Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

25ਵਾਂ ‘ਸੀ.ਈ.ਸੀ.-ਯੂ.ਜੀ.ਸੀ. ਐਜੂਕੇਸ਼ਨਲ ਫ਼ਿਲਮ ਫ਼ੈਸਟੀਵਲ’ ਪਟਿਆਲਾ ਵਿਖੇ ਹੋਣਾ ਤੈਅ

ਦੁਆਰਾ: Punjab Bani ਪ੍ਰਕਾਸ਼ਿਤ :Saturday, 16 December, 2023, 03:52 PM

25ਵਾਂ ‘ਸੀ.ਈ.ਸੀ.-ਯੂ.ਜੀ.ਸੀ. ਐਜੂਕੇਸ਼ਨਲ ਫ਼ਿਲਮ ਫ਼ੈਸਟੀਵਲ’ ਪਟਿਆਲਾ ਵਿਖੇ ਹੋਣਾ ਤੈਅ
ਪਟਿਆਲਾ-25ਵਾਂ ‘ਸੀ.ਈ.ਸੀ.-ਯੂ.ਜੀ.ਸੀ. ਐਜੂਕੇਸ਼ਨਲ ਫਿ਼ਲਮ ਫ਼ੈਸਟੀਵਲ’ ਪਟਿਆਲਾ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਵਿਖੇ ਹੋਣਾ ਤੈਅ ਹੋ ਗਿਆ ਹੈ। ਈ. ਐੱਮ.ਆਰ.ਸੀ., ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ ਪਰ ਹੁਣ ਕਨਸੋਰਸ਼ੀਅਮ ਫ਼ਾਰ ਐਜੂਕੇਸ਼ਨਲ ਕਮਿਊਨੀਕੇਸ਼ਨ (ਸੀ.ਈ.ਸੀ.) ਵੱਲੋਂ ਅਧਿਕਾਰਿਤ ਤੌਰ ਉੱਤੇ ਇਸ ਐਲਾਨ ਦੀ ਪੁਸ਼ਟੀ ਹਿਤ ਈ-ਮੇਲ ਭੇਜ ਦਿੱਤੀ ਗਈ ਹੈ।
ਸੀ.ਈ.ਸੀ. ਤੋਂ ਸੰਯੁਕਤ ਨਿਰਦੇਸ਼ਕ ਡਾ. ਸੁਨੀਲ ਮੇਹੜੂ ਵੱਲੋਂ ਇਸ ਬਾਰੇ ਅਧਿਕਾਰਿਤ ਤੌਰ ਉੱਤੇ ਪੁਸ਼ਟੀ ਕਰਦਿਆਂ ਈ-ਮੇਲ ਰਾਹੀਂ ਲਿਖਿਆ ਗਿਆ ਹੈ ਕਿ ਇਹ ਐਵਾਰਡ-ਕਮ-ਸਕਰੀਨਿੰਗ ਈਵੈਂਟ ਪਟਿਆਲਾ ਵਿੱਚ ਕਰਵਾਇਆ ਜਾਵੇਗਾ। ਇਹ ਫ਼ੈਸਟੀਵਲ ਫਰਵਰੀ 2024 ਦੌਰਾਨ ਹੋਣਾ ਹੈ ਜਿਸ ਸੰਬੰਧੀ ਦਿਨ ਜਲਦੀ ਹੀ ਤੈਅ ਕਰ ਲਏ ਜਾਣਗੇ।
ਜਿ਼ਕਰਯੋਗ ਹੈ ਕਿ ਗੁਜਰਾਤ ਦੇ ਅਹਿਮਦਾਬਾਦ ਵਿਖੇ ਯੂ.ਜੀ.ਸੀ. ਅਤੇ ਸੀ.ਈ.ਸੀ. ਵੱਲੋਂ ਕਰਵਾਏ ਗਏ ‘15ਵੇਂ ਪ੍ਰਕਿਰਤੀ ਇੰਟਰਨੈਸ਼ਨਲ ਡੌਕੂਮੈਂਟਰੀ ਫਿ਼ਲਮ ਫ਼ੈਸਟੀਵਲ’ ਦੇ ਸਮਾਪਨ ਸਮਾਰੋਹ ਮੌਕੇ ਸੀ.ਈ.ਸੀ. ਦੇ ਡਾਇਰੈਕਟਰ ਜਗਤ ਭੂਸ਼ਣ ਨੱਢਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਗੱਲ ਦਾ ਐਲਾਨ ਕੀਤਾ ਸੀ ਕਿ ‘ਯੂ.ਜੀ.ਸੀ.-ਸੀ.ਈ.ਸੀ. ਐਜੂਕੇਸ਼ਨਲ ਫਿ਼ਲਮ ਫ਼ੈਸਟੀਵਲ’ ਪਟਿਆਲਾ ਸਥਿਤ ਈ.ਐੱਮ.ਆਰ.ਸੀ. ਵਿਖੇ ਕਰਵਾਇਆ ਜਾਵੇਗਾ।
