ਪੈਟਰੋਲ ਪੰਪ ਦੋ ਦਿਨ ਰਹਿਣਗੇ ਬੰਦ
ਦੁਆਰਾ: Punjab Bani ਪ੍ਰਕਾਸ਼ਿਤ :Friday, 29 March, 2024, 03:34 PM
ਪੈਟਰੋਲ ਪੰਪ ਦੋ ਦਿਨ ਰਹਿਣਗੇ ਬੰਦ
ਚੰਡੀਗੜ੍ਹ : ਹਰਿਆਣਾ ਵਿਚ ਪੈਟਰੋਲ ਪੰਪ ਡੀਲਰ 2 ਦਿਨਾਂ ਲਈ ਹੜਤਾਲ ‘ਤੇ ਰਹਿਣਗੇ। ਸੂਬੇ ਦੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਪ ਡੀਲਰ ਪਿਛਲੇ 7 ਸਾਲਾਂ ਤੋਂ ਪੈਟਰੋਲ ਅਤੇ ਡੀਜ਼ਲ ‘ਤੇ ਕਮਿਸ਼ਨ ਨਾ ਵਧਾਉਣ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਜਾਣਗੇ।ਹਾਲਾਂਕਿ ਇਸ ਦੌਰਾਨ ਸਰਕਾਰੀ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ। ਆਲ ਹਰਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਹੜਤਾਲ ਵਿੱਚ ਸ਼ਾਮਲ ਨਹੀਂ ਹੈ।