ਪਟਿਆਲਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ : ਵਿਧਾਇਕ ਅਜੀਤਪਾਲ ਸਿੰਘ ਕੋਹਲੀ
ਪਟਿਆਲਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ : ਵਿਧਾਇਕ ਅਜੀਤਪਾਲ ਸਿੰਘ ਕੋਹਲੀ
-ਵਿਧਾਇਕ ਕੋਹਲੀ ਨੇ ਲਾਹੌਰੀ ਗੇਟ ਇਲਾਕੇ ਵਿਚ ਕਰੀਬ 66 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਗਲੀਆਂ ਬਣਾਉਣ ਦੇ ਉਸਾਰੀ ਕਾਰਜ ਅਰੰਭ ਕਰਵਾਏ
-ਐਮ. ਐਲ. ਏ. ਕੋਹਲੀ ਵੱਲੋਂ ਐਲ ਐਂਡ ਟੀ ਕੰਪਨੀ ਦੇ ਅਧਿਕਾਰੀਆਂ ਨਾਲ ਬੈਠਕ, ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜਲਦ ਮੁਕੰਮਲ ਕਰਨ ਦੇ ਨਿਰਦੇਸ਼
ਪਟਿਆਲਾ, 14 ਨਵੰਬਰ : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ 66 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਲਾਹੌਰੀ ਗੇਟ ਇਲਾਕੇ ਦੀਆਂ ਨਵੀਂਆਂ ਸੜਕਾਂ ਤੇ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿਖੇ 24 ਘੰਟੇ ਸੱਤੇ ਦਿਨ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਇਪਾਂ ਪਾਉਣ ਲਈ ਐਲ ਐਂਡ ਟੀ ਵੱਲੋਂ ਪੁੱਟੀਆਂ ਗਈਆਂ ਸੜਕਾਂ ਦੀ ਉਸਾਰੀ ਦਾ ਕੰਮ ਹੁਣ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਜੋ ਬਹੁਤ ਜਲਦੀ ਮੁਕੰਮਲ ਕਰ ਲਿਆ ਜਾਵੇਗਾ । ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ, ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਤੇ ਐਕਸੀਅਨ ਜਲ ਸਪਲਾਈ ਵਿਕਾਸ ਧਵਨ ਵੀ ਮੌਜੂਦ ਸਨ । ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਦੇ ਸਰਬਪੱਖੀ ਵਿਕਾਸ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ਸਬੰਧੀ ਨਿਜੀ ਤੌਰ ‘ਤੇ ਰਿਪੋਰਟ ਵੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ 66 ਲੱਖ ਰੁਪਏ ਦੀ ਲਾਗਤ ਨਾਲ ਲਾਹੌਰੀ ਗੇਟ ਇਲਾਕੇ ਦੀਆਂ ਨਵੀਂਆਂ ਗਲੀਆਂ ਬਣਾਉਣ ਦੇ ਕੰਮ ਦੀ ਜੋ ਸ਼ੁਰੂਆਤ ਕੀਤੀ ਗਈ ਹੈ ਇਸ ਨਾਲ ਚਿੱਕਾ ਵਾਲੀ ਗਲੀ, ਕਰਖਾਸ ਕਲੋਨੀ, ਮਹਾਜਨ ਗਲੀ ਚਾਨਣ ਡੋਗਰਾ ਤੇ ਮਹਾਸ਼ਿਆਂ ਵਾਲੀ ਗਲੀ ਨੇੜੇ 4 ਨੰਬਰ ਡਵੀਜ਼ਨ ਦੇ ਵਸਨੀਕਾਂ ਸਮੇਤ ਲਾਹੌਰੀ ਗੇਟ ਦੇ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਨੂੰ ਇਸ ਦਾ ਲਾਭ ਹੋਵੇਗਾ । ਅਜੀਤ ਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਲਾਹੌਰੀ ਗੇਟ ਇਲਾਕੇ ਦੀਆਂ ਗਲੀਆਂ ਤਕਰੀਬਨ 25 ਸਾਲ ਬਾਅਦ ਦੁਬਾਰਾ ਬਣਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਭਾਵੇਂ ਪਿਛਲੀਆਂ ਸਰਕਾਰਾਂ ਸਮੇਂ ਪਟਿਆਲਾ ਸਤਾ ਦਾ ਕੇਂਦਰ ਰਿਹਾ ਹੈ ਪਰ ਸ਼ਹਿਰ ਦਾ ਵਿਕਾਸ ਸਿਰਫ਼ ਵੱਡੇ ਵੱਡੇ ਦਾਅਵਿਆਂ ਤੱਕ ਹੀ ਸੀਮਤ ਰਿਹਾ ਹੈ ਤੇ ਹਕੀਕਤ ਵਿੱਚ ਵਿਕਾਸ ਹੁੰਦਾ ਕਿਸੇ ਨੇ ਨਹੀਂ ਦੇਖਿਆ । ਇਸ ਮੌਕੇ ਮੁਹੱਲਾ ਨਿਵਾਸੀਆਂ ਵੱਲੋਂ ਐੱਮ ਐਲ ਏ ਕੋਹਲੀ ਦਾ ਧੰਨਵਾਦ ਕੀਤਾ ਗਿਆ । ਇਸ ਉਪਰੰਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਐਲ. ਐਂਡ. ਟੀ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਨਾਲ ਬੈਠਕ ਕੀਤੀ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲਿਆ। ਬੈਠਕ ਦੌਰਾਨ ਉਨ੍ਹਾਂ ਐਲ. ਐਂਡ. ਟੀ. ਨੂੰ ਹਦਾਇਤ ਕੀਤੀ ਕਿ ਟੁੱਟੀਆਂ ਸੜਕਾਂ ਦੇ ਕੰਮ ਨੂੰ ਤੁਰੰਤ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਠੀਕਰੀਵਾਲਾ ਚੌਂਕ ਤੋਂ ਵਾਈ. ਪੀ. ਐਸ. ਚੌਂਕ ਤੱਕ ਦੀ ਸੜਕ ਦਾ ਕੰਮ ਅਗਲੇ ਹਫ਼ਤੇ ਤੋਂ ਅਤੇ ਅਬਲੋਵਾਲ ਵਿਖੇ ਕੰਮ ਦੋ ਦਿਨਾਂ ਅੰਦਰ ਸ਼ੁਰੂ ਹੋ ਜਾਵੇਗਾ । ਇਸ ਮੌਕੇ ਰਾਜੇਸ਼ ਕੁਮਾਰ (ਰਾਜੂ), ਅਸ਼ੋਕ ਕੁਮਾਰ ਸਚਦੇਵਾ, ਸੁਭਾਸ਼ ਚੰਦ, ਲਕਸ਼ਮਣ ਚੁੰਗ, ਨੀਟੂ ਗੋਗੀਆਂ, ਗੁਰਿੰਦਰ ਸਿੰਘ, ਪਰਵੀਨ ਮਦਾਨ, ਨਰਾਇਣ ਦਾਸ, ਰਾਜੂ ਸਪਰਾ, ਹਰਵਿੰਦਰ ਸਿੰਘ, ਹਨੀ ਚਾਦਲਾ, ਵਿਪਨ, ਬਲਵਿੰਦਰ ਬੱਬੀ, ਸੁਮਿਤ ਨਾਰੰਗ ਅਤੇ ਹੋਰ ਨਿਵਾਸੀ ਮੌਜੂਦ ਸਨ ।