ਹਰਿਆਣਾ ਦੇ ਰੋਹਤਕ ਦੇ ਝੱਜਰ ਵਿੱਚ ਸਵੇਰੇ 7:50 ਦੇ ਕਰੀਬ ਹੋਏ ਭੂਚਾਲ ਦੇ ਝਟਕੇ ਮਹਿਸੂਸ
ਦੁਆਰਾ: Punjab Bani ਪ੍ਰਕਾਸ਼ਿਤ :Tuesday, 12 November, 2024, 11:52 AM
ਹਰਿਆਣਾ ਦੇ ਰੋਹਤਕ ਦੇ ਝੱਜਰ ਵਿੱਚ ਸਵੇਰੇ 7:50 ਦੇ ਕਰੀਬ ਹੋਏ ਭੂਚਾਲ ਦੇ ਝਟਕੇ ਮਹਿਸੂਸ
ਚੰਡੀਗੜ੍ਹ, 12 ਨਵੰਬਰ : ਹਰਿਆਣਾ ਦੇ ਰੋਹਤਕ ਦੇ ਝੱਜਰ ਵਿੱਚ ਸਵੇਰੇ 7:50 ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਵੀ ਰੋਹਤਕ ਰਿਹਾ ਅਤੇ ਭੂਚਾਲ ਦੀ ਤੀਬਰਤਾ 3 ਮਾਪੀ ਗਈ ਹੈ। ਹਾਲਾਂਕਿ ਇਸ ਭੂਚਾਲ ਦੌਰਾਨ ਕਿਸੇ ਵੀ ਜਾਨਮਾਲ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ । ਸਵੇਰ ਸਮੇਂ ਆਏ ਭੂਚਾਲ ਕਾਰਨ ਲੋਕ ਸਹਿਮ ਗਏ ਅਤੇ ਆਪਣੇ ਘਰਾਂ ਵਿੱਚੋਂ ਬਾਹਰ ਆ ਗਏ । ਜ਼ਿਕਰਯੋਗ ਹੈ ਕਿ ਰੋਹਤਕ ਵਿਚ ਪਹਿਲਾਂ ਵੀ ਭੁਚਾਲ ਆ ਚੁੱਕੇ ਹਨ, ਸਾਲ 2023 ਵਿਚ ਇੱਥੇ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਬੀਤੇ ਵਰ੍ਹੇ 2 ਅਕਤੂਬਰ 2023 ਵਿਚ 2.6 ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣੋ ਬਚਾਅ ਰਿਹਾ ।