ਹਡਾਣਾ ਚ ਅਮਰ ਸਹੀਦ ਨਾਇਕ ਮਲਕੀਤ ਸਿੰਘ ਦੀ 23ਵੀਂ ਸਲਾਨਾ ਬਰਸੀ ਮਨਾਈ
ਹਡਾਣਾ ਚ ਅਮਰ ਸਹੀਦ ਨਾਇਕ ਮਲਕੀਤ ਸਿੰਘ ਦੀ 23ਵੀਂ ਸਲਾਨਾ ਬਰਸੀ ਮਨਾਈ
ਸ਼ਹੀਦ ਸਭ ਦੇ ਸਾਂਝੇ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ……ਪ੍ਰੋ ਕ੍ਰਿਪਾਲ ਸਿੰਘ ਬਡੂੰਗਰ
ਸਨੌਰ / ਪਟਿਆਲਾ 15 ਸਤੰਬਰ ( )
ਸਹੀਦ ਸਭ ਦੇ ਸਾਂਝੇ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ,ਉਹਨਾ ਦੀ ਬਰਸੀ ਸਾਨੂੰ ਸਾਰਿਆ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਨਾਈ ਚਾਹੀਦੀ ਹੈ।ਇਨਾ ਸਬਦਾਂ ਦਾ ਪ੍ਰਗਟਾਵਾ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁ:ਪ੍ਰਬੰਧਕ ਕਮੇਟੀ ਨੇ ਪਿੰਡ ਹਡਾਣਾ ਵਿਖੇ,ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਦੀ 23 ਵੀਂ ਸਲਾਨਾ ਬਰਸੀ ਮੌਕੇ ਉਹਨਾ ਨੂੰ ਸਰਧਾਂਜਲੀ ਭੇਂਟ ਕਰਦਿਆ ਕੀਤਾ।ਉਹਨਾ ਨੇ ਕਿਹਾ ਸਹੀਦ ਨਾਇਕ ਮਲਕੀਤ ਸਿੰਘ ਹਡਾਣਾ ਨੇ ਦੇਸ਼ ਦੀ ਖਾਤਿਰ ਜੋ ਕਾਰਗਿਲ ਦੇ ਯੁੱਧ ਵਿੱਚ ਜੋ ਮਹਾਨ ਕੁਰਬਾਨੀ ਦਿੱਤੀ,ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਸਮਾਗਮ ਦੀ ਪ੍ਰਧਾਨਗੀ ਅਮਰਜੀਤ ਸਿੰਘ ਜਾਗਦੇ ਰਹੋ, ਲਖਮੀਰ ਸਿੰਘ ਸਲੋਟ ਅਤੇ ਸਹੀਦ ਦੇ ਭਰਾ ਗੁਰਮੀਤ ਸਿੰਘ ਨੇ ਕੀਤੀ।ਦੇਸ ਦੇ ਵੱਖ-ਵੱਖ ਰਾਜਾ ਤੋਂ ਲਵਣਕਾਰ ਸਮਾਜ ਦੇ ਲੋਕ ਵੀ ਸਹੀਦ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ।ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸਹੀਦ ਨੂੰ ਨਮਨ ਹੋ ਰਹੀਆ ਸਨ।