Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਪਰਾਲੀ ਸਾੜਨ ਦੇ ਨਾਲ ਹੁੰਦੀ ਹੈ ਫੇਫੜਿਆਂ ਦੀ ਕੈਂਸਰ

ਦੁਆਰਾ: Punjab Bani ਪ੍ਰਕਾਸ਼ਿਤ :Monday, 08 January, 2024, 04:08 PM

ਪਰਾਲੀ ਸਾੜਨ ਦੇ ਨਾਲ ਹੁੰਦੀ ਹੈ ਫੇਫੜਿਆਂ ਦੀ ਕੈਂਸਰ
ਡਾ. ਇਕਬਾਲ ਸਿੰਘ ਵੱਲੋਂ ਕੀਤੀ ਖੋਜ ਵਿਚ ਆਇਆ ਸਾਹਮਣੇ
ਖੋਜ ਪੱਤਰ ਆਈਓਐਸਆਰ ਨੇ ਆਪਣੇ ਸਾਇੰਸ ਜਰਨਲ ਜੇਡੀਐਮਐਸ ਵਿਚ ਕੀਤਾ ਪ੍ਰਕਾਸ਼ਿਤ
ਪਟਿਆਲਾ, ਜਨਵਰੀ -ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਇਕਬਾਲ ਸਿੰਘ ਵੱਲੋਂ ਪਰਾਲੀ ਸਾੜਨ ਦੇ ਕਾਰਨ ਇਨਸਾਨੀ ਜ਼ਿੰਦਗੀਆਂ ਤੇ ਹੁੰਦੇ ਖ਼ਤਰਨਾਕ ਅਸਰ ਬਾਰੇ ਕੀਤੀ ਗਈ ਖੋਜ ਵਿਚ ਪਾਇਆ ਗਿਆ ਹੈ ਕਿ ਪਰਾਲੀ ਸਾੜਨ ਕਾਰਨ ਇਨਸਾਨੀ ਜ਼ਿੰਦਗੀਆਂ ਦੇ ਫੇਫੜਿਆਂ ਨੂੰ ਕੈਂਸਰ ਵਰਗੀ ਬਿਮਾਰੀ ਘੇਰਦੀ ਹੈ, ਜਿਸ ਕਾਰਨ ਇਨਸਾਨੀ ਜ਼ਿੰਦਗੀਆਂ ਬੜੀ ਬੁਰੀ ਤਰ੍ਹਾਂ ਆਪਣੀ ਜਾਨ ਗਵਾ ਦਿੰਦੀਆਂ ਹਨ। ਡਾ. ਇਕਬਾਲ ਸਿੰਘ ਵੱਲੋਂ ਕੀਤੀ ਗਈ ਖੋਜ ਨੂੰ ਪ੍ਰਵਾਨ ਕਰਦਿਆਂ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਸਾਇੰਟਿਫਿਕ ਰਿਸਰਚ (ਆਈਓਐਸਆਰ) ਨੇ ਆਪਣੇ ਸਾਇੰਸ ਮੈਗਜ਼ੀਨ ਜਰਨਲ ਆਫ਼ ਡੈਂਟਲ ਐਂਡ ਮੈਡੀਕਲ ਸਾਇੰਸਿਜ਼ (ਜੇਡੀਐਮਐਸ) ਵਿਚ ਪ੍ਰਕਾਸ਼ਿਤ ਕੀਤਾ ਹੈ। ਪ੍ਰਕਾਸ਼ਿਤ ਕੀਤੇ ਰਿਸਰਚ ਪੇਪਰ ਦੇ ਸਬੰਧ ਵਿਚ ਆਈਓਐਸਆਰ ਨੇ ਡਾ. ਇਕਬਾਲ ਨੂੰ ਇਸ ਖੋਜ ਤੇ ਵਧਾਈ ਵੀ ਦਿੱਤੀ ਹੈ ਅਤੇ ਇਸ ਖੋਜ ਨੂੰ ਖੇਤੀਬਾੜੀ ਵਿਭਾਗ ਤੱਕ ਪੁੱਜਦੀ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਸਲਾਹ ਵੀ ਦਿੱਤੀ ਹੈ।
ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਉਸ ਨੇ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਦੋ ਜ਼ਿਲ੍ਹਿਆਂ ਦੇ 35 ਪਿੰਡਾਂ ਦੇ 400 ਵਿਅਕਤੀਆਂ ਨੂੰ ਆਪਣੀ ਖੋਜ ਦਾ ਹਿੱਸਾ ਬਣਾਇਆ, ਜਿਸ ਵਿਚ 200 ਕਿਸਾਨ ਲਏ ਅਤੇ 200 ਆਮ ਲੋਕਾਂ ਦੇ ਫੇਫੜਿਆਂ ਦੇ ਟੈੱਸਟ ਕੀਤੇ, ਜਿਸ ਵਿਚ ਪਾਇਆ ਗਿਆ ਕਿ ਜਿਹੜੇ ਕਿਸਾਨ ਵਾਰ ਵਾਰ ਪਰਾਲੀ ਸਾੜਦੇ ਸਨ ਉਨ੍ਹਾਂ ਚੋਂ 90 ਫ਼ੀਸਦੀ ਵਿਅਕਤੀਆਂ ਦੇ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਕਾਫ਼ੀ ਘੱਟ ਪਾਈ ਗਈ, ਜਦ ਕਿ ਜੋ ਆਮ ਲੋਕ ਸਨ ਉਨ੍ਹਾਂ ਦੇ ਫੇਫੜਿਆਂ ਦੀ ਸਮਰੱਥਾ ਸਹੀ ਪਾਈ ਗਈ, ਉਨ੍ਹਾਂ ਆਪਣੀ ਖੋਜ ਵਿਚ ਦੱਸਿਆ ਕਿ ਜੋ ਪਰਾਲੀ ਦਾ ਧੂੰਆਂ ਹੁੰਦਾ ਹੈ ਗੈਸਾਂ ਪਾਈਆਂ ਗਈਆਂ ਜਿਵੇਂ ਕਿ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋ ਅਕਸਾਈਡ, ਨਾਈਟ੍ਰੋਜਨ ਅਕਸਾਈਡ, ਸਲਫ਼ਰ ਅਕਸਾਈਡ ਅਤੇ ਮਿਥੇਨ ਵਰਗੇ ਭਿਆਨਕ ਤੱਕ ਪਾਏ ਗਏ। ਜੋ ਕਿ ਇਨਸਾਨੀ ਸਿਹਤ ਲਈ ਬਹੁਤ ਘਾਤਕ ਹੁੰਦੇ ਹਨ। ਉਨ੍ਹਾਂ ਦੱਸਿਆ ਪਰਾਲੀ ਦੇ ਧੂੰਏਂ ਵਿਚ ਧੂੰਏਂ ਦੇ ਖ਼ਤਰਨਾਕ ਕਣਾਂ (ਪਾਰਟੀਕੁਲੇਟ ਮੈਟਰ) ਵਿਚ (ਪੀਐਮ 2.5 ਮਾਈਕਰੋਮੀਟਰ) ਹੁੰਦੇ ਹਨ ਜਦ ਕਿ ਆਮ ਮਿੱਟੀ ਅਤੇ ਪ੍ਰਦੂਸ਼ਣ ਵਿਚ ਪੀਐਮ-10 ਮਾਈਕਰੋਮੀਟਰ ਹੁੰਦੇ ਹਨ। ਡਾ. ਇਕਬਾਲ ਨੇ ਦੱਸਿਆ ਕਿ ਪੀਐਮ-2.5 ਬਹੁਤ ਛੋਟੇ ਕਣ ਹੁੰਦੇ ਹਨ ਜੋ ਕਿ ਫੇਫੜਿਆਂ ਦੀ ਗਹਿਰਾਈ ਤੱਕ ਚਲੇ ਜਾਂਦੇ ਹਨ ਜਿਸ ਕਾਰਨ ਫੇਫੜਿਆਂ ਵਿਚ ਇਨਫੈਕਸ਼ਨ ਤੇ ਇਰੀਟੇਸ਼ਨ ਕੈਂਸਰ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੈਂਸਰ ਦੇ ਵਧ ਰਹੇ ਰੋਗ ਨੂੰ ਰੋਕਣ ਲਈ ਪਰਾਲੀ ਸਾੜਨੀ ਰੋਕਣੀ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਡਾ. ਇਕਬਾਲ ਸਿੰਘ ਵੱਲੋਂ ਪੈਸਟੀਸਾਈਡ ਨਾਲ ਇਨਸਾਨੀ ਜ਼ਿੰਦਗੀਆਂ ਤੇ ਹੁੰਦੇ ਮਾੜੇ ਪ੍ਰਭਾਵ ਅਤੇ ਕਿਸਾਨਾਂ ਵਿਚ ਹੋ ਰਹੇ ਫੇਫੜਿਆਂ ਦੇ ਕੈਂਸਰ ਦੇ ਬਾਰੇ ਕੀਤੀ ਖੋਜ ਨੂੰ ਭਾਰਤ ਸਰਕਾਰ ਦੀ ਸੰਸਥਾ ਰਿਸਰਚ ਐਕਸੀਲੈਂਸ ਐਵਾਰਡ 2023 ਮਿਲ ਚੁੱਕ‌ਿਆ ਹੈ, ਇਸ ਤੋਂ ਇਲਾਵਾ ਡਾ. ਇਕਬਾਲ ਨੂੰ 11 ਨੈਸ਼ਨਲ ਅਤੇ ਇੰਟਰਨੈਸ਼ਨਲ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ।



Scroll to Top