ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸੈਸ਼ਨ ਦਾ ਉਠਾਣ
ਦੁਆਰਾ: Punjab Bani ਪ੍ਰਕਾਸ਼ਿਤ :Thursday, 16 November, 2023, 07:28 PM
ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸੈਸ਼ਨ ਦਾ ਉਠਾਣ
ਚੰਡੀਗੜ੍ਹ, 16 ਨਵੰਬਰ:
ਪੰਜਾਬ ਦੇ ਰਾਜਪਾਲ ਦੇ ਹੁਕਮਾਂ ਅਨੁਸਾਰ ਮਿਤੀ 15 ਨਵੰਬਰ, 2023 ਨੂੰ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਦੇ ਚੌਥੇ (ਬਜਟ) ਇਜਲਾਸ ਦਾ ਉਠਾਣ ਕਰ ਦਿੱਤਾ ਗਿਆ ਹੈ, ਜਿਸ ਨੂੰ 20 ਅਕਤੂਬਰ, 2023 ਨੂੰ ਸਮਾਪਤ ਹੋਈ ਬੈਠਕ ਉਪਰੰਤ ਅਣਮਿੱਥੇ ਸਮੇਂ ਲਈ ਸਥਗਿਤ ਕਰ ਦਿੱਤਾ ਗਿਆ ਸੀ।
ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ ਭਾਰਤ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ਏ) ਅਨੁਸਾਰ ਸੌਂਪੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸੈਸ਼ਨ ਦਾ ਉਠਾਣ ਕੀਤਾ ਗਿਆ ਹੈ।