ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਬਣਨ ਵਾਲੇ 3 ਕਰੋੜ ਨਵੇਂ ਘਰ ਦੀ ਯੋਜਨਾ ਦਾ ਲਾਭ ਲੈਣਾ ਚੌਂਦੇ ਹੋ ਤਾ ਪੜੋ ਇਹ ਖ਼ਬਰ
ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਹਿਤ ਬਣਨ ਵਾਲੇ 3 ਕਰੋੜ ਨਵੇਂ ਘਰ ਦੀ ਯੋਜਨਾ ਦਾ ਲਾਭ ਲੈਣਾ ਚੌਂਦੇ ਹੋ ਤਾ ਪੜੋ ਇਹ ਖ਼ਬਰ
ਨਵੀਂ ਦਿੱਲੀ : ਸੋਮਵਾਰ ਨੂੰ ਮੋਦੀ ਕੈਬਨਿਟ ਦੀ ਬੈਠਕ ਹੋਈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਨਵੇਂ ਮਕਾਨ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਕੜਿਆਂ ਅਨੁਸਾਰ ਪਿਛਲੇ 10 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਗਰੀਬਾਂ ਲਈ 4.21 ਕਰੋੜ ਘਰ ਬਣਾਏ ਹਨ। ਕੇਂਦਰ ਸਰਕਾਰ ਦੇ ਇਸ ਫੈਸਲੇ ‘ਤੇ ਸਿਗਨੇਚਰ ਗਲੋਬਲ (ਇੰਡੀਆ) ਲਿਮਟਿਡ ਦੇ ਸੰਸਥਾਪਕ ਤੇ ਚੇਅਰਮੈਨ ਪ੍ਰਦੀਪ ਅਗਰਵਾਲ ਨੇ ਕਿਹਾ, ਨਵੇਂ ਬਣੇ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਦੇ ਤਹਿਤ ਵਾਧੂ 3 ਕਰੋੜ ਪੇਂਡੂ ਅਤੇ ਸ਼ਹਿਰੀ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ “ਸਭ ਲਈ ਮਕਾਨ” ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਪਹਿਲਾਂ ਦੀ ‘ਕ੍ਰੈਡਿਟ ਲਿੰਕਡ ਸਬਸਿਡੀ ਸਕੀਮ’ (CLLS) ਦੇ ਮੁਕਾਬਲੇ ਇਸ ਵਾਰ ਪੀ.ਐੱਮ.ਏ.ਵਾਈ.-ਅਰਬਨ ਦੇ ਅਧੀਨ ਕਾਰਪੇਟ ਖੇਤਰ ਦੀ ਯੋਗਤਾ ਨੂੰ ਵਧਾਇਆ ਗਿਆ ਹੈ।