ਪ੍ਰੈਸ਼ਰ ਹਾਰਨਾਂ ਵਿਰੁੱਧ ਹਰਿਆਣਾ ਪ੍ਰਸ਼ਾਸਨ ਚੁੱਕੀ ਅੱਤ

ਦੁਆਰਾ: Punjab Bani ਪ੍ਰਕਾਸ਼ਿਤ :Saturday, 23 November, 2024, 11:54 AM

ਪ੍ਰੈਸ਼ਰ ਹਾਰਨਾਂ ਵਿਰੁੱਧ ਹਰਿਆਣਾ ਪ੍ਰਸ਼ਾਸਨ ਚੁੱਕੀ ਅੱਤ
ਅੰਬਾਲਾ : ਹਰਿਆਣਾ ਵਿੱਚ ਪ੍ਰੈਸ਼ਰ ਹਾਰਨਾਂ ਕਾਰਨ ਆਮ ਲੋਕਾਂ ਦੀ ਵਧਦੀਆਂ ਜਾ ਰਹੀਆਂ ਮੁਸ਼ਕਲਾਂ ਦੇ ਚਲਦਿਆਂ ਨੈਸ਼ਨਲ ਹਾਈਵੇਅ ‘ਤੇ ਵੱਡੇ ਵਾਹਨਾਂ ਵੱਲੋਂ ਜਿਥੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉੱਥੇ ਹੀ ਇਨ੍ਹੀਂ ਦਿਨੀਂ ਸੂਬੇ ‘ਚ ਸਰਕਾਰੀ ਬੱਸਾਂ ਦੇ ਨਾਲ-ਨਾਲ ਪ੍ਰਾਈਵੇਟ ਬੱਸਾਂ ‘ਚ ਵੀ ਪ੍ਰੈਸ਼ਰ ਹਾਰਨ ਦੀ ਵਰਤੋਂ ਕੀਤੀ ਜਾ ਰਹੀ ਹੈ । ਅੰਬਾਲਾ ਦੇ ਬੱਸ ਸਟੈਂਡ ਪ੍ਰਸ਼ਾਸਨ ਨੇ ਸਟੈਂਡ ‘ਤੇ ਪ੍ਰੈਸ਼ਰ ਹਾਰਨ ਵਜਾਉਣ ਵਾਲੀਆਂ ਬੱਸਾਂ ਦੇ ਚਲਾਨ ਕਰਨ ਦੀ ਤਿਆਰੀ ਕਰ ਲਈ ਹੈ । ਅੰਬਾਲਾ ਛਾਉਣੀ ਬੱਸ ਸਟੈਂਡ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਬੱਸ ਸਟੈਂਡ ਪ੍ਰਸ਼ਾਸਨ ਵੱਲੋਂ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਬੱਸ ਡਰਾਈਵਰਾਂ ਨੂੰ ਐਲਾਨਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ । ਕਈ ਥਾਵਾਂ ‘ਤੇ ਬੱਸ ਸਟੈਂਡ ਦੀਆਂ ਕੰਧਾਂ ‘ਤੇ ਪ੍ਰੈਸ਼ਰ ਹਾਰਨ ਵਜਾਉਣ ‘ਤੇ 500 ਰੁਪਏ ਜੁਰਮਾਨਾ ਕਰਨ ਬਾਰੇ ਵੀ ਲਿਖਿਆ ਹੋਇਆ ਹੈ । ਇਸ ਸਬੰਧੀ ਅੰਬਾਲਾ ਛਾਉਣੀ ਬੱਸ ਸਟੈਂਡ ਦੇ ਇੰਚਾਰਜ ਵਿਜੇਂਦਰ ਸਿੰਘ ਤੋਂ ਇਸ ਸਬੰਧੀ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਐਲਾਨਾਂ ਰਾਹੀਂ ਬੱਸ ਚਾਲਕਾਂ ਨੂੰ ਪ੍ਰੈਸ਼ਰ ਹਾਰਨ ਨਾ ਵਰਤਣ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ । ਉਹ ਖੁਦ ਬੱਸਾਂ ਨੂੰ ਰੋਕ ਰਹੇ ਹਨ ਅਤੇ ਉਨ੍ਹਾਂ ਦੇ ਡਰਾਈਵਰਾਂ ਨੂੰ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਲਈ ਸਮਝਾ ਰਹੇ ਹਨ ।



Scroll to Top