ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਕਾਰਨ ਹੋਈ ਪੰਜਾਬ ਦੀ ਝਾਂਕੀ ਬਾਹਰ : ਜਾਖੜ
ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਤਸਵੀਰਾਂ ਕਾਰਨ ਹੋਈ ਪੰਜਾਬ ਦੀ ਝਾਂਕੀ ਬਾਹਰ : ਜਾਖੜ
ਦਿਲੀ : ਕੇਂਦਰ ਸਰਕਾਰ ਵੱਲੋਂ 26 ਜਨਵਰੀ 2024 ਲਈ ਪਰੇਡ ਵਿਚੋਂ ਪੰਜਾਬ ਦੀ ਝਾਂਕੀ ਬਾਹਰ ਕੀਤੇ ਜਾਣ ਦਾ ਮਾਮਲੇ ‘ਤੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਝਾਂਕੀ ਨੂੰ ਪਰੇਡ ਵਿਚੋਂ ਬਾਹਰ ਕੱਢਣ ਲਈ ਜਿਥੇ ਕੇਂਦਰ ਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ, ਤਾਂ ਵੀਰਵਾਰ ਪੰਜਾਬ ਭਾਜਪਾ ਵੱਲੋਂ ਝਾਂਕੀ ਨੂੰ ਬਾਹਰ ਕੱਢਣ ਲਈ ਸੀਐਮ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਲਾਇਆ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੀ ਝਾਂਕੀ ਨੂੰ ਰੋਕਿਆ ਨਹੀਂ, ਸਗੋਂ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਝਾਂਕੀ ਬਾਹਰ ਕੱਢਣ ਜਾਣ ਦੇ ਮਾਮਲੇ ‘ਤੇ ਅੰਕੜੇ ਪੇਸ਼ ਕਰਦੇ ਹੋਏ ਮੁੱਖ ਮੰਤਰੀ ਦੇ ਦਾਅਵੇ ਦਾ ਜਵਾਬ ਵੀ ਦਿੱਤਾ।
ਮੁੱਖ ਮੰਤਰੀ ਮਾਨ ਵੱਲੋਂ ਝਾਂਕੀ ਨੂੰ ਲੈ ਕੇ ਕੇਂਦਰ ਨੂੰ ਜ਼ਿੰਮੇਵਾਰ ਦੱਸਣ ‘ਤੇ ਸੁਨੀਲ ਜਾਖੜ ਨੇ ਸ਼ੋਲੇ ਫਿਲਮ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਕੱਲ 26 ਜਨਵਰੀ ਪਰੇਡ ਵਿਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਕੀਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਨੌਟੰਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਪੰਜਾਬ ਦੀ ਝਾਂਕੀ ਨੂੰ ਬਾਹਰ ਕੀਤੇ ਜਾਣ ਸਬੰਧੀ ਦੋ ਵੱਡੇ ਕਾਰਨ ਰਹੇ, ਕਿਉਂਕਿ ਕੇਂਦਰ ਨੂੰ ਭੇਜੀਆਂ ਗਈਆਂ ਝਾਂਕੀਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜਿਸ ਦੀ ਵਜ੍ਹਾ ਕਾਰਨ ਝਾਂਕੀ ਨੂੰ ਬਾਹਰ ਕੀਤਾ ਗਿਆ ਹੈ।
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝਾਕੀ ਨਹੀਂ ਰੋਕੀ, ਸਗੋਂ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਪਰੇਡ ਵਿਚੋਂ ਪੰਜਾਬ ਦੀਆਂ ਝਾਂਕੀਆਂ ਬਾਹਰ ਹੋਣ ਲਈ ਮੁੱਖ ਮੰਤਰੀ ਮਾਫੀ ਮੰਗਣੀ ਚਾਹੀਦੀ ਹੈ।