ਸਰਹੰਦ ਫ਼ੀਡਰ 32 ਦਿਨਾਂ ਲਈ ਬੰਦ ਰਹੇਗੀ
ਦੁਆਰਾ: Punjab Bani ਪ੍ਰਕਾਸ਼ਿਤ :Thursday, 09 January, 2025, 06:14 PM
ਸਰਹੰਦ ਫ਼ੀਡਰ 32 ਦਿਨਾਂ ਲਈ ਬੰਦ ਰਹੇਗੀ
ਚੰਡੀਗੜ੍ਹ, 9 ਜਨਵਰੀ : ਪੰਜਾਬ ਦੇ ਜਲ ਸਰੋਤ ਵਿਭਾਗ ਨੇ ਜ਼ਰੂਰੀ ਕੰਮਾਂ ਦੇ ਮੱਦੇਨਜ਼ਰ ਸਰਹੰਦ ਫ਼ੀਡਰ ਕੈਨਾਲ ਨੂੰ 32 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਸਰਹੰਦ ਫ਼ੀਡਰ ਦੀ ਰੀਲਾਈਨਿੰਗ ਦਾ ਕੰਮ ਕਰਾਉਣ ਲਈ ਕੈਨਾਲ ਨੂੰ 10 ਜਨਵਰੀ ਤੋਂ 10 ਫ਼ਰਵਰੀ, 2025 (ਦੋਵੇਂ ਦਿਨ ਸ਼ਾਮਲ) ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਹ ਹੁਕਮ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ਼ 1873) ਅਧੀਨ ਜਾਰੀ ਰੂਲਾਂ ਦੇ ਰੂਲ 63 ਤਹਿਤ ਜਾਰੀ ਕੀਤੇ ਗਏ ਹਨ ।