ਟੇ੍ਰ ਤੋ ਵੱਖ ਹੋਇਆ ਇੰਜਣ ਪੁੱਜਾ 10 ਕਿਲੋਮੀਟਰ ਦੂਰ, ਯਾਤਰੀ ਘਬਰਾਏ
ਟੇ੍ਰ ਤੋ ਵੱਖ ਹੋਇਆ ਇੰਜਣ ਪੁੱਜਾ 10 ਕਿਲੋਮੀਟਰ ਦੂਰ, ਯਾਤਰੀ ਘਬਰਾਏ
ਖੰਨਾ : ਖੰਨਾ ਰੇਲਵੇ ਸਟੇਸ਼ਨ ‘ਤੇ ਅੱਜ ਉਸ ਵੇਲੇ ਵੱਡਾ ਰੇਲ ਹਾਦਸਾ ਟਲ ਗਿਆ, ਜਦੋ ਪਟਨਾ ਤੋਂ ਜੰਮੂ ਤਵੀ ਜਾ ਰਹੀ 12355 ਅਰਚਨਾ ਐਕਸਪ੍ਰੈਸ ਦਾ ਇੰਜਣ ਖੰਨਾ ਸਟੇਸ਼ਨ ਤੋਂ ਕੁਝ ਦੂਰੀ ‘ਤੇ ਡੱਬਿਆਂ ਤੋਂ ਅਲੱਗ ਹੋ ਗਿਆ। ਅਜਿਹਾ ਹੋਣ ‘ਤੇ ਯਾਤਰੀ ਘਬਰਾ ਗਏ। ਇੰਜਣ ਖੰਨਾ ਤੋਂ ਕਰੀਬ 10 ਕਿਲੋਮੀਟਰ ਅੱਗੇ ਚਲਾ ਗਿਆ ਜਦੋਂਕਿ ਯਾਤਰੀਆਂ ਨਾਲ ਭਰੇ ਡੱਬੇ ਖੰਨਾ ਤੋਂ ਅੱਗੇ ਸਮਰਾਲਾ ਫਲਾਈਓਵਰ ਨੇੜੇ ਰੇਲਵੇ ਲਾਈਨਾਂ ‘ਤੇ ਖੜ੍ਹੇ ਰਹੇ। ਜਦੋਂ ਯਾਤਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਅਲਾਰਮ ਤੁਰੰਤ ਰੇਲਵੇ ਵਿਭਾਗ ਨੂੰ ਸੂਚਿਤ ਕੀਤਾ। ਰੇਲਵੇ ਵਿਭਾਗ ਨੇ ਤੁਰੰਤ ਹਰਕਤ ‘ਚ ਆਉਂਦਿਆਂ ਖੰਨਾ ਤੋਂ ਕਰੀਬ 10 ਕਿਲੋਮੀਟਰ ਦੂਰ ਨਿਊ ਖੰਨਾ ਰੇਲਵੇ ਸਟੇਸ਼ਨ ’ਤੇ ਇੰਜਣ ਰੁਕਵਾ ਦਿੱਤਾ। ਕਰੀਬ ਅੱਧੇ ਘੰਟੇ ਬਾਅਦ ਇੰਜਣ ਨੂੰ ਵਾਪਸ ਲਿਆਂਦਾ ਗਿਆ ਤੇ ਫਿਰ ਇਸ ਨੂੰ ਦੁਬਾਰਾ ਡੱਬਿਆਂ ਨਾਲ ਜੋੜਿਆ ਗਿਆ ਤੇ ਗੱਡੀ ਨੂੰ ਜੰਮੂ ਲਈ ਰਵਾਨਾ ਕੀਤਾ ਗਿਆ।