ਬੌਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ : ਐਂਜੀਓਪਲਾਸਟੀ ਕੀਤੀ ਗਈ
ਬੌਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ : ਐਂਜੀਓਪਲਾਸਟੀ ਕੀਤੀ ਗਈ
ਮੁੰਬਈ : ਬੌਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। 47 ਸਾਲਾ ਅਦਾਕਾਰ ਹਸਪਤਾਲ ‘ਚ ਭਰਤੀ ਹੈ। ਜਿੱਥੇ ਉਸ ਦੀ ਐਂਜੀਓਪਲਾਸਟੀ ਕੀਤੀ ਗਈ। ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ ‘ਚ ਹੈ ਅਤੇ ਹਾਲਤ ਕਾਫੀ ਸਥਿਰ ਦੱਸੀ ਜਾ ਰਹੀ ਹੈ।
‘ਵੈਲਕਮ 3’ ਦੀ ਸ਼ੂਟਿੰਗ ਤੋਂ ਵਾਪਸ ਆਉਣ ਤੋਂ ਬਾਅਦ ਸ਼੍ਰੇਅਸ ਦੀ ਹਾਲਤ ਵਿਗੜ ਗਈ ਸੀ। ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹਨ।
ਸ਼੍ਰੇਅਸ ਵੀਰਵਾਰ ਸਵੇਰੇ ਫਿਲਮ ਦੀ ਸ਼ੂਟਿੰਗ ਲਈ ਰਵਾਨਾ ਹੋਏ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਸ਼੍ਰੇਅਸ ਘਰ ਪਰਤਿਆ। ਘਰ ਪਰਤਣ ਤੋਂ ਬਾਅਦ ਸ਼੍ਰੇਅਸ ਨੇ ਦੱਸਿਆ ਕਿ ਉਹ ਥੋੜ੍ਹਾ ਬੀਮਾਰ ਮਹਿਸੂਸ ਕਰ ਰਿਹਾ ਸੀ।
ਇਸ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਜਿਸ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੇਅਸ ਨੇ ਐਂਜੀਓਪਲਾਸਟੀ ਕਰਵਾਈ ਹੈ। ਜਿਸ ਵਿੱਚ ਉਸ ਦੀ ਹਾਲਤ ਵਿੱਚ ਵੀ ਸੁਧਾਰ ਦੱਸਿਆ ਜਾ ਰਿਹਾ ਹੈ।