ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੌਰਾਨ 11 ਵਜੇ ਤੱਕ 20.76 ਫੀਸਦ ਵੋਟਿੰਗ ਹੋਈ : ਚੋਣ ਕਮਿਸ਼ਨ
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੌਰਾਨ 11 ਵਜੇ ਤੱਕ 20.76 ਫੀਸਦ ਵੋਟਿੰਗ ਹੋਈ : ਚੋਣ ਕਮਿਸ਼ਨ
ਚੰਡੀਗੜ੍ਹ, 20 ਨਵੰਬਰ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਲਈ ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੌਰਾਨ 11 ਵਜੇ ਤੱਕ 20.76 ਫੀਸਦ ਵੋਟਿੰਗ ਹੋਈ ਹੈ । ਇਸ ਵਿੱਚ ਗਿੱਦੜਬਾਹਾ ਵਿੱਚ 35 ਫੀਸਦੀ, ਡੇਰਾ ਬਾਬਾ ਨਾਨਕ ਵਿੱਚ 19.4 ਫੀਸਦ, ਬਰਨਾਲਾ ਵਿੱਚ 16.1 ਫੀਸਦ ਅਤੇ ਚੱਬੇਵਾਲ ਵਿੱਚ 12.71 ਫੀਸਦ ਵੋਟਿੰਗ ਹੋਈ ਹੈ । ਸਵੇਰ 11 ਵਜੇ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਣਾ ਵਿਚ ਕਥਿਤ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਕਾਂਗਰਸੀ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਆਏ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ । ਮੌਕੇ ’ਤੇ ਪੁੱਜੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਗੈਂਗਸਟਰਾਂ ਨੇ ਆ ਕੇ ਕਾਂਗਰਸੀ ਸਮਰਥਕਾਂ ’ਤੇ ਹਮਲਾ ਕੀਤਾ ਹੈ । ਮੌਕੇ ’ਤੇ ਪੁੱਜੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੁਲਸ ਇਕ ਘਰ ਦਾ ਦਰਵਾਜਾ ਨਹੀਂ ਖੁਲ੍ਹਵਾ ਸਕੀ ਹੈ, ਘਰ ਅੰਦਰ ਕਿੰਨੇ ਵਿਅਕਤੀ ਮੌਜੂਦ ਹਨ । ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸੀਟ ਹਾਰਣ ਦਾ ਡਰ ਹੈ ਜਿਸ ਕਾਰਨ ਉਹ ਗੁੰਡਾਗਰਦੀ ਕਰਵਾ ਰਹੇ ਹਨ ।