ਹਰਿਆਣਾ ਨੂੰ ਵਿਕਸਿਤ ਸੂਬਾ ਬਨਾਉਣ ਲਈ ਸੂਬਾ ਸਰਕਾਰ ਨੌਨ-ਸਟਾਪ ਹਰਿਆਣਾ ਦੀ ਰਾਹ `ਤੇ ਅੱਗੇ ਵੱਧਦਿਆਂ ਸੂਬੇ ਦੇ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਹੁਣ ਤਿੰਨ ਗੁਣਾ ਰਫਤਾਰ ਨਾਲ ਕਰਵਾਏਗੀ ਵਿਕਾਸ : ਮੁੱਖ ਮੰਤਰੀ ਸੈਣੀ
ਹਰਿਆਣਾ ਨੂੰ ਵਿਕਸਿਤ ਸੂਬਾ ਬਨਾਉਣ ਲਈ ਸੂਬਾ ਸਰਕਾਰ ਨੌਨ-ਸਟਾਪ ਹਰਿਆਣਾ ਦੀ ਰਾਹ `ਤੇ ਅੱਗੇ ਵੱਧਦਿਆਂ ਸੂਬੇ ਦੇ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਹੁਣ ਤਿੰਨ ਗੁਣਾ ਰਫਤਾਰ ਨਾਲ ਕਰਵਾਏਗੀ ਵਿਕਾਸ : ਮੁੱਖ ਮੰਤਰੀ ਸੈਣੀ
ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਨੂੰ ਵਿਕਸਿਤ ਸੂਬਾ ਬਨਾਉਣ ਲਈ ਸੂਬਾ ਸਰਕਾਰ ਨੌਨ-ਸਟਾਪ ਹਰਿਆਣਾ ਦੀ ਰਾਹ `ਤੇ ਅੱਗੇ ਵੱਧ ਰਹੀ ਹੈ । ਸੂਬੇ ਦੇ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿਚ ਹੁਣ ਤਿੰਨ ਗੁਣਾ ਰਫਤਾਰ ਨਾਲ ਵਿਕਾਸ ਕੰਮ ਕਰਵਾਏ ਜਾਣਗੇ । ਇਸ ਉਦੇਸ਼ ਨੂੰ ਹਾਸਲ ਕਰਨ ਲਈ ਅਧਿਕਾਰੀਆਂ ਨੂੰ ਵੀ ਦਿਨ ਰਾਤ ਮਿਹਨਤ ਅਤੇ ਲਗਨ ਨਾਲ ਕੰਮ ਕਰਨਾ ਹੋਵੇਗਾ । ਮੁੱਖ ਮੰਤਰੀ ਨਾਇਬ ਸਿੰਘ ਸੈਨੀ ਬੁੱਧਵਾਰ ਨੁੰ ਦੇਰ ਸ਼ਾਮ ਜਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਹਲਕਾ ਦੇ ਪਿੰਡ ਬੜਤੌਲੀ, ਰਾਮਸ਼ਰਣ ਮਾਜਰਾ ਅਤੇ ਬੀਟ ਵਿਚ ਪ੍ਰਬੰਧਿਤ ਧੰਨਵਾਦ ਸਭਾਵਾਂ ਵਿਚ ਬੋਲ ਰਹੇ ਸਨ । ਮੁੱਖ ਮੰਤਰੀ ਦਾ ਪਿੰਡ ਵਿਚ ਪਹੁੰਚਣ `ਤੇ ਸ਼ਮਸ਼ੇਰ ਸਿੰਘ, ਕਰਮਜੀਤ, ਓਮਪ੍ਰਕਾਸ਼, ਰਣਬੀਰ ਤੇ ਪ੍ਰਦੀਪ ਸਮੇਤ ਹੋਰ ਸਰਪੰਚਾਂ ਅਤੇ ਮਾਣਯੋਗ ਲੋਕਾਂ ਨੇ ਪੱਗ ਪਹਿਨਾ ਕੇ ਸਵਾਗਤ ਕੀਤਾ ।
