ਜੁਝਾਰ ਨਗਰ ਦੇ ਪਾਰਕ ’ਚ ਲਗਾਈਆਂ ਕਸਰਤ ਦੀਆਂ ਮਸ਼ੀਨਾਂ ਤੇ ਬੱਚਿਆਂ ਲਈ ਝੁੱਲੇ
ਜੁਝਾਰ ਨਗਰ ਦੇ ਪਾਰਕ ’ਚ ਲਗਾਈਆਂ ਕਸਰਤ ਦੀਆਂ ਮਸ਼ੀਨਾਂ ਤੇ ਬੱਚਿਆਂ ਲਈ ਝੁੱਲੇ
ਪਟਿਆਲਾ, 11 ਫਰਵਰੀ ( )
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਸੋਚ ਅਤੇ ਸੁਫ਼ਨਿਆਂ ਨੂੰ ਪੂਰਾ ਕਰਦਿਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਉਪਰਾਲੇ ਸਦਕਾ ਤੰਦਰੁਸਤ ਪੰਜਾਬ, ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਸਦਕਾ ਅੱਜ ਜੁਝਾਰ ਨਗਰ, ਪਟਿਆਲਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਟਿਆਲਾ ਦਿਹਾਤੀ ਤੋਂ ਐਮ.ਐਲ.ਏ. ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਸਪੁੱਤਰ ਐਡਵੋਕੇਟ ਸ਼੍ਰੀ ਰਾਹੁਲ ਸੈਣੀ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਰਾਹੁਲ ਨੇ ਜੁਝਾਰ ਨਗਰ ਦੇ ਬਜ਼ੁਰਗਾਂ ਦੀ ਸਿਹਤ ਅਤੇ ਬੱਚਿਆਂ ਦੇ ਮਨੋਰੰਜਨ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਅਤੇ ਵੈਲਫ਼ੇਅਰ ਸੁਸਾਇਟੀ ਵੱਲੋਂ ਪਾਰਕਾਂ ਦੀ ਲੜੀ ਨੂੰ ਅੱਗੇ ਜੋੜਦੇ ਹੋਏ ਨਵੇਂ ਬਣੇ ਪਾਰਕ ਵਿੱਚ ਲਾਈਆਂ ਕਸਰਤ ਕਰਨ ਦੀਆਂ ਮਸ਼ੀਨਾਂ ਅਤੇ ਬੱਚਿਆਂ ਲਈ ਲਾਏ ਝੂਟਿਆਂ ਦਾ ਉਦਘਾਟਨ ਵੀ ਕੀਤਾ। ਇਸ ਸਮਾਗਮ ਵਿੱਚ ਵੱਖੋ-ਵੱਖ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੀ ਰਾਹੁਲ ਨੇ ਵੀ ਆਪਣੇ ਵਿਚਾਰ ਰੱਖਦਿਆਂ ਵੈਲਫ਼ੇਅਰ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਵੈਲਫ਼ੇਅਰ ਸੁਸਾਇਟੀ, ਜੁਝਾਰ ਨਗਰ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਭੰਡਾਰੀ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਹੌਂਸਲਾ ਅਫ਼ਜ਼ਾਈ ਵੀ ਕੀਤੀ। ਇਸ ਸਮਾਰੋਹ ਵਿੱਚ ਸ਼੍ਰੀ ਬਲਵਿੰਦਰ ਸੈਣੀ, ਸ਼੍ਰੀ ਜਸਬੀਰ ਗਾਂਧੀ, ਸ਼੍ਰੀ ਕਮਲ ਸ਼ਰਮਾ, ਸ. ਰਜਿੰਦਰ ਸਿੰਘ ਮੋਹਲ, ਸ. ਅਮਰਜੀਤ ਸਿੰਘ ਭਾਟੀਆ ਨੇ ਵੀ ਖ਼ਾਸ ਤੌਰ ਤੇ ਸ਼ਿਰਕਤ ਕੀਤੀ। ਸੁਸਾਇਟੀ ਦੇ ਹੋਰ ਮੈਂਬਰ ਸ਼੍ਰੀ ਧਰਮਵੀਰ ਸ਼ਰਮਾ, ਸ਼੍ਰੀ ਐਨ.ਕੇ. ਜੌਲੀ, ਸ. ਜਤਿੰਦਰਪਾਲ ਸਿੰਘ ਫ਼ੌਜੀ, ਸ. ਗੁਰਮੁਖ ਸਿੰਘ, ਸ਼੍ਰੀ ਦੱਤ ਸਾਹਿਬ, ਸ਼੍ਰੀ ਤਰਸੇਮ ਭਾਰਦਵਾਜ, ਸ਼੍ਰੀ ਕੁਲਭੂਸ਼ਣ ਕਪਿਲਾ, ਸ. ਨਿਰਮਲ ਸਿੰਘ, ਸ. ਹਰਨੂਰ ਸਿੰਘ ਭੰਡਾਰੀ, ਅਤੇ ਡਾ. ਅਮਨਦੀਪ ਸਿੰਘ ਭੰਡਾਰੀ ਵੀ ਹਾਜ਼ਰ ਹੋਏ।