ਡਾਕਟਰੀ ਚੈਕਅਪ ਦੌਰਾਨ ਲੱਗਿਆ ਪਤਾ ਜਗਜੀਤ ਸਿੰਘ ਡੱਲੇਵਾਲ ਦੀਆਂ ਕਿਡਨੀਆਂ ਹੋ ਰਹੀਆਂ ਨੇ ਖਰਾਬ
ਦੁਆਰਾ: Punjab Bani ਪ੍ਰਕਾਸ਼ਿਤ :Saturday, 07 December, 2024, 12:53 PM
ਡਾਕਟਰੀ ਚੈਕਅਪ ਦੌਰਾਨ ਲੱਗਿਆ ਪਤਾ ਜਗਜੀਤ ਸਿੰਘ ਡੱਲੇਵਾਲ ਦੀਆਂ ਕਿਡਨੀਆਂ ਹੋ ਰਹੀਆਂ ਨੇ ਖਰਾਬ
ਸੰਗਰੂਰ : ਪੰਜਾਬ ਦੇ ਖਨੌਰੀ ਬਾਰਡਰ `ਤੇ ਮਰਨ ਵਰਤ `ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਦੀ ਟੀਮ ਤੋਂ ਹੀ ਪਤਾ ਲੱਗਿਆ ਕਿ ਪਾਣੀ ਦੀ ਘਾਟ ਕਾਰਨ ਉਹਨਾਂ ਦੀਆਂ ਕਿਡਨੀਆਂ `ਤੇ ਅਸਰ ਪੈ ਰਿਹਾ ਹੈ । ਕਿਡਨੀ ਦੂਸਰੀ ਸਟੇਜ ਵਿੱਚ ਚਲੀ ਗਈ ਹੈ। ਉਹਨਾਂ ਦਾ ਭਾਰ ਵੀ 8 ਕਿਲੋ ਤੋਂ ਜਿਆਦਾ ਘਟ ਚੁੱਕਿਆ ਹੈ।ਮਰਨ ਵਰਤ ਦੇ ਅੱਜ ਬਾਰਵੇਂ ਦਿਨ ਭਾਵੇਂ ਕੁਝ ਬੀ. ਪੀ. ਵੀ ਵਧਿਆ ਹੋਇਆ ਸੀ ਪਰ ਸਰੀਰ ਦੇ ਅੰਦਰੂਨੀ ਹਿੱਸਿਆਂ `ਤੇ ਖੁਰਾਕ ਨਾ ਲੈਣ ਕਾਰਨ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਡੱਲੇਵਾਲ ਜੀ ਚੜਦੀ ਕਲਾ ਵਿੱਚ ਹਨ ਪਰ ਫਿਰ ਵੀ ਵੱਡੀ ਉਮਰ ਅਤੇ 12 ਦਿਨਾਂ ਦੇ ਵਰਤ ਕਰਨ ਸਰੀਰ ਕਮਜ਼ੋਰ ਹੋ ਰਿਹਾ ਹੈ।