ਐਚ. ਐਮ. ਪੀ. ਵੀ. ਕੇਸਾਂ ਦੇ ਮੱਦੇਨਜ਼ਰ ਦਿੱਲੀ ਸਿਹਤ ਮੰਤਰੀ ਨੇ ਦਿੱਤੇ ਸਿਹਤ ਅਤੇ ਐਫ. ਈ. ਵਿਭਾਗ ਨੂੰ ਦਿੱਲੀ ਵਿੱਚ ਪੂਰੇ ਪ੍ਰਬੰਧ ਕਰਨ ਦੇ ਨਿਰਦੇਸ਼
ਐਚ. ਐਮ. ਪੀ. ਵੀ. ਕੇਸਾਂ ਦੇ ਮੱਦੇਨਜ਼ਰ ਦਿੱਲੀ ਸਿਹਤ ਮੰਤਰੀ ਨੇ ਦਿੱਤੇ ਸਿਹਤ ਅਤੇ ਐਫ. ਈ. ਵਿਭਾਗ ਨੂੰ ਦਿੱਲੀ ਵਿੱਚ ਪੂਰੇ ਪ੍ਰਬੰਧ ਕਰਨ ਦੇ ਨਿਰਦੇਸ਼
ਨਵੀਂ ਦਿੱਲੀ : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ ਦੇ ਸ਼ਹਿਰ ਕਰਨਾਟਕ ਵਿੱਚ ਦੋ ਐਚ. ਐਮ. ਪੀ. ਵੀ. ਕੇਸਾਂ ਦੇ ਮੱਦੇਨਜ਼ਰ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸਿਹਤ ਅਤੇ ਐਫ. ਈ. ਵਿਭਾਗ ਨੂੰ ਦਿੱਲੀ ਵਿੱਚ ਪੂਰੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਸਲਾਹ ਅਨੁਸਾਰ ਸਾਰੇ ਹਸਪਤਾਲਾਂ ਨੂੰ ਸਾਹ ਦੀ ਬਿਮਾਰੀ ਵਿੱਚ ਕਿਸੇ ਵੀ ਸੰਭਾਵੀ ਵਾਧੇ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ । ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਰਾਜਧਾਨੀ ਵਿੱਚ ਤਿਆਰੀ ਬਾਰੇ ਸਮੇਂ ਸਿਰ ਅੱਪਡੇਟ ਪ੍ਰਾਪਤ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਦੇ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ। ਕਾਰਵਾਈ ਵਿੱਚ ਦੇਰੀ ਕਰਨ ਦੀ ਕੋਈ ਲੋੜ ਨਹੀਂ, ਜੇਕਰ ਨਿਰਦੇਸ਼ਾਂ ਦੀ ਲੋੜ ਹੋਵੇ ਤਾਂ ਤੁਰੰਤ ਫ਼ੋਨ `ਤੇ ਮੇਰੇ ਕੋਲ ਮੁੱਦੇ ਲਿਆਓ । ਸੌਰਭ ਭਾਰਦਵਾਜ ਨੇ ਇਹ ਵੀ ਲਿਖਿਆ ਹੈ ਕਿ ਸਿਹਤ ਸਕੱਤਰ ਰੋਜ਼ਾਨਾ ਤਿੰਨ ਹਸਪਤਾਲਾਂ ਦਾ ਮੁਆਇਨਾ ਕਰਨ ਅਤੇ ਮੰਤਰਾਲੇ ਨੂੰ ਰਿਪੋਰਟ ਸੌਂਪਣ । ਸਿਹਤ ਸਕੱਤਰ ਈਡੀਐਲ ਸੂਚੀ, ਦਵਾਈ ਅਤੇ ਆਈ. ਸੀ. ਯੂ. ਬੈੱਡ ਦੀ ਉਪਲਬਧਤਾ, ਸਾਜ਼ੋ-ਸਾਮਾਨ ਅਤੇ ਪੀ. ਐਸ. ਏ. ਪਲਾਂਟਾਂ ਦੀ ਸਥਿਤੀ, ਰੋਜ਼ਾਨਾ ਡੇਟਾ ਐਂਟਰੀ ਆਪਰੇਟਰਾਂ ਦੀ ਉਪਲਬਧਤਾ ਦੀ ਰਿਪੋਰਟ ਕਰਨਗੇ ।