ਇਸ ਮੌਕੇ ਸ਼ਹੀਦ ਮਲਕੀਤ ਸਿੰਘ ਦੇ ਪਿਤਾ ਰਾਮ ਨਾਥ,ਭਰਾ ਗੁਰਮੀਤ ਸਿੰਘ,ਪਤਨੀ ਕਰਮਜੀਤ ਕੌਰ, ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਰਵਿੰਦਰ ਸਿੰਘ ਪਿਲਖਨੀ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਸਹੀਦ ਦੀ ਵਾਰਾਂ ਸੁਣਾ ਕੇ ਨਿਹਾਲ ਕੀਤਾ।ਪੀ.ਆਰ.ਟੀ.ਸੀ.ਪੰਜਾਬ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਸੰਗਤਾਂ ਨੂੰ ਵਿਸੇਸ਼ ਤੌਰ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਦਾ ਪ੍ਰਬੰਧ ਅਤੇ ਸਹਿਯੋਗ ਕੀਤਾ ਗਿਆ।ਇਹ ਬਰਸੀ ਅੰਤਰਰਾਸ਼ਟਰੀ ਪੱਧਰ ਤੇ ਮਨਾਈ ਗਈ।ਇਸ ਮੌਕੇ ਹਰੀਸ ਮਹਿਤੋ ਦਿੱਲੀ ਬਿਹਾਰ,ਨਾਰਾਇਣ ਬਾਈ ਰਾਜਸਥਾਨ, ਸਾਗਰ ਵੰਸੀ ਮਾਲੀ ਗੁਜਰਾਤ,ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ,ਜਰਨੈਲ ਸਿੰਘ ਕਰਤਾਰਪੁਰ ਮੈਂਬਰ ਅੰਤਿ੍ਗ ਕਮੇਟੀ,ਯੂਨਾਈਟਿਡ ਫਰੰਟ ਆਫ ਐਕਸ ਸਰਵਿਸ ਮੈਨ ਦੇ ਪ੍ਰਧਾਨ ਸੂਬੇਦਾਰ ਲਖਵਿੰਦਰ ਸਿੰਘ,
ਹਰਪਾਲ ਸਿੰਘ ਚੀਮਾ ਹਡਾਣਾ,ਮਨਿੰਦਰ ਸਿੰਘ ਹਡਾਣਾ.ਤੇਜਿੰਦਰਪਾਲ ਸਿੰਘ ਸੰਧੂ,ਅਸ਼ਵਨੀ ਕੁਮਾਰ ਬੱਤਾ, ਬਲਜਿੰਦਰ ਸਿੰਘ ਢਿੱਲੋਂ ਫਨਵਲਡ , ਲਖਮੀਰ ਸਿੰਘ ਸਲੋਟ,ਗੁਲਾਬ ਸਿੰਘ ਦੂੰਦੀਮਾਜਰਾਂ,ਨਛੱਤਰ ਦੀਵਾਨਵਾਲਾ,ਡਾ:ਯਸ਼ਪਾਲ ਖੰਨਾ,
ਨਿਰਮਲ ਸਿੰਘ ਸਰਪੰਚ,ਸਰਪੰਚ ਲਖਵੀਰ ਸਿੰਘ ਮੁਰਾਦਮਾਜਰਾ,ਸੰਜੀਵ ਕੁਮਾਰ ਸਨੌਰ,ਦੀਦਾਰ ਸਿੰਘ ਬੋਸਰ,ਕਰਮ ਸਿੰਘ ਹਡਾਣਾ,ਸਰਪੰਚ ਅਵਤਾਰ ਸਿੰਘ ਹਡਾਣਾ,,ਅਮਰਨਾਥ ਕੋਹਲੇਮਾਜਰਾ,ਜਸਪਾਲ ਸਿੰਘ ਬਰਕਤਪੁਰ,ਕੁਲਵਿੰਦਰ ਸਿੰਘ ਮਾਤਾ ਗੁਜਰੀ ਨਰਸਿੰਗ ਹੋਮ,ਦਿਨੇਸ਼ ਕੁਮਾਰ ਅੰਬਾਲਾ, ਜਤਿੰਦਰ ਕੋਹਲੀ, ਧਰਮਪਾਲ ਸ਼ਰਮਾ,ਅਮਰਜੀਤ ਸਿੰਘ ਜਾਗਦੇ ਰਹੋ, ਅਤੇ ਪਿੰਕੀ ਰਾਣੀ ਗੱਜੂਖੇੜਾ,ਸਮਸੇਰ ਸਿੰਘ,ਕਰਮਵੀਰ ਸਿੰਘ ਰਾਣਾ, ਆਦਿ ਹਾਜ਼ਰ ਸੀ।