ਰਾਈਸ ਸੈਲਰ ਐਸੋਸੀਏਸ਼ਨ ਨਾਭਾ, ਭਾਦਸੋ ਦੀ ਹੋਈ ਇਕੱਤਰਤਾ
ਰਾਈਸ ਸੈਲਰ ਐਸੋਸੀਏਸ਼ਨ ਨਾਭਾ,ਭਾਦਸੋ ਦੀ ਹੋਈ ਇਕੱਤਰਤਾ
ਸਤੀਸ ਕੁਮਾਰ ਭੜੋ ਬਣੇ ਪ੍ਰਧਾਨ ਤੇ ਹਰਦੀਪ ਸਿੰਘ ਬੁੱਟਰ ਚੇਅਰਮੈਨ
ਨਾਭਾ : ਸਾਲ 2024-25 ਚਾਵਲਾਂ ਦੇ ਸੀਜ਼ਨ ਲਈ ਅੱਜ ਨਾਭਾ ਰਾਈਸ ਸ਼ੈਲਰ ਐਸੋਸੀਏਸ਼ਨ ਦੀ ਇਕੱਤਰਤਾ ਬ੍ਰਿਜ ਗੋਇਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ‘ਚ ਸੈਲਰਾਂ ਮਾਲਕਾਂ ਵੱਲੋਂ ਸ਼ਮੂਲਿਅਤ ਕੀਤੀ ਗਈ। ਇਕੱਤਰਤਾ ਦੌਰਾਨ ਜਿੱਥੇ ਸੈਲਰ ਮਾਲਕਾਂ ਨੂੰ ਆ ਰਹੀਆਂ ਦਿੱਕਤਾਂ ਤੇ ਵਿਚਾਰ ਚਰਚਾ ਕੀਤੀ ਗਈ ਉੱਥੇ ਸਮੁੱਚੇ ਭਾਈਚਾਰੇ ਵੱਲੋਂ ਸਤੀਸ਼ ਕੁਮਾਰ ਭੜੋ ਨੂੰ ਫਿਰ ਤੋਂ ਸਰਬਸੰਮਤੀ ਨਾਲ ਪ੍ਰਧਾਨ, ਹਰਦੀਪ ਸਿੰਘ ਬੁੱਟਰ ਨੂੰ ਚੇਅਰਮੈਨ ਅਤੇ ਕਰਮ ਸਿੰਘ ਮਟੌਰੜਾ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਸ਼ਨ ਅਰੋੜਾ ਅਤੇ ਸੰਜੀਵ ਕੁਮਾਰ ਸਿਲਪਾ ਨੇ ਕਿਹਾ ਕਿ ਇਹ ਇਕੱਤਰਤਾ ਡੀਪੂ ਦੇ ਕੰਮ ਨੂੰ ਚਲਾਉਣ ਸਬੰਧੀ ਹੋਈ ਹੈ, ਜਿਸ ਦੌਰਾਨ ਸਮੁੱਚੇ ਭਾਈਚਾਰੇ ਵੱਲੋਂ ਏਕਤਾ ਦਿਖਾਉਂਦੇ ਹੋਏ ਇਸ ਸੈਲਰ ਇੰਡਸਟਰੀ ਨੂੰ ਬਚਾਉਣ ਲਈ ਏਕੇ ਦਾ ਸਬੂਤ ਦਿੰਦੇ ਹੋਏ ਨਵੀਂ ਟੀਮ ਨੂੰ ਚੁਣਿਆਂ ਗਿਆ ਹੈ । ਨਵ ਨਿਯੁਕਤ ਪ੍ਰਧਾਨ ਸਤੀਸ਼ ਕੁਮਾਰ ਭੜੋ ਨੇ ਕਿਹਾ ਕਿ ਉਹ ਭਾਈਚਾਰੇ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਉਣ ਲਈ ਭਾਈਚਾਰੇ ਦੇ ਸਹਿਯੋਗ ਨਾਲ ਯਤਨ ਕਰਨਗੇ। ਉਨਾਂ ਸਮੂਹ ਸੈਲਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਨਾਂ ਦੀ ਟੀਮ ਦਾ ਦਿਲੋਂ ਸਾਥ ਦੇਣ ਤਾਂ ਜੋ ਚਾਵਲ ਲਗਾਉਣ ਦਾ ਕੰਮ ਵਧੀਆ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਪ੍ਰਧਾਨ ਸਤੀਸ਼ ਕੁਮਾਰ ਭੜੋ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਇਸ ਉਦਯੋਗ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਹਨ ਜਿਸ ਕਰਕੇ ਉਹਨਾਂ ਦਾ ਵਿਰੋਧ ਇਕੱਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ । ਇਸ ਮੌਕੇ ਸੁਦਰਸ਼ਨ ਬਾਂਸਲ, ਪੁਸ਼ਪਿੰਦਰ ਗੋਇਲ, ਠੇਕੇਦਾਰ ਵਿਜੇ ਕੁਮਾਰ ਚੋਧਰੀ, ਜਗਤਾਰ ਸਿੰਘ ਨੌਹਰਾ, ਮੁਨੀਸ਼ ਬੱਤਾ,ਅਵੀਨਵ ਗਰਗ, ਸਰੂਪ ਸਿੰਘ, ਰਾਜੀਵ ਜਿੰਦਲ, ਨਰੰਜਣ ਸਿੰਘ, ਕਰਨੈਲ ਸਿੰਘ, ਬਬਿੱਤ ਅਗਰਵਾਲ, ਹਰੀਸ਼ ਗੋਇਲ, ਵਿਕਾਸ ਗੋਇਲ, ਸੁਸ਼ੀਲ ਜਿੰਦਲ, ਰਮੇਸ਼ ਕੁਮਾਰ ਨਿੱਕਾ, ਸੰਦੀਪ ਬਾਂਗਾ, ਸੱਤੀ ਚੋਧਰੀ,ਅਭਿਨੰਦਨ ਗੋਇਲ, ਦਿੱਪੀ ਆਦਿ ਸ਼ੈਲਰ ਮਾਲਕ ਮੌਜੂਦ ਸਨ ।