ਸੰਸਾਰ ਪ੍ਰਸਿੱਧ ਸਨਅਤਕਾਰ ਗੌਤਮ ਅਡਾਨੀ ਨੇ ਕੀਤੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨਾਲ ਮੁਲਾਕਾਤ
ਦੁਆਰਾ: Punjab Bani ਪ੍ਰਕਾਸ਼ਿਤ :Wednesday, 11 December, 2024, 08:21 AM
ਸੰਸਾਰ ਪ੍ਰਸਿੱਧ ਸਨਅਤਕਾਰ ਗੌਤਮ ਅਡਾਨੀ ਨੇ ਕੀਤੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਨਾਲ ਮੁਲਾਕਾਤ
ਮੁੰਬਈ : ਪ੍ਰਸਿੱਧ ਕਾਰੋਬਾਰੀ ਗੌਤਮ ਅਡਾਨੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਦੱਖਣੀ ਮੁੰਬਈ ਸਥਿਤ ‘ਸਾਗਰ’ ਬੰਗਲੇ ਵਿੱਚ ਮੁਲਾਕਾਤ ਕੀਤੀ। ਉਪਰੋਕਤ ਦੋਹਾਂ ਦੀ ਮੁਲਾਕਾਤ ਦੌਰਾਨ ਜੋ ਵੀ ਗੱਲਬਾਤ ਹੋਈ ਭਰੋਸੇਯੋਗ ਸੂਤਰਾਂ ਮੁਤਾਬਕ ਅਡਾਨੀ ਵੱਲੋਂ ਸ਼ਿਸ਼ਟਾਚਾਰੀ ਮੁਲਾਕਾਤ ਹੀ ਦੱਸਿਆ ਗਿਆ । ਇਥੇ ਹੀ ਬਸ ਨਹੀਂ ਮੁਲਾਕਾਤ ਦਾ ਮੁੱਖ ਵਿਸ਼ਾ ਇਹ ਦੱਸਿਆ ਗਿਆ ਕਿ ਜਿਸ ਸਮੇਂ ਫੜਨਵੀਸ ਸਹੂੰ ਚੁੱਕ ਰਹੇ ਸੀ ਮੌਕੇ ਆਯੋਜਿਤ ਕੀਤੇ ਗਏ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਗੌਤਮ ਅਡਾਨੀ ਸ਼ਾਮਲ ਨਹੀਂ ਹੋ ਸਕੇ ਸਨ ਅਤੇ ਇਸ ਵਾਸਤੇ ਉਨ੍ਹਾਂ ਮੁੱਖ ਮੰਤਰੀ ਮਹਾਰਾਸ਼ਟਰਾ ਫੜਨਵੀਸ ਨਾਲ ਮੁਲਾਕਾਤ ਕੀਤੀ ।