Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਲਸਣ ਅਤੇ ਪਿਆਜ ਵਿੱਚ ਮੈਡੀਕਲ ਮਹੱਤਤਾ ਵਾਲ਼ੇ ਗੁਣ ਵਧਾਉਣ ਹਿਤ ਲੋੜੀਂਦੀ ਖੇਤੀ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਪ੍ਰਯੋਗ ਅਧਾਰਿਤ ਖੋਜ

ਦੁਆਰਾ: Punjab Bani ਪ੍ਰਕਾਸ਼ਿਤ :Tuesday, 09 January, 2024, 03:37 PM

ਲਸਣ ਅਤੇ ਪਿਆਜ ਵਿੱਚ ਮੈਡੀਕਲ ਮਹੱਤਤਾ ਵਾਲ਼ੇ ਗੁਣ ਵਧਾਉਣ ਹਿਤ ਲੋੜੀਂਦੀ ਖੇਤੀ ਬਾਰੇ ਪੰਜਾਬੀ ਯੂਨੀਵਰਸਿਟੀ ਦੀ ਪ੍ਰਯੋਗ ਅਧਾਰਿਤ ਖੋਜ

– ਵੱਖ-ਵੱਖ ਤਰ੍ਹਾਂ ਦੀ ਮਿੱਟੀ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਬਿਜਾਈ ਅਤੇ ਪਾਲਣ ਪੋਸ਼ਣ ਉਪਰੰਤ ਜੁਟਾਏ ਅੰਕੜੇ

-ਅਗਲੇ ਪੜਾਅ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ਼ ਮਿਲ ਕੇ ਕੀਤੀ ਜਾ ਸਕਦੀ ਹੈ ਅਗਲੇਰੇ ਪੱਧਰ ਦੀ ਖੋਜ : ਡਾ. ਗੁਲਸ਼ਨ ਬਾਂਸਲ
ਪਟਿਆਲਾ- ਲਸਣ ਅਤੇ ਪਿਆਜ ਵਿਚਲੇ ਚਕਿਤਸਕ (ਮੈਡੀਕਲ) ਗੁਣਾਂ ਜਾਂ ਪੈਦਾਵਾਰ ਨੂੰ ਵਧਾਉਣ ਹਿਤ ਇਨ੍ਹਾਂ ਦੀ ਖੇਤੀ ਕਰਨ ਸਮੇਂ ਕਿਸ ਤਰ੍ਹਾਂ ਦੇ ਕਦਮ ਉਠਾਏ ਜਾਣੇ ਲੋੜੀਂਦੇ ਹਨ; ਇਸ ਸੰਬੰਧੀ ਤੱਥ ਖੋਜਣ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਖੋਜ ਅਧੀਨ ਵੱਖ-ਵੱਖ ਪ੍ਰਯੋਗ ਕੀਤੇ ਗਏ। ਯੂਨੀਵਰਸਿਟੀ ਦੇ ਫਾਰਮਿਊਸਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਵਿਖੇ ਡਾ. ਰਿਚਾ ਸ੍ਰੀ ਅਤੇ ਡਾ. ਗੁਲਸ਼ਨ ਬਾਂਸਲ ਦੀ ਨਿਗਰਾਨੀ ਤਹਿਤ ਖੋਜਾਰਥੀ ਹੁਰਮਤ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਇਨ੍ਹਾਂ ਦੋਹਾਂ ਫ਼ਸਲਾਂ ਦੀ ਬਿਜਾਈ ਅਤੇ ਪਾਲਣ ਪੋਸ਼ਣ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰਯੋਗ ਕੀਤੇ ਗਏ।
ਖੋਜਾਰਥੀ ਹੁਰਮਤ ਨੇ ਦੱਸਿਆ ਕਿ ਲਸਣ ਅਤੇ ਪਿਆਜ, ਦੋਹਾਂ ਨੂੰ ਵੱਖ-ਵੱਖ ਤਰ੍ਹਾਂ ਦੀ ਮਿੱਟੀ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਬੀਜਿਆ ਅਤੇ ਪਾਲ਼ਿਆ ਗਿਆ। ਇਸ ਉਪਰੰਤ ਆਏ ਵੱਖ-ਵੱਖ ਤਰ੍ਹਾਂ ਦੇ ਨਤੀਜਿਆਂ ਤੋਂ ਮਹੱਤਵਪੂਰਨ ਅੰਕੜੇ ਹਾਸਿਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਖ-ਵੱਖ ਸਥਿਤੀਆਂ ਵਿੱਚ ਪਾਣੀ ਦੀ ਬਹੁਤਾਤ ਵਾਲ਼ੀ ਸਥਿਤੀ ਤੋਂ ਲੈ ਕੇ ਪਾਣੀ ਦੀ ਘਾਟ ਭਾਵ ਸੋਕੇ ਵਾਲ਼ੀ ਸਥਿਤੀ ਨੂੰ ਸ਼ਾਮਿਲ ਕੀਤਾ ਗਿਆ। ਇਸੇ ਤਰ੍ਹਾਂ ਵੱਖ-ਵੱਖ ਮਾਤਰਾ ਵਿੱਚ ਵਰਤੇ ਗਏ ਖਣਿਜਾਂ ਦੀ ਵੱਖ-ਵੱਖ ਮਾਤਰਾ ਨਾਲ਼ ਪ੍ਰਯੋਗ ਕੀਤੇ ਗਏ। ਨਮਕ ਅਤੇ ਧਾਤ ਦੀ ਵਰਤੋਂ ਅਤੇ ਮਾਤਰਾ ਵਿੱਚ ਵਾਧ-ਘਾਟ ਨਾਲ਼ ਪ੍ਰਯੋਗ ਕੀਤੇ ਗਏ।
ਡਾ. ਰਿਚਾ ਸ੍ਰੀ ਨੇ ਦੱਸਿਆ ਕਿ ਇਨ੍ਹਾਂ ਪ੍ਰਯੋਗਾਂ ਉਪਰੰਤ ਪ੍ਰਾਪਤ ਨਤੀਜਿਆਂ ਅਤੇ ਅੰਕੜਿਆਂ ਨੂੰ ਮੁੱਖ ਤੌਰ ਉੱਤੇ ਦੋ ਪੱਖਾਂ ਤੋਂ ਵੇਖਿਆ ਗਿਆ। ਪਹਿਲਾ ਪੱਖ ਇਹ ਵੇਖਿਆ ਗਿਆ ਕਿ ਕਿਸ ਤਰ੍ਹਾਂ ਦੀ ਮਿੱਟੀ ਅਤੇ ਕਿਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਪੈਦਾਵਾਰ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ। ਦੂਜੇ ਪੱਖ ਵਿੱਚ ਇਹ ਜਾਣਿਆ ਗਿਆ ਕਿ ਉਪਜ ਅੰਦਰਲੇ ਤੱਤਾਂ ਦੀ ਮਾਤਰਾ ਉੱਤੇ ਕਿਸ ਤਰ੍ਹਾਂ ਦੀ ਮਿੱਟੀ ਅਤੇ ਸਥਿਤੀ ਦਾ ਕਿਹੋ ਜਿਹਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੱਖ-ਵੱਖ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਪੌਦਿਆਂ ਨੂੰ ਨਮਕ, ਪਾਣੀ, ਧਾਤ, ਖਣਿਜ ਆਦਿ ਦੀ ਮਾਤਰਾ ਘਟਾ ਕੇ ਜਾਂ ਵਧਾ ਕੇ ਸਟਰੈੱਸ ਦਿੱਤਾ ਜਾਂਦਾ ਹੈ ਤਾਂ ਸੰਬੰਧਤ ਪੌਦੇ ਆਪਣੇ ਅੰਦਰੋਂ ਹੀ ਆਤਮ-ਸੁਰੱਖਿਆ ਦੇ ਮਕਸਦ ਨਾਲ਼ ਵਿਸ਼ੇਸ਼ ਗੁਣ ਪੈਦਾ ਕਰਨੇ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਦੀ ਬਦੌਲਤ ਪੈਦਾ ਹੋਣ ਵਾਲ਼ੇ ਅਜਿਹੇ ਵਿਸ਼ੇਸ਼ ਗੁਣਾਂ ਕਾਰਨ ਉਪਜ ਦੀ ਮੈਡੀਕਲ ਮਹੱਤਤਾ ਵਧ ਜਾਂਦੀ ਹੈ।
ਡਾ. ਗੁਲਸ਼ਨ ਬਾਂਸਲ ਨੇ ਕਿਹਾ ਕਿ ਦਰਅਸਲ ਇਸ ਖੋਜ ਦਾ ਮੂਲ ਮੰਤਵ ਉਨ੍ਹਾਂ ਸਥਿਤੀਆਂ/ਵਿਧੀਆਂ ਦੀ ਨਿਸ਼ਾਨਦੇਹੀ ਕਰਨਾ ਹੀ ਸੀ ਜਿਨ੍ਹਾਂ ਨਾਲ਼ ਇਨ੍ਹਾਂ ਦੋਹਾਂ ਪੌਦਿਆਂ ਦੀ ਮੈਡੀਕਲ ਮਹੱਤਤਾ ਵਿੱਚ ਵਾਧਾ ਸੰਭਵ ਹੋਵੇ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਲਸਣ ਅੰਦਰ ਮੌਜੂਦਾ ਗੈਲਿਕ ਐਸਿਡ ਇਸ ਦਾ ਮੁੱਖ ਤੱਤ ਹੁੰਦਾ ਹੈ ਜੋ ਮਨੁੱਖੀ ਸਿਹਤ ਦੀ ਤੰਦਰੁਸਤੀ ਲਈ ਵੱਖ-ਵੱਖ ਪੱਖਾਂ ਤੋਂ ਅਹਿਮ ਹੁੰਦਾ ਹੈ। ਇਸ ਅਧਿਐਨ ਰਾਹੀਂ ਇਹ ਜਾਣਨ ਦੀ ਕੋਸਿ਼ਸ਼ ਕੀਤੀ ਗਈ ਹੈ ਕਿ ਲਸਣ ਵਿੱਚ ਇਹ ਤੱਤ ਕਿਸ ਤਰ੍ਹਾਂ ਦੀ ਸਥਿਤੀ ਜਾਂ ਖੇਤੀਬਾੜੀ ਵਿਧੀ ਰਾਹੀਂ ਵੱਧ ਘੱਟ ਹੋ ਸਕਦਾ ਹੈ।
ਡਾ. ਗੁਲਸ਼ਨ ਬਾਂਸਲ ਨੇ ਨਾਲ਼ ਇਹ ਵੀ ਦੱਸਿਆ ਕਿ ਲਸਣ ਅਤੇ ਪਿਆਜ ਨੂੰ ਅਧਾਰ ਬਣਾ ਕੇ ਇਹ ਇਸ ਕਿਸਮ ਦਾ ਪਹਿਲਾ ਅਧਿਐਨ ਹੈ। ਇਸ ਲਈ ਇਸ ਨੂੰ ਹਾਲੇ ਵੱਡੇ ਪੱਧਰ ਉੱਤੇ ਲਾਗੂ ਕਰਨ ਲਈ ਹਾਲੇ ਇੱਕ ਪੜਾਅ ਵਿੱਚ ਹੋਰ ਪਰਖਿਆ ਜਾਣਾ ਵੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਰਗੀ ਕੋਈ ਸੰਸਥਾ, ਜਿਸ ਕੋਲ਼ ਖੇਤੀ ਕਰਨ ਲਈ ਜਮੀਨ ਪ੍ਰਾਪਤ ਹੋਵੇ, ਉਹ ਇਸ ਖੋਜ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਵੱਡੇ ਪੱਧਰ ਉੱਤੇ ਖੇਤੀਬਾੜੀ ਦੇ ਪ੍ਰਯੋਗ ਕਰ ਕੇ, ਇਸ ਦੇ ਵਿਆਪਕ ਪੱਧਰ ਦੇ ਨਤੀਜੇ ਪੈਦਾ ਕਰ ਸਕਦੀ ਹੈ। ਪੰਜਾਬੀ ਯੂਨੀਵਰਸਿਟੀ ਕੋਲ਼ ਇਸ ਤਰ੍ਹਾਂ ਖੇਤੀ ਲਈ ਜਮੀਨ ਨਾ ਹੋਣ ਕਾਰਨ ਇਹ ਅਧਿਐਨ ਪ੍ਰਯੋਗਸ਼ਾਲਾ ਅਧਾਰਿਤ ਹੀ ਹਨ।
ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇਸ ਖੋਜ ਲਈ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਵਿਗਿਆਨ ਦੇ ਖੇਤਰ ਦੀਆਂ ਅਜਿਹੀਆਂ ਖੋਜਾਂ ਵਿੱਚ ਕੌਮਾਂਤਰੀ ਪੱਧਰ ਦੇ ਮਾਅਰਕੇ ਮਾਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਫਾਰਮਿਊਸਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ, ਜਿਸ ਦਾ ਨਾਮ ਆਪਣੇ ਖੇਤਰ ਵਿੱਚ ਦੇਸ ਦੇ ਮੋਹਰੀ ਅਤੇ ਸਿਰਕੱਢ ਵਿਭਾਗਾਂ ਵਿੱਚ ਸ਼ਾਮਿਲ ਹੈ, ਮੈਡੀਕਲ ਵਿਸ਼ੇ ਦੀ ਖੋਜ ਦੇ ਖੇਤਰ ਵਿੱਚ ਪਾਏਦਾਰ ਕਾਰਜ ਕਰ ਰਿਹਾ ਹੈ।



Scroll to Top