ਅਕਾਲੀ ਦਲ ਸਿੱਖ ਸਿਧਾਂਤਾ ਦੀ ਪੈਰੇ ਦੇਣ ਵਾਲੀ ਪਾਰਟੀ ਹੈ : ਲਵਲੀ
ਅਕਾਲੀ ਦਲ ਸਿੱਖ ਸਿਧਾਂਤਾ ਦੀ ਪੈਰੇ ਦੇਣ ਵਾਲੀ ਪਾਰਟੀ ਹੈ : ਲਵਲੀ
ਸ਼ਰਮਾ ਅਤੇ ਜੋਸ਼ੀ ਦੀ ਬੀ. ਜੇ. ਪੀ. ਨਾਲ ਅੰਦਰ ਖਾਤੇ ਗੰਢਤੁੱਪ
ਪਟਿਆਲਾ : ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੁਲਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਅਕਾਲੀ ਦਲ ਸਿੱਖ ਸਿਧਾਂਤਾ ਤੇ ਪੈਰਾ ਦੇਣ ਵਾਲੀ ਪਾਰਟੀ ਹੈ । ਜ਼ੋ ਕਿ ਧਰਮ ਨਾਲ ਜੁੜੀ ਹੈ। ਅਕਾਲ ਤਖਤ ਸਾਹਿਬ ਸਾਡੇ ਲਈ ਸਰਵਉੱਚ ਹੈ । ਉਨ੍ਹਾਂ ਕਿਹਾ ਕਿ ਐਨ. ਕੇ. ਸ਼ਰਮਾ ਅਤੇ ਅਨਿਲ ਜੋਸ਼ੀ ਸੁਖਬੀਰ ਸਿੰਘ ਬਾਦਲ ਨੂੰ ਸੈਕੂਲਰ ਦਾ ਪਾਠ ਪੜਾ ਰਹੇ ਹਨ ਜਦੋਂ ਅਕਾਲੀ ਦਲ ਦੀ ਸਰਕਾਰ ਵਿੱਚ ਰਹਿ ਕੇ ਵੱਡੇ ਫਾਇਦੇ ਲਏ, ਟੋਪ ਦੇ ਬਿਲਡਰ ਬਣੇ ਹੁਣ ਜੇ ਅੱਜ ਅਕਾਲੀ ਦਲ ਦੀ ਬੇੜੀ ਤੁਫਾਨ ਵਿੱਚ ਫਸੀ ਹੈ ਤਾਂ ਇਨ੍ਹਾਂ ਨੂੰ ਲਗਦਾ ਹੈ ਇਹ ਜਹਾਜ ਡੁੱਬਣ ਵਾਲਾ ਹੈ ਤਾਂ ਇਹ ਸੈਕੂਲਰ ਦਾ ਪਾਠ ਯਾਦ ਕਰਕੇ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਤੇ ਟਿਪਣੀ ਕਰਕੇ ਭੱਜ ਰਹੇ ਹਨ । ਇਨ੍ਹਾਂ ਨੂੰ ਬਾਦਲ ਨਾਲ ਖੜਨਾ ਚਾਹੀਦਾ ਸੀ ਨਾਂ ਕਿ ਭੱਜਣਾ ਚਾਹੀਦਾ ਸੀ । ਅਸਲ ਵਿੱਚ ਇਹ ਅੰਦਰ ਖਾਤੇ ਬੀ. ਜੇ. ਪੀ. ਨਾਲ ਗੰਡਤੁੱਪ ਕਰਕੇ ਬਹਾਨਾ ਬਣਾ ਕੇ ਭੱਜ ਰਹੇ ਹਨ । ਉਹਨਾਂ ਕਿਹਾ ਕਿ ਬ੍ਰਾਹਮਣ ਵਾਦ ਇਹ ਸਮਝ ਲਏ ਕਿਸੇ ਤਰੀਕੇ ਸਾਡੇ ਧਰਮ ਤੇ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਹਨਾਂ ਨੂੰ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਨਹੀਂ ਦਿੱਖਦੇ। ਇਸ ਤਰ੍ਹਾਂ ਕੱਲ ਨੂੰ ਕੋਈ ਵੀ ਕ੍ਰਿਸ਼ਚਨ ਜਾਂ ਮੁਸਲਮਾਨ ਵੀ ਸਾਡੇ ਧਰਮ ਤੇ ਟਿਪਣੀ ਕਰਨ ਲੱਗ ਜਾਣਗੇ । ਉਹਨਾਂ ਕਿਹਾ ਕਿ ਅੱਜ ਐਸ. ਜੀ. ਪੀ. ਸੀ. ਪ੍ਰਧਾਨ ਧਾਮੀ ਜੀ ਅਤੇ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਭੁੰਦੜ ਜੀ ਨੂੰ ਸਿੱਖ ਕੌਮ ਨੂੰ ਸੰਦੇਸ਼ ਦੇਣ ਕੋਈ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਟਿਪਣੀ ਨਾ ਕਰੇ, ਜਦ ਤੱਕ ਅਕਾਲ ਤਖਤ ਸਾਹਿਬ ਦੇ ਅਹੁੱਦੇ ਤੇ ਜ਼ੋ ਵਿਅਕਤੀ ਬੈਠਾ ਹੈ ਉਹ ਸਾਡੇ ਲਈ ਸਨਮਾਨ ਯੋਗ ਹੈ। ਕੋਈ ਵੀ ਦੂਸਰੇ ਧਰਮ ਦਾ ਵਿਅਕਤੀ ਅਕਾਲੀ ਦਲ ਵਿੱਚ ਆਉਂਦਾ ਹੈ ਉਸਨੂੰ ਅਕਾਲੀ ਦਲ ਦੇ ਸਿਧਾਂਤਾਂ ਦੀ ਕਾਪੀ ਦਿੱਤੀ ਜਾਵੇ । ਇਸ ਸਮੇਂ ਅਮਰਜੀਤ ਸਿੰਘ ਲਾਂਬਾ, ਜ਼ਸਬੀਰ ਸਿੰਘ, ਰਾਜਵੀਰ ਸਿੰਘ, ਭੁਪਿੰਦਰ ਸਿੰਘ, ਆਦਿ ਮੌਜੂਦ ਸਨ ।