ਮਾਂ ਲਕਸ਼ਮੀ ਦੀ ਕਿਰਪਾ ਚਾਹੁੰਦੇ ਹੋ ਤਾਂ ਕਰੋ ਇਹ ਉਪਾਅ
ਮਾਂ ਲਕਸ਼ਮੀ ਦੀ ਕਿਰਪਾ ਚਾਹੁੰਦੇ ਹੋ ਤਾਂ ਕਰੋ ਇਹ ਉਪਾਅ
ਧਰਮ, 5 ਜੂਨ () : 6 ਜੂਨ ਦਿਨ ਵੀਰਵਾਰ ਜੋ ਕਿ ਲਕਸ਼ਮੀਪਤੀ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ ਇਸ ਦਿਨ ਸ਼੍ਰੀ ਹਰਿ ਤੇ ਬ੍ਰਹਿਸਪਤੀ ਦੀ ਪੂਜਾ ਕਰਨ ਦੀ ਪਰੰਪਰਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਖੁਸ਼ਹਾਲੀ, ਯਸ਼, ਪ੍ਰਸਿੱਧੀ ਤੇ ਕਾਰਜ ਸੰਪਨਤਾ ਦਾ ਕਾਰਕ ਵੀ ਮੰਨਿਆ ਜਾਂਦਾ ਹੈ, ਅਜਿਹੀ ਸਥਿਤੀ `ਚ ਜੇਕਰ ਤੁਹਾਡਾ ਗੁਰੂ ਕਮਜ਼ੋਰ ਹੈ ਤਾਂ ਤੁਸੀਂ ਇਸ ਦਿਨ ਪੂਜਾ ਜ਼ਰੂਰ ਕਰੋ, ਇਸ ਨਾਲ ਜਾਤਕਾਂ ਨੂੰ ਲਾਭ ਮਿਲਦਾ ਹੈ। ਨਾਲ ਹੀ ਨੌਕਰੀ ਤੇ ਆਰਥਿਕ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਤੁਹਾਨੂੰ ਇਸ ਲੇਖ ਵਿਚ ਬ੍ਰਹਿਸਪਤੀਵਾਰ ਨਾਲ ਜੁੜੇ ਕੁਝ ਉਪਾਅ ਦੱਸਦੇ ਹਾਂ
ਜੇਕਰ ਤੁਹਾਨੂੰ ਨੌਕਰੀ `ਚ ਮੁਸ਼ਕਲਾਂ ਆ ਰਹੀਆਂ ਹਨ, ਤਰੱਕੀ ਨਹੀਂ ਮਿਲ ਰਹੀ ਹੈ ਜਾਂ ਮਿਹਨਤ ਕਰਨ ਦੇ ਬਾਵਜੂਦ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ `ਚ ਪੀਲੇ ਫੁੱਲ, ਨਾਰੀਅਲ, ਪੀਲੇ ਫਲ, ਹਲਦੀ ਤੇ ਨਮਕ ਦਾ ਬੰਡਲ ਬੰਨ੍ਹ ਕੇ ਪੋਟਲੀ ਬਣਾ ਲਓ ਤੇ ਇਸ ਨੂੰ ਮੰਦਰ ਦੀਆਂ ਪੌੜੀਆਂ `ਚ ਰੱਖੋ ਤੇ ਘਰ ਵਾਪਸ ਆ ਜਾਓ। ਭਗਵਾਨ ਵਿਸ਼ਨੂੰ ਨੂੰ ਪੀਲੇ ਫੁੱਲ ਵੀ ਚੜ੍ਹਾਓ। ਵੀਰਵਾਰ ਨੂੰ ਪੀਲੇ ਕੱਪੜੇ ਪਹਿਨ ਕੇ ਮੰਦਰ ਜਾਣਾ ਚਾਹੀਦਾ ਹੈ ਤੇ ਹਲਦੀ ਦੀ ਮਾਲਾ ਚੜ੍ਹਾਉਣੀ ਚਾਹੀਦੀ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਵਪਾਰ `ਚ ਆ ਰਹੀਆਂ ਦਿੱਕਤਾਂ ਦੂਰ ਹੁੰਦੀਆਂ ਹਨ ਤੇ ਰੁਕੇ ਕੰਮ ਵੀ ਪੂਰੇ ਹੁੰਦੇ ਹਨ। ਇਸ ਦਿਨ ਹਲਦੀ ਦਾ ਤਿਲਕ ਲਾਉਣਾ ਵੀ ਸ਼ੁੱਭ ਮੰਨਿਆ ਗਿਆ ਹੈ।