ਮੀਂਹ ਨਾਲ ਝੋਨੇ ’ਤੇ ਪੈਣ ਵਾਲੇ ਪ੍ਰਭਾਵ ਸਬੰਧੀ ਮਾਹਰਾਂ ਦਾ ਰਾਏ
ਮੀਂਹ ਨਾਲ ਝੋਨੇ ’ਤੇ ਪੈਣ ਵਾਲੇ ਪ੍ਰਭਾਵ ਸਬੰਧੀ ਮਾਹਰਾਂ ਦਾ ਰਾਏ
ਪਟਿਆਲਾ, 17 ਸਤੰਬਰ:
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਦੌਰਾਨ ਸੂਬੇ ਵਿਚ ਪਏ ਮੀਂਹ ਨੇ ਕਿਸਾਨਾਂ ਦੇ ਮੱਥੇ ‘ਤੇ ਚਿੰਤਾ ਦੀ ਲਕੀਰ ਖਿੱਚ ਦਿੱਤੀ ਹੈ| ਕਿਸਾਨ ਵੀਰਾ ਦੇ ਅੰਦਰ ਡਰ ਹੈ ਕਿ ਪਤਾ ਨਹੀਂ ਕਿ ਇਹ ਮੀਂਹ ਫ਼ਸਲ ਨੂੰ ਕਿੰਨਾ ਕੁ ਨੁਕਸਾਨ ਕਰੇਗਾ? ਦਰਅਸਲ ਮੀਂਹ ਪੈਣ ਨਾਲ ਰਾਤ ਦਾ ਤਾਪਮਾਨ 21 ਡਿਗਰੀ ਸੈਲਸੀਅਸ ਹੋ ਗਿਆ ਹੈ ਜਦਕਿ ਆਉਣ ਵਾਲੇ ਦਿਨਾਂ ਵਿਚ ਦਿਨ ਵੇਲੇ ਤਾਪਮਾਨ ਦੇ 32 ਡਿਗਰੀ ਤਕ ਰਹਿਣ ਦੇ ਕਿਆਸ ਲਗਾਏ ਜਾ ਰਹੇ ਹਨ ਜਿਹੜਾ ਕਿ ਨਿਸਰਨ ਵਾਲੇ ਝੋਨੇ ਲਈ ਬਹੁਤ ਹੀ ਢੁਕਵਾਂ ਹੈ| ਘੱਟ ਤਾਪਮਾਨ ‘ਤੇ ਝੋਨਾ ਹੌਲੀ-ਹੌਲੀ ਪੱਕਦਾ ਹੈ, ਜਿਸ ਦੇ ਚਲਦੇ ਇਸ ਦੀ ਲੰਬਾਈ ਤੇ ਵਜ਼ਨ ਵਿਚ ਚੋਖਾ ਵਾਧਾ ਹੁੰਦਾ ਹੈ|
ਉਨ੍ਹਾਂ ਕਿਹਾ ਕਿ ਇਸ ਮੀਂਹ ਨਾਲ ਕਿਸਾਨਾਂ ਨੂੰ ਖੇਤ ਵਿਚੋਂ ਸੈਨਿਕ, ਪੱਤਾ-ਲਪੇਟ, ਤੇ ਗੋਭ ਦੀ ਸੁੰਡੀ ਤੋਂ ਛੁਟਕਾਰਾ ਮਿਲ ਗਿਆ ਹੈ| ਇਸ ਦੇ ਨਾਲ-ਨਾਲ ਮੀਂਹ ਦੇ ਪਾਣੀ ਵਿਚ ਪੌਸ਼ਟਿਕ ਤੱਤ ਵੀ ਘੁਲੇ ਹੁੰਦੇ ਹਨ ਜੋ ਫ਼ਸਲ ਲਈ ਫ਼ਾਇਦੇਮੰਦ ਸਿੱਧ ਹੁੰਦੇ ਹਨ| ਜੇਕਰ ਮੀਂਹ ਨਾ ਪੈਂਦਾ ਤਾਂ ਝੋਨਾ ਜ਼ਿਆਦਾ ਤਾਪਮਾਨ ਵਿਚ ਪਕਦਾ ਅਤੇ ਇਸ ਦੀ ਗ਼ੀਰੀ ਘੱਟ ਲੰਬਾਈ ਵਾਲੀ ਬਣਦੀ ਹੈ ਤੇ ਬੂਰ ਦੀ ਸੰਖਿਆ ਵੀ ਘੱਟ ਜਾਂਦੀ ਹੈ| ਝੋਨੇ ਨੂੰ ਬੂਰ 9 ਤੋਂ 11 ਵਜੇ ਤਕ ਪੈਂਦਾ ਅਤੇ ਇੱਕ ਮੁੰਜਰ ਨੂੰ 3 ਸਟੇਜਾਂ ਵਿਚ ਬੂਰ ਆਉਂਦਾ ਹੈ| ਨਿਸਰ ਰਹੇ ਝੋਨੇ ਵਿਚ ਕੁਝ ਕੁ ਦਾਣਿਆਂ ਵਿਚ ਫੋਕ ਬਣਨ ਨਾਲ ਨੁਕਸਾਨ ਹੋ ਸਕਦਾ| ਪ੍ਰੰਤੂ ਨਿਸਰ ਚੁੱਕੇ ਝੋਨੇ ਨੂੰ ਕੋਈ ਨੁਕਸਾਨ ਨਹੀਂ ਹੈ, ਹਾਲਾਂਕਿ ਝੋਨੇ ਨੂੰ ਚਿੱਕੜ, ਟੋਭੇ ਜਾਂ ਗੰਧਲੇ ਪਾਣੀ ਦੇ ਨਿਕਾਸ ਯੋਗ ਬਣਾਓ ਤਾਂ ਜੋ ਫ਼ਸਲ ਵਿਚ ਫੋਟੋਸੈਂਥੇਸਿਸ ਪ੍ਰਕਿਰਿਆ ਨੂੰ ਨੁਕਸਾਨ ਨਾ ਹੋਵੇ|
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜੇਕਰ ਝੋਨਾ ਦੋਧੇ ਵਿਚ ਹੈ ਤਾਂ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੈ, ਪਾਣੀ ਦੀ ਨਿਕਾਸ ਸਹੀ ਢੰਗ ਨਾਲ ਕਰਦੇ ਰਹੋ ਤੇ ਹੋਪਰ ਦਾ ਹਮਲਾ ਵੱਧ ਸਕਦਾ ਹੈ, ਫ਼ਸਲ ਦੀ ਨਿਗਰਾਨੀ ਕਰਦੇ ਰਹੋ| ਜੇਕਰ ਝੋਨਾ ਅੱਧ ਤੋਂ ਵੱਧ ਰੰਗ ਵਟਾ ਗਿਆ ਹੈ ਅਤੇ ਮੀਂਹ ਨਾਲ ਡਿੱਗ ਗਿਆ ਹੈ| ਫਿਰ ਚਿੰਤਾ ਦੀ ਕੋਈ ਗੱਲ ਨਹੀਂ ਹੈ, ਇਸ ਦਾ ਵਿਕਾਸ ਸਹੀ ਹੋਵੇਗਾ ਕਿਉਂਕਿ ਮੁੰਜਰ ਚਿੱਕੜ ਨੂੰ ਨਹੀਂ ਲਗਦੀ ਹੁੰਦੀ| ਇਸ ਮੀਂਹ ਨਾਲ ਤੇਲਾ, ਹਲਦੀ ਰੋਗ ਚੱਕਿਆ ਗਿਆ ਹੈ, ਫ਼ਸਲ ਨੂੰ ਕਿਸੇ ਸਪਰੇਅ ਦੀ ਲੋੜ ਨਹੀਂ| ਝੱਖੜ, ਹਨੇਰੀ ਫ਼ਸਲ ਦਾ ਨੁਕਸਾਨ ਕਰਦੀ ਹੈ, ਇਸ ਨਾਲ ਦੋਧੇ ਵਾਲੇ ਦਾਣੇ ਵੀ ਆਪਸ ਵੀ ਵੱਜ-ਵੱਜ ਕਾਲੇ ਪੈਣ ਲੱਗ ਜਾਂਦੇ ਹਨ ਅਤੇ ਕਵਾਲਿਟੀ ਖ਼ਰਾਬ ਹੋ ਜਾਂਦੀ ਇਸ ਲਈ ਕੋਈ ਉੱਲੀ ਨਾਸ਼ਕ ਨਾ ਵਰਤੋਂ, ਕੋਈ ਫ਼ਾਇਦਾ ਨਹੀਂ ਮਿਲੇਗਾ| ਮੀਂਹ ਨਾਲ ਝੱਖੜ ਆਉਣ ਦੀ ਉਮੀਦ ਬਹੁਤ ਹੀ ਘੱਟ ਗਈ ਹੈ| ਸੋ ਕੁਲ ਮਿਲਾ ਕੇ ਕਿਸਾਨਾਂ ਨੂੰ ਮੀਂਹ ਤੋਂ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ|