ਇਤਿਹਾਸ ਚ ਪਹਿਲੀ ਵਾਰੀ ਪਿੰਡ ਕੱਛਵੀ ਤੋਂ ਸ਼ੁਰੂ ਹੋਈ ਪੀ.ਆਰ.ਟੀ.ਸੀ ਬੱਸ ਸੇਵਾ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ
ਇਤਿਹਾਸ ਚ ਪਹਿਲੀ ਵਾਰੀ ਪਿੰਡ ਕੱਛਵੀ ਤੋਂ ਸ਼ੁਰੂ ਹੋਈ ਪੀ.ਆਰ.ਟੀ.ਸੀ ਬੱਸ ਸੇਵਾ ਨਾਲ ਪਿੰਡ ਵਿੱਚ ਖੁਸ਼ੀ ਦਾ ਮਾਹੌਲ
-ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹਡਾਣਾ ਦੇ ਇਤਿਹਾਸਕ ਫੈਸਲੇਂ ਦੀ ਹਰ ਪਾਸੇ ਸ਼ਲਾਘਾ
-ਪਹਿਲੀ ਵਾਰੀ ਪਿੰਡ ‘ਚ ਪਹੁੰਚੀ ਬੱਸ ਨਾਲ ਪਿੰਡ ਹੋਵੇਗਾ ਤਰੱਕੀ ਦੀਆਂ ਰਾਹਾਂ ਤੇ- ਗੁਰਵਿੰਦਰ ਸਿੰਘ ਲਾਲੀ ਰਹਿਲ
ਪਟਿਆਲਾ 11 ਸਤੰਬਰ ( ) ਪੀਆਰਟੀਸੀ ਵੱਲੋਂ ਕੀਤੇ ਨਿਵੇਕਲੇ ਅਤੇ ਇਤਿਹਾਸਕ ਫੈਸਲੇਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਦਰਅਸਲ ਪਹਿਲਾ ਪੀਆਰਟੀਸੀ ਦੀ ਬੱਸ ਸਾਹਨੀਪੁਰ, ਟਾਂਡਾ ਆਦਿ ਤੋਂ ਕਈ ਪਿੰਡਾਂ ਨੂੰ ਹੋ ਕੇ ਪਟਿਆਲੇ ਪੁੱਜਦੀ ਸੀ ਜੋ ਹੁਣ ਨਵੀਂ ਸ਼ੁਰਆਤ ਰਾਹੀ ਪਿੰਡ ਕਛਵੀ ਵਿੱਚੋ ਹੋ ਕੇ ਹੋਰਨਾਂ ਪਿੰਡਾਂ ਦੇ ਰਸਤੇ ਰਾਹੀ ਪਟਿਆਲਾ ਪੁੱਜੇਗੀ। ਪਿੰਡ ਵਾਸੀਆਂ ਦੇ ਕਹਿਣ ਮੁਤਾਬਿਕ ਨੇੜਲੇ ਪਿੰਡ ਕੱਛਵੀ ਵਿੱਚੋਂ ਬੱਸ ਨਾ ਗੁਜਰਣ ਕਾਰਨ ਇੱਥੋਂ ਦੇ ਲੋਕ ਲੰਮੇ ਸਮੇਂ ਤੋਂ ਪਰੇਸ਼ਾਨ ਸਨ।
ਪਿੰਡ ਕਛਵੀ ਦੇ ਗੁਰਵਿੰਦਰ ਸਿੰਘ ਲਾਲੀ ਰਹਿਲ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਵਿਸ਼ੇਸ਼ ਧੰਨਵਾਦ ਕਰਦਿਆ ਕਿਹਾ ਲੰਮੇ ਸਮੇਂ ਤੋਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਸੀਟਾਂ ਤੇ ਕਾਬਜ ਰਹੀਆਂ ਪਰ ਕਿਸੇ ਨੇ ਵੀ ਪਿੰਡ ਦੇ ਇਸ ਖਾਸ ਮੁੱਦੇ ਦੀ ਸਾਰ ਲੈਣਾ ਠੀਕ ਨਹੀ ਸਮਝਿਆ। ਜਿਸ ਦਾ ਨਤੀਜਾਂ ਕਿ ਇੱਥੋਂ ਦੀਆਂ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਨੂੰ ਕਾਲਜਾਂ ਤੱਕ ਪਹੁੰਚਣ ਲਈ ਦੇਵੀਗੜ੍ਹ ਤੇ ਨੇੜਲੇ ਪਿੰਡਾਂ ਤੱਕ ਪੈਦਲ ਜਾਂ ਮੋਟਰਸਾਈਕਲਾਂ ਤੇ ਜਾਣਾ ਪੈਂਦਾ ਸੀ। ਜਿਸ ਕਾਰਨ ਬੱਚਿਆਂ ਦੇ ਮਾਪੇ ਬਹੁਤ ਪ੍ਰੇਸ਼ਾਨ ਸਨ | ਇਹੋ ਨਹੀ ਬਲਕਿ ਪਟਿਆਲੇ ਜਾਣ ਲਈ ਪਿੰਡ ਵਾਸੀਆਂ ਨੂੰ ਨੇੜਲੇ ਪਿੰਡ ਦੇਵੀਗੜ੍ਹ ਆ ਕੇ ਬੱਸ ਲੈਣੀ ਪੈਂਦੀ ਸੀ ਜਿਸ ਲਈ ਕਈ ਵਾਰੀ ਬਰਸਾਤਾਂ ਹੋਣ ਕਾਰਣ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ।
ਪਿੰਡ ਵਾਸੀਆਂ ਨੇ ਕਿਹਾ ਕਿ ਚੇਅਰਮੈਨ ਹਡਾਣਾ ਦੀ ਉੱਚੇਚੀ ਸੋਚ ਸਦਕਾ ਕੱਛਵੀ ਪਿੰਡ ਤੱਕ ਬੱਸ ਪਹੁੰਚਣ ਨਾਲ ਜਿੱਥੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਜਾਣਾ ਆਸਾਨ ਹੋਵੇਗਾ ਉੱਥੇ ਹੀ ਪਿੰਡ ਵਾਸੀਆਂ ਨੂੰ ਪਟਿਆਲਾ ਜਾ ਹੋਰ ਇਲਾਕਿਆ ਤੱਕ ਜਾਣ ਲਈ ਖੱਜਰ ਖੁਆਰ ਨਹੀ ਹੋਣਾ ਪਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉੱਥੇ ਹੀ ਇਸ ਮੁਸ਼ਕਲ ਲਈ ਹੰਭਲਾ ਮਾਰਨ ਵਾਲੇ ਗੁਰਵਿੰਦਰ ਸਿੰਘ ਲਾਲੀ ਰਹਿਲ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਬਿੱਟੂ , ਧਰਮਿੰਦਰ ਸਿੰਘ , ਜਗਪ੍ਰੀਤ ਸਿੰਘ ,ਅਮਰਦੀਪ ਸਿੰਘ , ਅਮ੍ਰਿਤ ਰਹਿਲ ਸੋਪੂ, ਹਰਭਜਨ ਸਿੰਘ , ਮਿੰਦਰ ਸਿੰਘ , ਸਰੂਪ ਸਿੰਘ ,ਗੁਰਸੇਵਕ ਸਿੰਘ , ਲਾਭ ਸਿੰਘ , ਕਰਮ ਸਿੰਘ , ਸੇਵਾ ਸਿੰਘ , ਮੇਜਰ ਸਿੰਘ , ਗੁਰਮੀਤ ਸਿੰਘ , ਕਿੰਦਰ ਸਿੰਘ ਮੌਜੂਦ ਰਹੇ