ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਾਕਾਤ ਕਰਕੇ ਦਿੱਤਾ ਸੱਦਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 12 December, 2024, 08:12 AM

ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਾਕਾਤ ਕਰਕੇ ਦਿੱਤਾ ਸੱਦਾ
ਨਵੀਂ ਦਿੱਲੀ : ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੇ ਦਾਦਾ ਰਾਜ ਕਪੂਰ ਦੀ ਜਨਮ ਸ਼ਤਾਬਦੀ ਤੋਂ ਪਹਿਲਾਂ ਉਨ੍ਹਾਂ (ਰਾਜ ਕਪੂਰ) ਦੇ ‘ਅਸਧਾਰਨ ਜੀਵਨ ਤੇ ਵਿਰਾਸਤ’ ਨੂੰ ਯਾਦ ਕਰਨ ਲਈ ਵਾਸਤੇ ਸੱਦਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਅਦਾਕਾਰ ਰਣਬੀਰ ਕਪੂਰ, ਰਿੱਦਿਮਾ ਕਪੂਰ ਸਾਹਨੀ ਅਤੇ ਨੀਤੂ ਕਪੂਰ ਸਮੇਤ ਕਪੂਰ ਪਰਿਵਾਰ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। 14 ਦਸੰਬਰ ਨੂੰ ਰਾਜ ਕਪੂਰ ਦੀ 100ਵੀਂ ਜੈਅੰਤੀ ਮਨਾਈ ਜਾਵੇਗੀ ਜਿਨ੍ਹਾਂ ਨੂੰ ‘ਆਗ’, ‘ਆਵਾਰਾ’, ‘ਬਰਸਾਤ’, ‘ਸ੍ਰੀ 420’ ਅਤੇ ‘ਬੌਬੀ’ ਜਿਹੀਆਂ ਬਿਹਤਰੀਨ ਫਿਲਮਾਂ ਲਈ ਬਤੌਰ ਮਹਾਨ ਅਦਾਕਾਰ, ਸੰਪਾਦਕ, ਡਾਇਰੈਕਟਰ ਤੇ ਨਿਰਮਾਤਾ ਵਜੋਂ ਯਾਦ ਕੀਤਾ ਜਾਂਦਾ ਹੈ। ਅੱਜ ਕਰੀਨਾ ਕਪੂਰ ਨੇ ‘ਇੰਸਟਾਗ੍ਰਾਮ’ ’ਤੇ ਇੱਕ ਪੋਸਟ ’ਚ ਕਿਹਾ, ‘ਅਸੀਂ ਆਪਣੇ ਦਾਦਾ ਰਾਜ ਕਪੂਰ ਦੇ ਅਸਧਾਰਨ ਜੀਵਨ ਤੇ ਵਿਰਾਸਤ ਨੂੰ ਯਾਦ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦਾ ਦਿੱਤੇ ਜਾਣ ’ਤੇ ਬਹੁਤ ਹੀ ਸਨਮਾਨਿਤ ਮਹਿਸੂਸ ਕਰ ਰਹੇ ਹਾਂ।’ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਪਰਿਵਾਰ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਰੀਮਾ ਜੈਨ, ਕਰਿਸ਼ਮਾ ਕਪੂਰ, ਆਲੀਆ ਭੱਟ, ਆਦਾਰ ਜੈਨ, ਅਰਮਾਨ ਜੈਨ ਤੇ ਅਨੀਸਾ ਮਲਹੋਤਰਾ ਸਮੇਤ ਕਪੂਰ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਮੋਦੀ ਫਿਲਮ ਮਹਾਉਤਸਵ ’ਚ ਸ਼ਾਮਲ ਹੋਣਗੇ। ਇਹ ਮਹਾਉਤਸਵ 13 ਤੋਂ 15 ਦਸੰਬਰ ਤੱਕ 34 ਸ਼ਹਿਰਾਂ ਦੇ 101 ਸਿਨੇਮਾਘਰਾਂ ’ਚ ਮਨਾਇਆ ਜਾਵੇਗਾ।



Scroll to Top