100 ਸਾਲਾਂ ਤੋਂ ਵਾਰਾਣਸੀ ਵਿਚ ਬੰਦ ਪਿਆ ਸਿ਼ਵ ਮੰਦਰ ਮੁੜ ਖੋਲ੍ਹਿਆ
ਦੁਆਰਾ: Punjab Bani ਪ੍ਰਕਾਸ਼ਿਤ :Thursday, 09 January, 2025, 09:07 AM
100 ਸਾਲਾਂ ਤੋਂ ਵਾਰਾਣਸੀ ਵਿਚ ਬੰਦ ਪਿਆ ਸਿ਼ਵ ਮੰਦਰ ਮੁੜ ਖੋਲ੍ਹਿਆ
ਵਾਰਾਣਸੀ : ਵਾਰਾਣਸੀ ਦੇ ਮਦਨਪੁਰਾ ਸਥਿਤ ਸਿੱਧੇਸ਼ਵਰ ਮਹਾਦੇਵ ਮੰਦਿਰ ਜੋ ਪਿਛਲੇ 100 ਸਾਲਾਂ ਤੋਂ ਬੰਦ ਸੀ ਨੂੰ ਪੁਲਸ ਅਤੇ ਪ੍ਰਸ਼ਾਸਨਿਕ ਸਹਿਯੋਗ ਨਾਲ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਸਨਾਤਨ ਰਕਸ਼ਕ ਦਲ ਦੀ ਬੇਨਤੀ `ਤੇ ਮੰਦਰ ਦੀ ਮੁਰੰਮਤ ਦਾ ਕੰਮ ਖਰਮਸ ਤੋਂ ਬਾਅਦ ਸ਼ੁਰੂ ਹੋਵੇਗਾ, ਜਿਸ ਤਹਿਤ ਨੁਕਸਾਨੇ ਗਏ ਸਿ਼ਵਲਿੰਗਾਂ ਨੂੰ ਮੁੜ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਮੰਦਰ ਨੂੰ ਪਿਛਲੇ ਮਹੀਨੇ ਸਨਾਤਨ ਰਕਸ਼ਕ ਦਲ ਦੀ ਬੇਨਤੀ ਤੋਂ ਬਾਅਦ ਦੁਬਾਰਾ ਖੋਲ੍ਹਿਆ ਗਿਆ ਸੀ, ਜਿਸ ਨੇ ਸਾਈਟ ਦੀ ਮਲਕੀਅਤ ਦਾ ਦਾਅਵਾ ਕੀਤਾ ਸੀ ਅਤੇ ਇਸਨੂੰ ਦੁਬਾਰਾ ਖੋਲ੍ਹਣ ਅਤੇ ਧਾਰਮਿਕ ਰਸਮਾਂ ਕਰਨ ਦੀ ਇਜਾਜ਼ਤ ਮੰਗੀ ਸੀ। ਗੈਸ ਕਟਰ ਨਾਲ ਮੰਦਰ ਦੇ ਤਾਲੇ ਕੱਟੇ ਗਏ। ਅੰਦਰੋਂ ਤਿੰਨ ਨੁਕਸਾਨੇ ਹੋਏ ਸਿ਼ਵਲਿੰਗ ਮਿਲੇ ਹਨ, ਨਾਲ ਹੀ ਵੱਡੀ ਮਾਤਰਾ ਵਿੱਚ ਮਲਬਾ ਅਤੇ ਮਿੱਟੀ ਵੀ ਮਿਲੀ ਹੈ।