Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਭਾਸ਼ਾ ਵਿਭਾਗ ਨੇ ਕਰਵਾਇਆ ਕੁੱਲ ਹਿੰਦ ਉਰਦੂ ਮੁਸ਼ਾਇਰਾ ਅਤੇ ਸੈਮੀਨਾਰ

ਦੁਆਰਾ: News ਪ੍ਰਕਾਸ਼ਿਤ :Thursday, 06 July, 2023, 07:17 PM

ਭਾਸ਼ਾ ਵਿਭਾਗ ਨੇ ਕਰਵਾਇਆ ਕੁੱਲ ਹਿੰਦ ਉਰਦੂ ਮੁਸ਼ਾਇਰਾ ਅਤੇ ਸੈਮੀਨਾਰ

ਪਟਿਆਲਾ, 6 ਜੁਲਾਈ:
ਭਾਸ਼ਾ ਵਿਭਾਗ ਪੰਜਾਬ ਵੱਲੋ ਭਾਸ਼ਾ ਭਵਨ ਵਿਖੇ ਕੁੱਲ ਹਿੰਦ ਉਰਦੂ ਮੁਸ਼ਾਇਰਾ ਅਤੇ ਬਾਬਾ ਫਰੀਦ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਅਦੀਬਾਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਵਿਭਾਗੀ ਧੁਨੀ ਨਾਲ ਕੀਤਾ ਗਿਆ ਅਤੇ ਇਸ ਉਪਰੰਤ ਸ਼ਮਾ ਰੌਸ਼ਨ ਕੀਤੀ ਗਈ।
ਸਮਾਗਮ ਦੇ ਆਰੰਭ ਵਿੱਚ ਵਿਭਾਗ ਦੀ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਦੀ ਪ੍ਰਧਾਨਗੀ ਉਰਦੂ ਦੇ ਪ੍ਰਸਿੱਧ ਸ਼ਾਇਰ ਡਾ. ਨਾਸ਼ਿਰ ਨਕਵੀ ਸਾਬਕਾ ਮੁੱਖੀ ਉਰਦੂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਵੱਲੋਂ ਬਾਬਾ ਫਰੀਦ ਜੀ ਬਾਰੇ ਵਿਚਾਰ ਵੀ ਪੇਸ਼ ਕੀਤੇ ਗਏ।
ਇਸ ਮੌਕੇ ਤੇ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ, ਸੂਫੀਆਂ ਅਤੇ ਰਿਸ਼ੀ ਮੁਨੀਆਂ ਦੀ ਧਰਤੀ ਹੈ। ਪੰਜਾਬ ਨੇ ਆਪਸੀ ਭਾਈਚਾਰੇ ਅਤੇ ਉੱਚੇ ਤੇ ਸੁੱਚੇ ਵਿਚਾਰਾਂ ਦਾ ਸੰਦੇਸ਼ ਪੂਰੀ ਦੁਨੀਆਂ ਨੂੰ ਦਿੱਤਾ ਹੈ। ਬਾਬਾ ਫਰੀਦ ਗਿਆਨ ਦਾ ਛੇਵਾਂ ਦਰਿਆ ਹਨ ਅਤੇ ਪਿਛਲੇ 850 ਸਾਲਾਂ ਤੋਂ ਉਹਨਾਂ ਦੇ ਕਲਾਮ ਪੰਜਾਬੀਆਂ ਦਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ। ਬਾਬਾ ਫਰੀਦ ਜੀ ਦਾ ਕਲਾਮ ਪੰਜਾਬੀਆਂ ਦੇ ਦਿਲਾਂ ਤੇ ਨਕਸ਼ ਹੈ ਅਤੇ ਉਹਨਾਂ ਦੀ ਰੋਜ਼ਮਰਾ ਜਿੰਦਗੀ ਵਿੱਚ ਸ਼ਾਮਲ ਹੈ। ਅੱਜ ਦੇ ਸਮੇਂ ਵਿੱਚ ਉਹਨਾਂ ਦੇ ਕਲਾਮ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਜ਼ਰੂਰਤ ਹੈ। ਇਸ ਲਈ ਅਜਿਹੇ ਸੂਫੀਆਨਾ ਸਮਾਗਮ ਪੰਜਾਬ ਦੇ ਗਲੀ-ਗਲੀ ਅਤੇ ਸ਼ਹਿਰ-ਸ਼ਹਿਰ ਹੋਣੇ ਚਾਹੀਦੇ ਹਨ।
