'ਆਪ' ਨੇ ਪਾਣੀ ਸੰਕਟ ਨੂੰ ਲੈ ਕੇ ਭਾਜਪਾ 'ਤੇ ਮੁੜ ਵਿੰਨ੍ਹਿਆ ਨਿਸ਼ਾਨਾ 'ਦਿੱਲੀ ਦੇ ਹੱਕ ਪਾਣੀ ਵੀ ਰੋਕ ਰਹੀ ਹੈ ਹਰਿਆਣਾ ਸਰਕਾਰ',

ਦੁਆਰਾ: Punjab Bani ਪ੍ਰਕਾਸ਼ਿਤ :Monday, 10 June, 2024, 01:55 PM

‘ਆਪ’ ਨੇ ਪਾਣੀ ਸੰਕਟ ਨੂੰ ਲੈ ਕੇ ਭਾਜਪਾ ‘ਤੇ ਮੁੜ ਵਿੰਨ੍ਹਿਆ ਨਿਸ਼ਾਨਾ ‘ਦਿੱਲੀ ਦੇ ਹੱਕ ਪਾਣੀ ਵੀ ਰੋਕ ਰਹੀ ਹੈ ਹਰਿਆਣਾ ਸਰਕਾਰ
ਨਵੀਂ ਦਿੱਲੀ : ‘ਆਪ’ ਨੇ ਪਾਣੀ ਦੇ ਸੰਕਟ ਨੂੰ ਲੈ ਕੇ ਇਕ ਵਾਰ ਫਿਰ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਦੀ ਮੁੱਖ ਬੁਲਾਰੇ ਪ੍ਰਿਅੰਕਾ ਕੱਕੜ ਨੇ ਕੁਝ ਸਮਾਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਹਰਿਆਣਾ ਸਰਕਾਰ ਨਾ ਤਾਂ ਦਿੱਲੀ ਨੂੰ ਆਪਣਾ ਪੂਰਾ ਹਿੱਸਾ ਪਾਣੀ ਦੇ ਰਹੀ ਹੈ ਅਤੇ ਨਾ ਹੀ ਦੂਜੇ ਰਾਜਾਂ ਨੂੰ ਦੇਣ ਦੇ ਰਹੀ ਹੈ।