ਸੇਬੀ ਵੱਲੋਂ ਠੱਪ ਮਿਊਚਲ ਫੰਡ ਖ਼ਾਤਿਆਂ ਲਈ ਸਰਵਿਸ ਪਲੈਟਫਾਰਮ ਦੀ ਤਜਵੀਜ਼
ਦੁਆਰਾ: Punjab Bani ਪ੍ਰਕਾਸ਼ਿਤ :Wednesday, 18 December, 2024, 09:49 AM
ਸੇਬੀ ਵੱਲੋਂ ਠੱਪ ਮਿਊਚਲ ਫੰਡ ਖ਼ਾਤਿਆਂ ਲਈ ਸਰਵਿਸ ਪਲੈਟਫਾਰਮ ਦੀ ਤਜਵੀਜ਼
ਨਵੀਂ ਦਿੱਲੀ : ਮਾਰਕੀਟ ਰੈਗੂਲੇਟਰ ਸੇਬੀ ਨੇ ਨਿਵੇਸ਼ਕਾਂ ਲਈ ਠੱਪ ਹੋਏ ਅਤੇ ਬਿਨਾਂ ਦਾਅਵਿਆਂ ਵਾਲੇ ਮਿਊਚਲ ਫੰਡ ਫੋਲੀਓ ਦਾ ਪਤਾ ਲਗਾਉਣ ਲਈ ਸਰਵਿਸ ਪਲੈਟਫਾਰਮ ਵਿਕਸਤ ਕਰਨ ਦੀ ਤਜਵੀਜ਼ ਰੱਖੀ ਹੈ। ਸੇਬੀ ਨੇ ਆਪਣੇ ਵਿਚਾਰ ਵਟਾਂਦਰੇ ਵਾਲੇ ਪੱਤਰ ’ਚ ਕਿਹਾ ਕਿ ‘ਮਿਊਚਲ ਫੰਡ ਇਨਵੈਸਟਮੈਂਟ ਟਰੇਸਿੰਗ ਐਂਡ ਰੀਟ੍ਰਿਵਲ ਅਸਿਸਟੈਂਟ’ ਨਾਮ ਦੇ ਤਜਵੀਜ਼ਤ ਸਰਵਿਸ ਪਲੈਟਫਾਰਮ ਦਾ ਵਿਕਾਸ ਰਜਿਸਟਰਾਰ ਅਤੇ ਟਰਾਂਸਫਰ ਏਜੰਟ ਕਰੇਗਾ । ਤਜਵੀਜ਼ਤ ਪਲੈਟਫਾਰਮ ਨਿਵੇਸ਼ਕਾਂ ਨੂੰ ਭੁੱਲੇ ਹੋਏ ਮਿਊਚਲ ਫੰਡ ਨਿਵੇਸ਼ ਨੂੰ ਲੱਭਣ, ਮੌਜੂਦਾ ਮਾਪਦੰਡਾਂ ਮੁਤਾਬਕ ਕੇ. ਵਾਈ. ਸੀ. ਅਪਡੇਟ ਕਰਨ ਅਤੇ ਧੋਖੇ ਨਾਲ ਪੈਸੇ ਕਢਵਾਉਣ ਦੇ ਜੋਖਮ ਨੂੰ ਘੱਟ ਕਰਨ ਲਈ ਸੁਰੱਖਿਆ ਉਪਾਅ ਸ਼ਾਮਲ ਕਰਨ ਲਈ ਉਤਸ਼ਾਹਿਤ ਕਰੇਗਾ, ਇਸ ਦੇ ਨਾਲ ਹੀ ਪਲੈਟਫਾਰਮ ਬਿਨਾਂ ਦਾਅਵੇ ਵਾਲੇ ਮਿਊਚਲ ਫੰਡ ਫੋਲੀਓ ’ਚ ਕਮੀ ਲਿਆਉਣ ’ਚ ਸਹਾਈ ਹੋਵੇਗਾ ।