ਸੈਮੀਨਾਰ ਵਿੱਚ ਬਾਬਾ ਫਰੀਦ ਜੀ ਦੇ ਕਲਾਮ ਦੇ ਰੂਹਾਨੀ ਅਤੇ ਲਿਸਾਨੀ ਪਹਿਲੂਆਂ ਸਬੰਧੀ ਜਨਾਬ ਜ਼ਾਹਿਦ ਅਬਰੋਲ ਊਨਾ ਹਿਮਾਚਲ ਪ੍ਰਦੇਸ਼ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਨੇ ਤੇ ਆਪਣੇ ਵਿਚਾਰ ਵਿਸਥਾਰਪੂਰਪਕ ਪ੍ਰਗਟ ਕੀਤੇ ਅਤੇ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਜਾਣੂ ਕਰਵਾਇਆ। ਪ੍ਰਧਾਨਗੀ ਮੰਡਲ ਵਿੱਚ ਡਾ. ਨਫ਼ਸ ਅੰਬਾਲਵੀ, ਜਨਾਬ ਅਫ਼ਜਲ ਮੰਗਲੋਰੀ ਅਤੇ ਸਰਦਾਰ ਪੰਛੀ ਆਦਿ ਸਖਸ਼ੀਅਤਾਂ ਸ਼ਾਮਲ ਰਹੀਆਂ।
ਇਸ ਮੌਕੇ ਤੇ ਇੱਕ ਕੁੱਲ ਹਿੰਦ ਮੁਸ਼ਾਇਰਾ ਵੀ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਅਮਰਦੀਪ ਸਿੰਘ, ਪਟਿਆਲਾ, ਸ਼੍ਰੀ ਯਸ਼ ਜੀ ਨਕੋਦਰੀ, ਮੈਡਮ ਜਸਪ੍ਰੀਤ ਫ਼ਲਕ, ਸ਼੍ਰੀ ਮੁਕੇਸ਼ ਆਲਮ, ਮੈਡਮ ਖੁਸ਼ਬੂ ਰਾਮਪੁਰੀ, ਸ਼੍ਰੀ ਅੰਮ੍ਰਿਤਪਾਲ ਸਿੰਘ ਸ਼ੈਦਾ, ਸ਼੍ਰੀ ਸਲੀਮ ਮੰਗਲੋਰੀ, ਡਾ. ਸਲੀਮ ਜੂਬੈਰੀ, ਸ਼੍ਰੀ ਜਤਿੰਦਰ ਪ੍ਰਵਾਜ, ਪਠਾਨਕੋਟ, ਮੈਡਮ ਪੂਨਮ ਕੌਸਰ ਲੁਧਿਆਣਾ, ਸ਼੍ਰੀ ਸਵਤੰਤਰ ਦੇਵ ਆਰਿਫ਼, ਡਾ. ਮੁਹੰਮਦ ਰਫ਼ੀ, ਸ਼੍ਰੀ ਅਬਦੁੱਲ ਵਾਹੀਦ ਆਜਿਜ਼, ਸ਼੍ਰੀ ਨਫ਼ਸ ਅੰਬਾਲਵੀ, ਡਾ. ਰੁਬੀਨਾ ਸ਼ਬਨਮ, ਡਾ. ਮੋਇਨ ਸ਼ਾਦਾਬ, ਜਨਾਬ ਸਰਦਾਰ ਪੰਛੀ, ਸ਼੍ਰੀ ਅਫ਼ਜਲ ਮੰਗਲੋਰੀ ਉੱਘੇ ਸ਼ਾਇਰਾਂ ਵੱਲੋਂ ਆਪਣਾ ਕਲਾਮ ਪੇਸ਼ ਕੀਤਾ। ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਮੋਇਨ ਸ਼ਾਦਾਬ ਅਤੇ ਸ਼੍ਰੀ ਅਸ਼ਰਫ਼ ਮਹਿਮੂਦ ਵੱਲੋਂ ਸਾਂਝੇ ਤੌਰ ਤੇ ਬਹੁਤ ਹੀ ਭਾਵਪੂਰਤ ਢੰਗ ਨਾਲ ਕੀਤਾ ਗਿਆ। ਇਸ ਸਮਾਗਮ ਦਾ ਸ਼ਾਮਲ ਹੋਏ ਸਰੋਤਿਆਂ ਵੱਲੋਂ ਭਰਪੂਰ ਆਨੰਦ ਮਾਣਿਆ ਗਿਆ। ਸਮਾਗਮ ਦੇ ਅੰਤ ਵਿੱਚ ਵਿਭਾਗ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਅਤੇ ਸਾਰੇ ਸ਼ਾਇਰਾਂ ਦਾ ਪੁਸਤਕਾਂ ਦੇ ਬੰਡਲ ਅਤੇ ਫੁਲਕਾਰੀਆਂ ਦੇ ਕੇ ਮਾਨ-ਸਨਮਾਨ ਕੀਤਾ ਗਿਆ। ਸ਼੍ਰੀ ਸਤਨਾਮ ਸਿੰਘ ਸਹਾਇਕ ਡਾਇਰੈਕਟਰ ਵੱਲੋਂ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਬਾਅਦ ਵਿੱਚ ਖਾਣਾ ਪਰੋਸਿਆ ਗਿਆ ਇਹ ਸਮਾਗਮ ਇੱਕ ਇਤਿਹਾਸਕ ਸਮਾਗਮ ਹੋ ਨਿੱਬੜਿਆ ਅਤੇ ਲੰਮੇ ਸਮੇਂ ਤੱਕ ਲੋਕਾਂ ਦੀਆਂ ਯਾਦਾਂ ਦਾ ਹਿੱਸਾ ਬਣਿਆ ਰਹੇਗਾ।



Scroll to Top