ਘਰ ਵਿਚ ਨੌਕਰ ਨੂੰ ਗੈਰ ਕਾਨੂੰਨੀ ਤੌਰ ਤੇ ਰੱਖਣ ਅਤੇ ਘੱਟ ਤਨਖਾਹ ਦੇਣ ਦੇ ਦੋਸ਼ ਹੇਠ ਦੋ ਭਾਰਤੀ ਮਹਿਲਾ ਡਾਕਟਰਾਂ ਦਾ ਲਾਇਸੈਂਸ ਹੋਇਆ ਸਥਾਈ ਤੌਰ ਤੇ ਰੱਦ
ਘਰ ਵਿਚ ਨੌਕਰ ਨੂੰ ਗੈਰ ਕਾਨੂੰਨੀ ਤੌਰ ਤੇ ਰੱਖਣ ਅਤੇ ਘੱਟ ਤਨਖਾਹ ਦੇਣ ਦੇ ਦੋਸ਼ ਹੇਠ ਦੋ ਭਾਰਤੀ ਮਹਿਲਾ ਡਾਕਟਰਾਂ ਦਾ ਲਾਇਸੈਂਸ ਹੋਇਆ ਸਥਾਈ ਤੌਰ ਤੇ ਰੱਦ
ਵਾਸ਼ਿੰਗਟਨ : ਸੰਸਾਰ ਪ੍ਰਸਿੱਧ ਅਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਵਿਖੇ ਦੋ ਭਾਰਤੀ ਔਰਤ ਡਾਕਟਰਾਂ ਦਾ ਮੈਡੀਕਲ ਲਾਇਸੈਂਸ ਇਸ ਲਈ ਸਥਾਈ ਤੌਰ ਤੇ ਰੱਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਵਲੋਂ ਜਿਸ ਵਿਅਕਤੀ ਨੂੰ ਘਰ ਵਿਚ ਨੌਕਰੀ ਦੇ ਤੌਰ ਤੇ ਰੱਖਿਆ ਗਿਆ ਸੀ ਇਕ ਤਾਂ ਉਸਨੂੰ ਗੈਰ ਕਾਨੂੰਨੀ ਤੌਰ ਤੇ ਪਨਾਹ ਦਿੱਤੀ ਗਈ ਸੀ ਤੇ ਦੂਸਰੇ ਪਾਸੇ ਉਸਨੂੰ ਅਮਰੀਕੀ ਕਾਨੂੰਨ ਤਹਿਤ ਘੱਟ ਤਨਖਾਹ ਦਿੱਤੀ ਜਾ ਰਹੀ ਸੀ ਦੇ ਚਲਦਿਆਂ ਦੋਵੇਂ ਭਾਰਤੀ ਮੂਲ ਦੀਆਂ ਅਮਰੀਕੀ ਮਹਿਲਾ ਡਾਕਟਰਾਂ ਦਾ ਮੈਡੀਕਲ ਲਾਇਸੈਂਸ ਅਸਥਾਈ ਤੌਰ ਤੇ ਰੱਦ ਕਰ ਦਿੱਤਾ ਗਿਆ । ਦੱਸਣਯੋਗ ਹੈ ਕਿ ਡਾ. ਹਰਸ਼ਾ ਸਾਹਨੀ ਨਿਊ ਜਰਸੀ, ਕਲੋਨੀਆ ’ਚ ਗਠੀਏ ਦੀ ਮਾਹਰ ਡਾਕਟਰ ਹੈ । ਉਸਨੇ ਪਿਛਲੇ ਸਾਲ ਫ਼ਰਵਰੀ ਵਿਚ ਵਿਦੇਸ਼ੀ ਔਰਤਾਂ ਨੂੰ ਗ਼ੈਰ ਕਾਨੂੰਨੀ ਤੌਰ ’ਤੇ ਛੁਪਾਉਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਤੇ ਝੂਠੇ ਇਨਕਮ ਟੈਕਸ ਰਿਟਰਨ ਭਰਨ ਦੇ ਸੰਘੀ ਦੋਸ਼ਾਂ ਨੂੰ ਮੰਨਿਆ ਸੀ । ਅਟਾਰਨੀ ਜਨਰਲ ਮੈਥਿਊ ਜੇ ਪਲੈਟਕਿਨ ਅਤੇ ਖਪਤਕਾਰ ਮਾਮਲਿਆਂ ਦੇ ਡਵੀਜਨ ਨੇ ਬੁਧਵਾਰ ਨੂੰ ਕਿਹਾ ਕਿ ਸੰਘੀ ਅਦਾਲਤ ਦੇ ਜੱਜ ਨੇ ਅਕਤੂਬਰ 2024 ਵਿਚ ਡਾਕਟਰ ਨੂੰ 27 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਹੁਣ ਉਸਨੂੰ ਇਹ ਸਜ਼ਾ ਭੁਗਤਣੀ ਪਵੇਗੀ । ਸਾਹਨੀ ’ਤੇ ਅਸਥਾਈ ਤੌਰ ’ਤੇ ਸਤੰਬਰ 2023 ਤੋਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ’ਤੇ ਪਾਬੰਦੀ ਲਗਾ ਦਿਤੀ ਗਈ ਸੀ । ਅਟਾਰਨੀ ਜਨਰਲ ਪਲੈਟਕਿਨ ਨੇ ਕਿਹਾ ਕਿ ਅੱਜ ਇਸ ਫ਼ੈਸਲੇ ਨਾਲ ਇਕ ਪਰੇਸ਼ਾਨ ਕਰਨ ਵਾਲਾ ਕੇਸ ਬੰਦ ਹੋ ਗਿਆ ਹੈ, ਜਿਸ ਵਿਚ ਦੇਖਭਾਲ ਅਤੇ ਦਇਆ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਦੀ ਸਹੁੰ ਚੁੱਕਣ ਵਾਲੀ ਇਕ ਡਾਕਟਰ ਨੇ ਵਿੱਤੀ ਲਾਭ ਲਈ ਪੀੜਤਾਂ ਦਾ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ । ਸਾਹਨੀ ਨੇ ਪਿਛਲੇ ਫ਼ਰਵਰੀ ’ਚ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ । ਉਨ੍ਹਾਂ ਦੋਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਦੇਸ਼ ਨਿਕਾਲਾ ਦਿਤਾ ਜਾਵੇਗਾ ।