ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3: ਨੌਜਵਾਨ ਖਿਡਾਰੀਆਂ ਵੱਲੋਂ ਉਤਸ਼ਾਹ ਭਰਪੂਰ ਕਾਰਗੁਜ਼ਾਰੀਆਂ

ਦੁਆਰਾ: Punjab Bani ਪ੍ਰਕਾਸ਼ਿਤ :Thursday, 21 November, 2024, 05:12 PM

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3: ਨੌਜਵਾਨ ਖਿਡਾਰੀਆਂ ਵੱਲੋਂ ਉਤਸ਼ਾਹ ਭਰਪੂਰ ਕਾਰਗੁਜ਼ਾਰੀਆਂ
ਸੰਗਰੂਰ, 21 ਨਵੰਬਰ : ਖੇਡ ਵਿਭਾਗ ਪੰਜਾਬ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੌਰਾਨ ਨੌਜਵਾਨ ਖਿਡਾਰੀਆਂ ਵੱਲੋਂ ਉਤਸ਼ਾਹ ਭਰਪੂਰ ਕਾਰਗੁਜ਼ਾਰੀਆਂ ਲਗਾਤਾਰ ਜਾਰੀ ਹਨ । ਜ਼ਿਲ੍ਹਾ ਸੰਗਰੂਰ ਵਿੱਚ ਨੈਸ਼ਨਲ ਸਟਾਈਲ ਕਬੱਡੀ, ਵੇਟ ਲਿਫਟਿੰਗ, ਰੋਲਰ ਸਕੇਟਿੰਗ ਅਤੇ ਵੁਸ਼ੂ ਖੇਡਾਂ ਚੱਲ ਰਹੀਆਂ ਹਨ । ਸ਼ਹੀਦ ਬਚਨ ਸਿੰਘ ਸਟੇਡੀਅਮ, ਦਿੜ੍ਹਬਾ ਵਿਖੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ. ਐਸ. ਡੀ. ਤਪਿੰਦਰ ਸਿੰਘ ਸੋਹੀ ਵਲੋਂ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ । ਇਨ੍ਹਾਂ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਇਲ ਅੰ:14 (ਲੜਕੇ) ਦੇ ਹੋਏ ਫਾਈਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਪਹਿਲਾ, ਬਠਿੰਡਾ ਦੀ ਟੀਮ ਨੇ ਦੂਸਰਾ, ਸੰਗਰੂਰ ਅਤੇ ਪਠਾਨਕੋਟ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੰ:17 (ਲੜਕੇ) ਦੇ ਮੁਕਾਬਲਿਆਂ ਵਿੱਚ ਪਠਾਨਕੋਟ ਦੀ ਟੀਮ ਨੇ ਪਹਿਲਾ, ਸੰਗਰੂਰ ਦੀ ਟੀਮ ਨੇ ਦੂਸਰਾ, ਰੋਪੜ ਅਤੇ ਤਰਨਤਾਰਨ ਦੀ ਟੀਮ ਨੇ ਕ੍ਰਮਵਾਰ ਤੀਸਰਾ ਸਥਾਨ ਹਾਸਿਲ ਕੀਤਾ ।
ਅੰ:21 (ਲੜਕੇ ਦੇ ਮੁਕਾਬਲਿਆਂ ਵਿੱਚ ਰੋਪੜ ਦੀ ਟੀਮ ਨੇ ਪਹਿਲਾ, ਫਤਿਹਗੜ੍ਹ ਸਾਹਿਬ ਦੀ ਟੀਮ ਨੇ ਦੂਸਰਾ, ਤਰਨਤਾਰਨ ਅਤੇ ਸੰਗਰੂਰ ਦੀਆਂ ਟੀਮਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ । ਵੇਟ ਲਿਫਟਿੰਗ ਅੰ-21 (ਲੜਕੇ) ਭਾਰ ਵਰਗ 81 ਕਿਲੋ ਵਿੱਚ ਕਰਨਪ੍ਰੀਤ ਸਿੰਘ (ਅੰਮ੍ਰਿਤਸਰ ਸਾਹਿਬ), ਜੋਬਨਪ੍ਰੀਤ (ਬਰਨਾਲਾ) ਅਤੇ ਮਨੋਜ ਸਿੰਘ (ਗੁਰਦਾਸਪੁਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 89 ਕਿਲੋ ਵਿੱਚ ਨੋਬਲ ਸਿੰਘ (ਅੰਮ੍ਰਿਤਸਰਸ ਸਾਹਿਬ), ਵਰੁਣ (ਪਟਿਆਲਾ), ਬੰਟੀ ਸਿੰਘ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। 96 ਕਿਲੋ ਵਿੱਚ ਵਿਸ਼ਵਜੀਤ ਸਿੰਘ (ਸੰਗਰੂਰ), ਅੰਸ਼ (ਪਟਿਆਲਾ), ਅਭਿਸ਼ੇਕ ਕੁਮਾਰ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । 102 ਕਿਲੋ ਭਾਰ ਵਰਗ ਵਿੱਚ ਸਾਹਿਬ ਸਿੰਘ (ਅੰਮ੍ਰਿਤਸਰ ਸਾਹਿਬ), ਕਰਨ ਕੁਮਾਰ (ਜਲੰਧਰ), ਸਾਗਰਦੀਪ ਸਿੰਘ (ਰੂਪਨਗਰ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21-30 (ਲੜਕੇ) ਭਾਰ ਵਰਗ 55 ਕਿਲੋ ਵਿੱਚ ਧਰਮਪ੍ਰੀਤ ਸਿੰਘ (ਪਟਿਆਲਾ), ਧਰਮਰਾਜ (ਜਲੰਧਰ), ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । ਭਾਰ ਵਰਗ ਅੰ: 67 ਕਿਲੋਂ ਵਿੱਚ ਸਾਗਰ ਮਾਡਾਰ (ਜਲੰਧਰ), ਪੰਚਮ ਜੌਰਜ (ਐਸ.ਏ.ਐਸ.ਨਗਰ), ਵਕੀਲ ਚੰਦ (ਬਰਨਾਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ, ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰਾ ਵਰਗ ਅੰ: 73 ਕਿਲੋ ਵਿੱਚ ਆਦਿੱਤਿਆ (ਅੰਮ੍ਰਿਤਸਰ), ਲਵਦੀਪ ਸਿੰਘ (ਲੁਧਿਆਣਾ), ਲਖਵੀਰ ਸਿੰਘ (ਪਟਿਆਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ ।