਾਣਗੇ। ਰਾਹੁਲ ਗਾਂਧੀ ਦੇ ਰਾਂਚੀ ਦੌਰੇ ਨੂੰ ਰੱਦ ਕਰਨ ਨੂੰ ਲੈ ਕੇ ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਦੀ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਈ ਹੈ।