ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ
ਸੰਗਰੂਰ, 23 ਨਵੰਬਰ : ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਅਰੀ ਵਿਕਾਸ ਵਿਭਾਗ ਸੰਗਰੂਰ ਦੀ ਟੀਮ ਵੱਲੋਂ ਪਿੰਡ ਉੱਭਾਵਾਲ ਵਿਖੇ ਡੀ. ਡੀ. 6 ਸਕੀਮ ਅਧੀਨ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੰਗਰੂਰ ਚਰਨਜੀਤ ਸਿੰਘ ਵਲੋਂ ਪਸ਼ੂਆਂ ਦੀ ਸ਼ਤੁਲਿਤ ਖੁਰਾਕ ਹੇਅ, ਸਾਈਲੇਜ਼ ਅਤੇ ਪਸੂਆਂ ਦੇ ਰਿਕਾਰਡ ਰੱਖਣ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ । ਰਿਟਾ. ਵੈਟਰਨਰੀ ਅਫਸਰ ਵਿਕਾਸ ਚੰਦਰ ਜੈਨ ਵਲੋਂ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਧਾਤਾਂ ਦੇ ਚੂਰੇ ਦੀ ਮਹੱਤਤਾ ਸਬੰਧੀ ਅਤੇ ਬੀਮਾਰੀਆਂ ਦੀ ਰੋਕਥਾਮ ਸਬੰਧੀ ਲੈਕਚਰ ਦਿੱਤਾ ਗਿਆ । ਗੁਲਜਾਰ ਸਿੰਘ ਰਿਟਾ. ਪ੍ਰਕਿਓਰਮੈਂਟ ਮੈਨੇਜਰ ਵੇਰਕਾ ਵਲੋਂ ਸਾਫ ਦੁੱਧ ਪੈਦਾ ਕਰਨ ਬਾਰੇ ਅਤੇ ਦੁੱਧ ਦੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ ਗਈ । ਪਿੰਡ ਉਭਾਵਾਲ ਦੇ ਵੈਟਰਨਰੀ ਅਫਸਰ ਮੁਕੇਸ਼ ਗੁਪਤਾ ਵਲੋਂ ਕੱਟੀਆਂ ਵੱਛੀਆਂ ਦੀ ਸਾਂਭ ਸੰਭਾਲ ਬਾਰੇ ਅਤੇ ਵੈਕਸੀਨੇਸ਼ਨ ਬਾਰੇ ਲੈਕਚਰ ਦਿੱਤਾ ਗਿਆ । ਦਵਿੰਦਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਵਲੋਂ ਵਿਭਾਗੀ ਸਕੀਮਾਂ ਬਾਰੇ ਦੱਸਿਆ ਗਿਆ । ਚਰਨਜੀਤ ਧੀਰ ਡੇਅਰੀ ਫੀਲਡ ਸਹਾਇਕ ਵਲੋਂ ਡੇਅਰੀ ਕਿੱਤੇ ਦੀ ਮਹੱਤਤਾ, ਡੇਅਰੀ ਕੇ. ਸੀ. ਸੀ. ਸਬੰਧੀ ਜਾਣਕਾਰੀ ਦਿੱਤੀ ਗਈ । ਕੈਂਪ ਵਿੱਚ ਗੁਰਵਿੰਦਰ ਸਿੰਘ, ਦਿਨੇਸ਼ ਕੁਮਾਰ, ਸਰਪੰਚ ਸਿਮਰਨਜੀਤ ਕੌਰ ਅਤੇ ਮੋਤਾ ਸਿੰਘ ਢੀਂਡਸਾ ਵੀ ਹਾਜ਼ਰ ਸਨ ।