ਮੁੱਖ ਮੰਤਰੀ ਨੇ ਪਿੰਡ ਬੜਤੌਲੀ ਅਤੇ ਰਾਮਸ਼ਰਣ ਮਾਜਰਾ ਨੁੰ 21-21 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਇਸ ਤੋਂ ਇਲਾਵਾ ਸਰਪੰਚਾਂ ਵੱਲੋਂ ਪਿੰਡ ਦੇ ਵਿਕਾਸ ਲਈ ਰੱਖੀ ਗਈ ਮੰਗਾਂ `ਤੇ ਵੀ ਜਲਦੀ ਕੰਮ ਕੀਤਾ ਜਾਵੇਗਾ । ਮੁੱਖ ਮੰਤਰੀ ਨੇ ਧੰਨਵਾਦ ਸਭਾਵਾਂ ਵਿਚ ਹੱਥ ੧ੋੜ ਕੇ ਲੋਕਾਂ ਦਾ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਲਾਡਵਾ ਹਲਕਾ ਦੇ ਲੋਕਾਂ ਨੇ ਸਾਡੇ `ਤੇ ਜੋ ਭਰੋਸਾ ਕੀਤਾ ਹੈ, ਉਸ ਭਰੋਸੇ `ਤੇ ਖਰਾ ਉਤਰਣ ਦਾ ਯਤਨ ਕਰਣਗੇ । ਇਸ ਹਲਕੇ ਦੇ ਲੋਕਾਂ ਦੀ ਇਕ-ਇਕ ਸਮਸਿਆ ਦਾ ਹੱਲ ਕਰਾਂਗੇ ਅਤੇ ਆਮਜਨਤਾ ਤੋਂ ਸੁਝਾਅ ਲੈਣ ਦੇ ਬਾਅਦ ਹਲਕੇ ਦਾ ਚਹੁਮੁਖੀ ਵਿਕਾਸ ਯਕੀਨੀ ਕਰਾਂਗੇ । ਸੂਬੇ ਵਿਚ ਤੀਜੀ ਵਾਰ ਭਾਜਪਾ ਸਰਕਾਰ ਬਣਾ ਕੇ ਨਾਗਰਿਕਾਂ ਨੇ ਇਕ ਬਹੁਤ ਵੱਡੀ ਜਿਮੇਵਾਰੀ ਸੌਂਪੀ ਹੈ। ਇਸ ਜਿਮੇਵਾਰੀ ਦਾ ਬਹੁਤ ਸ਼ਿਦੱਤ ਦੇ ਨਾਲ ਪੂਰਾ ਕਰਨ ਦਾ ਕੰਮ ਕਰਾਂਗੇ । ਉਨ੍ਹਾਂ ਨੇ ਵਿਰੋਧੀ ਧਿਰ `ਤੇ ਸਖਤ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਨੈਤਾਵਾਂ ਅਤੇ ਕਾਰਜਕਰਤਾਵਾਂ ਨੇ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਸਰਕਾਰ ਬਨਾਉਣਾ ਅਤੇ ਆਪਸ ਵਿਚ ਰਿਊੜੀਆਂ ਵੰਡਣ ਦੀ ਯੋਜਨਾ ਤੈਅ ਕਰ ਲਈ ਸੀ, ਪਰ ਸੂਬੇ ਦੀ ਜਨਤਾ ਨੈ ਉਨ੍ਹਾਂ ਨੁੰ ਸ਼ੀਸ਼ਾ ਦਿਖਾ ਦਿੱਤਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬੇ ਨੂੰ ਵਿਕਸਿਤ ਬਨਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਸੂਬੇ ਵਿਚ ਸਾਰੀ ਪਰਿਯੋਜਨਾਵਾਂ ਨੂੰ ਨਨੌ-ਸਟਾਪ ਦੀ ਨੀਤੀ ਅਪਣਾ ਕੇ ਪੂਰਾ ਕੀਤਾ ਜਾਵੇਗਾ ।