ਜਿਲਾ ਪ੍ਰਸ਼ਾਸ਼ਨ ਅਤੇ ਅਸ਼ੋਕਾਕਾਲਜ ਵੱਲੋ ਡੇਂਗੂ ਦੇ ਰੋਕਥਾਮ ਲਈ ਕੀਤਾ ਗਿਆ ਖਾਸ ਉਪਰਾਲਾ
ਜਿਲਾ ਪ੍ਰਸ਼ਾਸ਼ਨ ਅਤੇ ਅਸ਼ੋਕਾਕਾਲਜ ਵੱਲੋ ਡੇਂਗੂ ਦੇ ਰੋਕਥਾਮ ਲਈ ਕੀਤਾ ਗਿਆ ਖਾਸ ਉਪਰਾਲਾ
ਪਟਿਆਲਾ : ਬਦਲਦੇ ਮੌਸਮ ਅਨੁਸਾਰ ਡੇਂਗੂ ਵਰਗੀ ਭਿਆਨਕ ਬਿਮਾਰੀ ਦੀ ਮਾਰ ਹੈ। ਛੋਟੇ ਉਮਰ ਦੇ ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਲੋਕ ਇਸ ਬਿਮਾਰੀ ਦੀ ਚਪੇਟ ਵਿੱਚ ਹਨ । ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ ਡਾ.ਕਾਂਸਲ ਵੱਲੋਂ ਨਰਸਿੰਗ ਕਾਲਜ਼ਾ ਨੂੰ ਹਦਾਇਤਾਂ ਦਿੱਤੀਆਂ ਗਈਆਂ, ਜਿਸ ਵਿੱਚ ਹਫਤੇ ਦੇ ਇੱਕ ਦਿਨ ਕਾਲਜ ਦੇ ਵਿਦਿਆਰਥੀ ਲਾਗੇ ਦੇ ਪਿੰਡਾਂ ਵਿੱਚ ਡੇਂਗੂ ਦੇ ਲਾਰਵਾ ਦੀ ਭਾਲ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ । ਅਸ਼ੋਕਾ ਕਾਲਜ ਵੱਲੋਂ ਇਸ ਮੁੰਹਿਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਗਿਆ ਅਤੇ 100 ਤੋਂ ਵੱਧ Volunteer ਬੱਚਿਆਂ ਨੇ ਆਪਣੀ ਸੇਵਾ ਦਿੱਤੀ । Nodal Officer Dr. Gurpreet Singh Nagra ਵੱਲੋਂ ਕਾਲਜ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।ਇਸ ਮੋਕੇਅਸ਼ੋਕਾ ਨਰਸਿੰਗ ਕਾਲਜਦੇ ਡਾਇਰੈਕਟਰ ਰਮਿੰਦਰ ਮਿੱਤਲ, joint.ਡਾਇਰੈਕਟਰ ਉਪਾਸਨਾ ਮਿੱਤਲ ,ਪ੍ਰਿੰਸੀਪਲ ਮੈਡਮ ਰੋਜੀ ਤਪਰਿਆਲ ਮੋਜੂਦ ਹਨ । ਡੇਗੂ ਦੀ ਰੋਕਥਾਮ ਲਈ “Anti dengue Campaign” ਜਾਗਰੂਕਤਾ ਮੁਹਿੰਮ ਚਲਾਈ ਗਈ । ਵਿਦਿਆਰਥੀਆਂ ਵੱਲੋ ਆਸ ਪਾਸ ਦੇ ਪਿੰਡ ਚੂਹੜਪੁਰ ਕਲਾਂ, ਜਾਹਲਾਂ, ਸੈਂਸਰਵਾਲਅਤੇ ਰਾਜਗੜ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ । ਡੇਂਗੂ ਇੱਕ ਵਾਇਰਲ ਇਨਫੈਕਸ਼ਨ ਹੈ, ਇਸ ਨੂੰ ਮੱਦੇਨਜਰ ਰੱਖਦੇ ਹੋਏ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਜੇਕਰ ਘਰ ਜਾਂ ਮੁਹੱਲੇ ਵਿੱਚ ਕੋਈ ਡੇਂਗੂ ਬੁਖਾਰ ਨਾਲ ਪੀੜਿਤ ਹੈ ਜਾਂ ਕੋਈ ਵੀ ਲੱਛਣ ਉਸ ਵਿੱਚ ਪਾਇਆ ਜਾਂਦਾ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲੈ ਲੈਣੀ ਚਾਹੀਦੀ ਹੈ । ਡੇਂਗੂ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਅਸੀ ਸਾਰੇ ਰਲ ਕੇ ਛੋਟੇ ਛੋਟੇ ਯਤਨਾਂ ਨਾਲ ਇਸ ਨੂੰ ਇੱਕਠੇ ਖਤਮ ਕਰ ਸਕਦੇ ਹਾਂ ।