ਵਧਦੇ ਪ੍ਰਦੂਸਣ ਕਾਰਨ ਹੋ ਚੁੱਕੀ ਹੈ 2021 ਵਿਚ ਸੰਸਾਰ ਭਰ ਵਿਚ 81 ਲੱਖ ਲੋਕਾਂ ਦੀ ਮੌਤ
ਵਧਦੇ ਪ੍ਰਦੂਸਣ ਕਾਰਨ ਹੋ ਚੁੱਕੀ ਹੈ 2021 ਵਿਚ ਸੰਸਾਰ ਭਰ ਵਿਚ 81 ਲੱਖ ਲੋਕਾਂ ਦੀ ਮੌਤ
ਨਵੀਂ ਦਿੱਲੀ- ਦਿਨੋ਼ ਦਿਨ ਮਨੁੱਖ ਆਪਣੀ ਜਿ਼ੰਦਗੀ ਨੂੰ ਵਧੀਆ ਤੋਂ ਵਧੀਆ ਤਰੀਕਿਆਂ ਨਾਲ ਜਿਊਣ ਲਈ ਜਿਥੇ ਇਕ ਪਾਸੇ ਮਿਹਨਤ ਕਰਕੇ ਐਸ਼ੋ ਆਰਾਮ ਦੀਆਂ ਵਸਤਾਂ ਬਣਾਉਂਦਾ ਜਾ ਰਿਹਾ ਹੈ, ਉਥੇ ਨਾਲ ਹੀ ਇਨ੍ਹਾਂ ਵਸਤੂਆਂ ਨੂੰ ਪਾਉਣ ਲਈ ਕੁਦਰਤੀ ਮਾਹੌਲ ਨੂੰ ਵੀ ਦਿਨੋਂ ਦਿਨ ਗੰਧਲਾ ਕਰਦਾ ਚਲਿਆ ਜਾ ਰਿਹਾ ਹੈ, ਜਿਸਦਾ ਨਤੀਜਾ ਉਸਨੂੰ ਆਪਣੀ ਜਾਨ ਦੇ ਕੇ ਹੀ ਭੁਗਤਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2021 ਵਿਚ ਸਮੁੱਚੇ ਸੰਸਾਰ ਭਰ ਵਿਚ 81 ਲੱਖ ਲੋਕ ਸਿਰਫ਼ ਪ੍ਰਦੂਸ਼ਣ ਕਰਕੇ ਹੀ ਮੌਤ ਦੇ ਘਾਟ ਉਤਰ ਚੁੱਕੇ ਹਨ ਪਰ ਮਨੁੱਖ ਹੈ ਕਿ ਹਾਲੇ ਵੀ ਰੁਕ ਨਹੀਂ ਰਿਹਾ ਹੈ ਬਸ ਅੱਗੇ ਵਲ ਨੂੰ ਹੀ ਵਧਦਾ ਚਲਿਆ ਜਾ ਰਿਹਾ ਹੈ।ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਹਵਾ ਪ੍ਰਦੂਸ਼ਣ ਦੇ ਚੱਲਦੇ ਭਾਰਤ `ਚ 21 ਲੱਖ ਅਤੇ ਚੀਨ `ਚ 23 ਲੱਖ ਮੌਤਾਂ ਦੇ ਮਾਮਲੇ ਦਰਜ ਕੀਤੇ ਗਏ। ਯੂਨੀਸੇਫ ਦੇ ਨਾਲ ਸਾਂਝੇਦਾਰੀ `ਚ ਅਮਰੀਕਾ ਦੇ ਸੁਤੰਤਰ ਖੋਜ ਸੰਸਥਾ `ਹੈਲਥ ਇਫੈਕਟਸ ਇੰਸਟੀਚਿਊਟ` ਨੇ ਇਹ ਰਿਪੋਰਟ ਜਾਰੀ ਕੀਤੀ।
ਇਸ ਰਿਪੋਰਟ `ਚ ਕਿਹਾ ਗਿਆ ਹਵਾ ਪ੍ਰਦੂਸ਼ਣ ਕਾਰਨ 2021 `ਚ ਭਾਰਤ `ਚ 5 ਸਾਲ ਤੋਂ ਘੱਟ ਤੋਂ ਉਮਰ ਦੇ 1,69,400 ਬੱਚਿਆਂ ਦੀ ਮੌਤ ਹੋਈ। ਇਸ ਦੇ ਨਾਲ ਹੀ ਨਾਈਜੀਰੀਆ ਵਿਚ 1,14,100, ਪਾਕਿਸਤਾਨ `ਚ 68,100, ਇਥੋਪੀਆ `ਚ 31,100 ਅਤੇ ਬੰਗਲਾਦੇਸ਼ ਵਿਚ 19,100 ਬੱਚਿਆਂ ਦੀ ਜਾਨ ਗਈ ਸੀ। ਰਿਪੋਰਟ ਮੁਤਾਬਕ 2021 `ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਦੀ ਗਿਣਤੀ ;ਪਿਛਲੇ ਸਾਲ ਦੇ ਅਨੁਮਾਨ ਨਾਲੋਂ ਜ਼ਿਆਦਾ ਰਹੀ। ਜ਼ਿਆਦਾ ਆਬਾਦੀ ਵਾਲੇ ਦੇਸ਼ ਭਾਰਤ `ਚ 21 ਲੱਖ ਮੌਤਾਂ ਅਤੇ ਚੀਨ ਵਿਚ 23 ਲੱਖ ਮੌਤਾਂ `ਚ ਕੁੱਲ ਨੂੰ ਮਿਲਾ ਕੇ ਮੌਤਾਂ ਦੇ ਮਾਮਲੇ ਕੁੱਲ ਵੈਸ਼ਵਿਕ ਮਾਮਲਿਆਂ ਦੇ 54 ਫ਼ੀਸਦੀ ਹੈ।