ਡਾਇਰੈਕਟਰ ਦਲਜੀਤ ਅਮੀ ਨੇ ਇਸ ਬਾਰੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਰਾਸ਼ਟਰ ਪੱਧਰ ਦੇ ਇਸ ਪ੍ਰੋਗਰਾਮ ਦਾ ਪਟਿਆਲਾ ਵਿੱਚ ਆਯੋਜਨ ਹੋਣਾ ਇਸ ਗੱਲ ਉੱਤੇ ਮੋਹਰ ਲਗਾਉਂਦਾ ਹੈ ਕਿ ਈ. ਐੱਮ.ਆਰ.ਸੀ., ਪਟਿਆਲਾ ਵੱਲੋਂ ਪਿਛਲੇ ਤਕਰੀਬਨ ਡੇਢ ਸਾਲ ਦੇ ਸਮੇਂ ਦੌਰਾਨ ਆਪਣੇ ਕਾਰਜਾਂ ਵਿੱਚ ਗੁਣ ਅਤੇ ਗਿਣਤੀ ਦੇ ਲਿਹਾਜ਼ ਨਾਲ਼ ਜੋ ਵਾਧਾ ਕੀਤਾ ਗਿਆ ਹੈ, ਇਹ ਉਸ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਟੀਵਲ ਦੋ ਪੱਖਾਂ ਤੋਂ ਸਾਡੇ ਲਈ ਲਾਹੇਵੰਦ ਰਹੇਗਾ। ਜਿੱਥੇ ਇੱਕ ਪਾਸੇ ਪੂਰੇ ਦੇਸ ਤੋਂ ਪਹੁੰਚਣ ਵਾਲ਼ੀਆਂ ਸ਼ਖ਼ਸੀਅਤਾਂ ਇੱਥੇ ਆ ਕੇ ਸਾਡੇ ਕੰਮ-ਕਾਜ ਨੂੰ ਵੇਖਣਗੀਆਂ ਉੱਥੇ ਹੀ ਦੂਜੇ ਪਾਸੇ ਸਾਡੇ ਇੱਥੋਂ ਦੇ ਉਹ ਵਿਦਿਆਰਥੀ, ਫ਼ੈਕਲਟੀ ਜਾਂ ਹੋਰ ਲੋਕ ਜੋ ਫਿ਼ਲਮ ਜਗਤ ਵਿੱਚ ਦਿਲਚਸਪੀ ਰਖਦੇ ਹੋਣ ਉਹ ਇਸ ਫ਼ੈਸਟੀਵਲ ਵਿੱਚ ਸ਼ਾਮਿਲ ਹੋ ਕੇ ਰਾਸ਼ਟਰ ਪੱਧਰ ਦੇ ਫਿ਼ਲਮ ਮਾਹਿਰਾਂ ਨਾਲ਼ ਸੰਵਾਦ ਰਚਾ ਸਕਣਗੇ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਬਾਰੇ ਵਧਾਈ ਦਿੰਦਿਆਂ ਕਿਹਾ ਕਿ ਯੂ.ਜੀ.ਸੀ. ਅਤੇ ਸੀ. ਈ. ਸੀ. ਵੱਲੋਂ ਈ.ਐੱਮ.ਆਰ. ਸੀ., ਪਟਿਆਲਾ ਵਿਖੇ ਇਸ ਇਸ ਫ਼ੈਸਟੀਵਲ ਦੇ ਆਯੋਜਨ ਬਾਰੇ ਫ਼ੈਸਲਾ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਸ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮ ਕਾਜ ਦੇ ਅਧਾਰ ਉੱਤੇ ਇਨ੍ਹਾਂ ਕੌਮੀ ਅਦਾਰਿਆਂ ਨੇ ਭਰੋਸਾ ਕੀਤਾ ਹੈ। ਉਨ੍ਹਾਂ ਇਸ ਫ਼ੈਸਟੀਵਲ ਦੇ ਸਫਲ ਆਯੋਜਨ ਸੰਬੰਧੀ ਸ਼ੁਭ ਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਹ ਇੱਕ ਮਿਸਾਲੀ ਕਿਸਮ ਦਾ ਫ਼ੈਸਟੀਵਲ ਹੋਵੇਗਾ ਜੋ ਈ. ਐੱਮ. ਆਰ.ਸੀ. ਪਟਿਆਲਾ ਦੇ ਵੱਕਾਰ ਵਿੱਚ ਹੋਰ ਵਾਧਾ ਕਰੇਗਾ।



Scroll to Top