ਐੱਨ. ਆਈ. ਏ. ਨੇ ਸ਼ੁਰੂ ਕੀਤੀ ਮਨੀਪੁਰ ਹਿੰਸਾ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਜਾਂਚ ਸ਼ੁਰੂ
ਐੱਨ. ਆਈ. ਏ. ਨੇ ਸ਼ੁਰੂ ਕੀਤੀ ਮਨੀਪੁਰ ਹਿੰਸਾ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਜਾਂਚ ਸ਼ੁਰੂ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮਨੀਪੁਰ ਵਿੱਚ ਹਾਲ ਹੀ ’ਚ ਹੋਈ ਹਿੰਸਾ ਨਾਲ ਸਬੰਧਤ ਤਿੰਨ ਵੱਡੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਅਨੁਸਾਰ ਐੱਨ. ਆਈ. ਏ. ਦੀਆਂ ਟੀਮਾਂ ਨੇ 21 ਅਤੇ 22 ਨਵੰਬਰ ਨੂੰ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਮਨੀਪੁਰ ਪੁਲਸ ਵੱਲੋਂ ਕੇਸ ਦੇ ਦਸਤਾਵੇਜ਼ ਐੱਨ. ਆਈ. ਏ. ਨੂੰ ਸੌਂਪਣ ਦੀ ਪ੍ਰਕਿਰਿਆ ਚੱਲ ਰਹੀ ਹੈ । ਉਨ੍ਹਾਂ ਦੱਸਿਆ ਕਿ ਪਹਿਲਾ ਮਾਮਲਾ ਬੋਰੋਬੇਕਰਾ ਵਿੱਚ ਕਈ ਘਰਾਂ ਨੂੰ ਸਾੜਨ ਦਾ ਹੈ। ਇਸ ਦੌਰਾਨ ਦੋ ਨਾਗਰਿਕ ਮਾਰੇ ਗਏ ਸਨ । ਬਾਅਦ ਵਿੱਚ ਦਹਿਸ਼ਤਗਰਦਾਂ ਵੱਲੋਂ ਤਿੰਨ ਬੱਚਿਆਂ ਤੇ ਤਿੰਨ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ ਸੀ । ਦੂਜਾ ਮਾਮਲਾ 11 ਨਵੰਬਰ ਨੂੰ ਜਿਰੀਬਾਮ ਵਿੱਚ ਅੱਤਵਾਦੀਆਂ ਵੱਲੋਂ ਸੀ. ਆਰ. ਪੀ. ਐੱਫ. ਦੀ ਚੌਕੀ ’ਤੇ ਕੀਤੇ ਗਏ ਹਮਲੇ ਨਾਲ ਜੁੜਿਆ ਹੈ ਜਦਕਿ ਤੀਜਾ ਮਾਮਲਾ 7 ਨਵੰਬਰ ਨੂੰ ਜਿਰੀਬਾਮ ’ਚ ਅੱਤਵਾਦੀਆਂ ਵੱਲੋਂ ਔਰਤ ਦੀ ਹੱਤਿਆ ਨਾਲ ਸਬੰਧਤ ਹੈ ।