ਕੇਜਰੀਵਾਲ ਨੇ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖ ਕੇ ਪੁੱਛੇ ਭਾਜਪਾ ਸਬੰਧੀ ਸਵਾਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 01 January, 2025, 01:20 PM

ਕੇਜਰੀਵਾਲ ਨੇ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖ ਕੇ ਪੁੱਛੇ ਭਾਜਪਾ ਸਬੰਧੀ ਸਵਾਲ
ਨਵੀ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖੀ ਹੈ । ਮੋਹਨ ਭਾਗਵਤ ਨੂੰ ਲਿਖੀ ਚਿੱਠੀ ‘ਚ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਹਨ । ਉਨ੍ਹਾਂ ਨੇ ਭਾਗਵਤ ਨੂੰ 4 ਸਵਾਲ ਪੁੱਛੇ ਹਨ । ਅਰਵਿੰਦ ਕੇਜਰੀਵਾਲ ਨੇ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਭਾਜਪਾ ਨੇ ਪਿਛਲੇ ਸਮੇਂ ਵਿੱਚ ਜੋ ਵੀ ਗਲਤ ਕੀਤਾ ਹੈ, ਕੀ ਆਰਐਸਐਸ ਸਮਰਥਨ ਕਰਦਾ ਹੈ? ਭਾਜਪਾ ਆਗੂ ਖੁੱਲ੍ਹੇਆਮ ਪੈਸੇ ਵੰਡ ਰਹੇ ਹਨ, ਕੀ ਵੋਟ ਖਰੀਦਣ ਦਾ ਸਮਰਥਨ ਕਰਦਾ ਹੈ? ਦਲਿਤ, ਪੂਰਵਾਂਚਲੀ ਦੀਆਂ ਵੋਟਾਂ ਵੱਡੇ ਪੱਧਰ ‘ਤੇ ਕੱਟੀਆਂ ਜਾ ਰਹੀਆਂ ਹਨ, ਕੀ ਇਹ ਲੋਕਤੰਤਰ ਲਈ ਚੰਗਾ ਹੈ? ਕੀ ਆਰਐਸਐਸ ਨੂੰ ਨਹੀਂ ਲੱਗਦਾ ਕਿ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ?