ਪੰਜਾਬੀ ਯੂਨੀਵਰਸਿਟੀ ਦੇ ਜਾਰੀ ਕੀਤੇ ਨਤੀਜੇ
ਦੁਆਰਾ: Punjab Bani ਪ੍ਰਕਾਸ਼ਿਤ :Friday, 17 November, 2023, 05:49 PM
ਪੰਜਾਬੀ ਯੂਨੀਵਰਸਿਟੀ ਦੇ ਜਾਰੀ ਕੀਤੇ ਨਤੀਜੇ
ਪਟਿਆਲਾ-ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ਵੱਲੋਂ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਵਿੱਚ ਐੱਮ. ਜੇ. ਐੱਮ. ਸੀ. ਸਮੈਸਟਰ-ਚੌਥਾ (ਡਿਸਟੈਂਸ ਐਜੂਕੇਸ਼ਨ), ਐੱਮ. ਏ. ਸਿੱਖ ਸਟੱਡੀਜ਼ ਸਮੈਸਟਰ-ਚੌਥਾ (ਪ੍ਰਾਈਵੇਟ ਅਤੇ ਡਿਸਟੈਂਸ ਐਜੂਕੇਸ਼ਨ), ਬੀ.ਏ.ਬੀ.ਐੱਡ. ਸਮੈਸਟਰ-ਪੰਜਵਾਂ ਅਤੇ ਐੱਮ. ਟੈੱਕ (ਏ.ਆਈ., ਸੀ.ਈ., ਈ.ਸੀ.ਈ., ਐੱਸ. ਈ.,ਟੀ.ਈ., ਅਤੇ ਐੱਮ. ਈ.) ਸਮੈਸਟਰ ਦੂਜਾ (ਰੈਗੂਲਰ, ਪਾਰਟ ਟਾਈਮ ਅਤੇ ਰੀਅਪੀਅਰ) ਸ਼ਾਮਿਲ ਹਨ। ਇਹ ਨਤੀਜੇ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਚੈੱਕ ਕੀਤੇ ਜਾ ਸਕਦੇ ਹਨ।