ਮੋਦੀ ਕਾਲਜ ਵੱਲੋਂ ਕੰਪਿਊਟਰ ਲੈਂਗੂਏਜ ਪਾਈਥਨ 'ਤੇ ਪ੍ਰੋਜੈਕਟ ਅਧਾਰਤ ਵਰਕਸ਼ਾਪ ਆਯੋਜਿਤ
ਮੋਦੀ ਕਾਲਜ ਵੱਲੋਂ ਕੰਪਿਊਟਰ ਲੈਂਗੂਏਜ ਪਾਈਥਨ ‘ਤੇ ਪ੍ਰੋਜੈਕਟ ਅਧਾਰਤ ਵਰਕਸ਼ਾਪ ਆਯੋਜਿਤ
ਪਟਿਆਲਾ: 16.03.2024
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਅਤੇ ਪਲੇਸਮੈਂਟ ਸੈੱਲ ਵੱਲੋਂ ਸਾਂਝੇ ਤੌਰ ਤੇ ਸੋਲੀਟੇਅਰ ਇਨਫੋਸਿਸ, ਇੱਕ ਉੱਘੀ ਸਾਫਟਵੇਅਰ ਡਿਵੈਲਪਮੈਂਟ ਫਰਮ ਦੇ ਸਹਿਯੋਗ ਨਾਲ ਕੰਪਿਊਟਰ ਦੀ ਇੱਕ ਮਹਤੱਵਪੂਰਣ ਪ੍ਰੋਗਰਾਮਿੰਗ ਭਾਸ਼ਾ, ਪਾਈਥਨ ‘ਤੇ ਦੋ ਦਿਨਾਂ ਪ੍ਰੋਜੈਕਟ ਅਧਾਰਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਸੰਚਾਲਨ ਸੋਲੀਟੇਅਰ ਇਨਫੋਸਿਸ ਤੋਂ ਉਚੇਚੇ ਤੌਰ ਤੇ ਪਹੁੰਚੇ ਰਿਸੋਰਸ ਪਰਸਨ ਹਰਮਨਜੋਤ ਸਿੰਘ, ਬਿਜ਼ਨਸ ਡਿਵੈਲਪਮੈਂਟ ਮੈਨੇਜਰ ਅਤੇ ਚਾਹਤ ਅਰੋੜਾ, ਵੈੱਬ ਡਿਵੈਲਪਰ ਅਤੇ ਟਰੇਨਰ ਵੱਲੋਂ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪਾਈਥਨ ਦੀ ਡਿਜ਼ਾਇਨ ਫਿਲਾਸਫੀ, ਇਸ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਕੋਡਿੰਗ ਤਕਨੀਕਾਂ ਅਤੇ ਕੰਪਿਊਟਰ ਵਿਗਿਆਨ ਵਿੱਚ ਇਸ ਨੂੰ ਕਿਵੇਂ ਵਰਤਿਆ ਜਾਵੇ ਬਾਰੇ ਵਿਦਿਆਰਥੀਆਂ ਨੂੰ ਟਰੇਨਿੰਗ ਦੇਣਾ ਸੀ।
ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਇਸ ਵਰਕਸ਼ਾਪ ਦਾ ਆਯੋਜਨ ਕਰਨ ਲਈ ਕੰਪਿਊਟਰ ਸਾਇੰਸ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪਾਈਥਨ, ਕੰਪਿਊਟਰ ਸਾਇੰਸ ਦੇ ਖੇਤਰ ਵਿੱਚ ਵੈੱਬਸਾਈਟਾਂ ਅਤੇ ਸੌਫਟਵੇਅਰ ਡਿਵੈਲਪਮੈਂਟ, ਟਾਸਕ ਆਟੋਮੇਸ਼ਨ, ਡਾਟਾ ਵਿਸ਼ਲੇਸ਼ਣ ਅਤੇ ਡਾਟਾ ਵਿਜ਼ੂਅਲਾਈਜ਼ੇਸ਼ਨ ਨੂੰ ਵਿਕਸਤ ਕਰਨ ਲਈ ਵਰਤੀ ਜਾਣ ਵਾਲੀ ਸਭ ਤੋਂ ਯੋਜਨਾਬੱਧ ਅਤੇ ਪਾਪੂਲਰ ਪ੍ਰੋਗਰਾਮਿੰਗ ਭਾਸ਼ਾ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੋਜੈਕਟ ਅਧਾਰਤ ਸਿਖਲਾਈ ‘ਤੇ ਧਿਆਨ ਕੇਂਦਰਿਤ ਕਰਨ ਅਤੇ ਆਪਣੇ ਪ੍ਰੋਗਰਾਮਿੰਗ ਹੁਨਰ ਨੂੰ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਵਿਨੇ ਗਰਗ ਨੇ ਇਸ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਸੁਮੀਤ ਕੁਮਾਰ ਨੇ ਰਿਸੋਰਸ ਪਰਸਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਰਸਮੀ ਜਾਣ-ਪਛਾਣ ਕਰਵਾਈ । ਇਸ ਮੌਕੇ ਤੇ ਗਣਿਤ ਵਿਭਾਗ ਦੇ ਮੁਖੀ ਅਤੇ ਵਰਕਸ਼ਾਪ ਕੋਆਰਡੀਨੇਟਰ ਡਾ. ਵਰੁਣ ਜੈਨ ਨੇ ਦੱਸਿਆ ਕਿ ਇਹ ਵਰਕਸ਼ਾਪ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਲਈ ਤਾਂ ਉਪਯੋਗੀ ਹੈ ਹੀ ਪਰ ਇਹ ਬੀ.ਐਸ.ਸੀ- ਸੀ.ਐਸ.ਐਮ., ਪੀ.ਜੀ.ਡੀ.ਸੀ.ਏ, ਐਮ.ਐਸ.ਸੀ.ਭਾਗ-1, ਐਮ.ਐਸ.ਸੀ.ਭਾਗ-2 ਦੇ ਵਿਦਿਆਰਥੀਆਂ ਲਈ, ਜੋ ਕੰਪਿਊਟਰ ਭਾਸ਼ਾਵਾਂ ਸਿੱਖਣ ਦੇ ਚਾਹਵਾਨ ਹਨ, ਲਈ ਵੀ ਖੁੱਲ੍ਹੀ ਰੱਖੀ ਗਈ ਹੈ।
ਵਰਕਸ਼ਾਪ ਦੌਰਾਨ ਰਿਸੋਰਸ ਪਰਸਨਜ਼ ਨੇ ਪਾਈਥਨ ਦੀ ਵਰਤੋਂ, ਇਸ ਦੇ ਮੁੱਖ ਸਿਧਾਤਾਂ ਅਤੇ ਬੁਨਿਆਦੀ ਸੰਕਲਪਾਂ ਦਾ ਉਦਾਹਰਣਾਂ ਦੁਆਰਾ ਅਤੇ ਤਕਨੀਕੀ ਢੰਗਾਂ ਨਾਲ ਵਿਸਥਾਰ ਵਿੱਚ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਪਾਈਥਨ ਸਪਸ਼ਟ ਅਤੇ ਪੜ੍ਹਨਯੋਗ ਸੰਨਟੈਕਸ, ਫਰੇਮਵਰਕ ਦੇ ਵਿਆਪਕ ਸੰਗ੍ਰਿਹਾਂ, ਵੱਡੇ ਪੱਧਰ ਤੇ ਵਰਤੋਂ ਕੀਤੀ ਜਾਣ ਵਾਲੀ ਅਤੇ ਰੁਜ਼ਗਾਰ-ਮੁਖੀ ਭਾਸ਼ਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਡਿਵੈਲਪਰ ਪਾਈਥਨ ਨੂੰ ਆਪਣੀ ਪ੍ਰਾਇਮਰੀ ਪ੍ਰੋਗਰਾਮਿੰਗ ਭਾਸ਼ਾ ਵਜੋਂ ਚੁਣਦੇ ਹਨ।
ਵਰਕਸ਼ਾਪ ਦੇ ਅੰਤ ਤੇ ਧੰਨਵਾਦ ਦਾ ਮਤਾ ਕਾਲਜ ਦੇ ਪਲੇਸਮੈਂਟ ਅਫ਼ਸਰ ਡਾ. ਰੋਹਿਤ ਸਚਦੇਵਾ ਨੇ ਪੇਸ਼ ਕੀਤਾ। ਵਰਕਸ਼ਾਪ ਦੌਰਾਨ ਕਾਲਜ ਦੇ ਕੰਟਰੋਲਰ (ਪਰੀਖਿਆਵਾਂ) ਡਾ. ਅਜੀਤ ਕੁਮਾਰ, ਡਾ. ਗਣੇਸ਼ ਸੇਠੀ, ਡਾ. ਹਰਮੋਹਨ ਸ਼ਰਮਾ, ਡਾ. ਸੁਖਦੇਵ ਸਿੰਘ, ਮਿਸ ਹਨੀ ਵਧਾਵਨ, ਮਿਸ ਕ੍ਰਿਤੀਕਾ ਗੋਇਲ, ਮਿਸ ਪ੍ਰਿਅੰਕਾ ਸਿੰਗਲਾ, ਮਿਸ ਸੁਨੀਤਾ ਗੁਪਤਾ ਅਤੇ ਮਿਸਟਰ ਸੁਖ ਸਹਿਜ ਸਿੰਘ ਵੀ ਮੌਜੂਦ ਸਨ। ਇਸ ਵਰਕਸ਼ਾਪ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।