ਸਾਈਬਰ ਅਪਰਾਧ ਤੇ ਜਲਵਾਯੂ ਤਬਦੀਲੀ ਮਨੁੱਖੀ ਅਧਿਕਾਰਾਂ ਲਈ ਨਵੇਂ ਖਤਰੇ: ਮੁਰਮੂ
ਦੁਆਰਾ: Punjab Bani ਪ੍ਰਕਾਸ਼ਿਤ :Wednesday, 11 December, 2024, 09:05 AM
ਸਾਈਬਰ ਅਪਰਾਧ ਤੇ ਜਲਵਾਯੂ ਤਬਦੀਲੀ ਮਨੁੱਖੀ ਅਧਿਕਾਰਾਂ ਲਈ ਨਵੇਂ ਖਤਰੇ: ਮੁਰਮੂ
ਨਵੀਂ ਦਿੱਲੀ : ਭਾਰਤ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਹੁਣ ਤੱਕ ਮਨੁੱਖੀ ਅਧਿਕਾਰਾਂ ’ਤੇ ਵਿਚਾਰ-ਚਰਚਾ ‘ਮਨੁੱਖ’ ’ਤੇ ਕੇਂਦਰਿਤ ਰਹੀ ਹੈ ਕਿਉਂਕਿ ਕਿਸੇ ਵੀ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਮਨੁੱਖ ਮੰਨਿਆ ਜਾਂਦਾ ਹੈ ਪਰ ਮਸਨੂਈ ਬੌਧਿਕਤਾ (ਏਆਈ) ਦੇ ਸਾਡੇ ਜੀਵਨ ਵਿੱਚ ਦਾਖਲ ਹੋਣ ਨਾਲ ‘ਅਪਰਾਧੀ ਕੋਈ ਗੈਰ-ਮਨੁੱਖ’ ਪਰ ਬੁੱਧੀਮਾਨ ਏਜੰਟ ਹੋ ਸਕਦਾ ਹੈ । ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.) ਵੱਲੋਂ ਮਨੁੱਖੀ ਅਧਿਕਾਰ ਦਿਵਸ ’ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਈਬਰ ਅਪਰਾਧ ਅਤੇ ਜਲਵਾਯੂ ਤਬਦੀਲੀ ਮਨੁੱਖੀ ਅਧਿਕਾਰਾਂ ਲਈ ਨਵੇਂ ਖਤਰੇ ਹਨ। ਇਸ ਮੌਕੇ ਭਾਰਤ ਵਿਚ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਸ਼ੋਮਬੀ ਸ਼ਾਰਪ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ।