ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2'
ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2′
ਪਟਿਆਲਾ ਜ਼ਿਲ੍ਹੇ ਦੇ ਪੰਜ ਬਲਾਕਾਂ ਦੇ 7 ਹਜ਼ਾਰ ਖਿਡਾਰੀਆਂ ਨੇ ਅੱਜ ਬਲਾਕ ਪੱਧਰੀ ਖੇਡਾਂ ‘ਚ ਦਿਖਾਏ ਜੌਹਰ
-ਬਲਾਕ ਭੁਨਰਹੇੜੀ, ਸ਼ੰਭੂ ਕਲਾਂ, ਪਟਿਆਲਾ ਦਿਹਾਤੀ, ਸਮਾਣਾ ਅਤੇ ਘਨੌਰ ਵਿਖੇ ਖਿਡਾਰੀਆਂ ਹੋਏ ਫਸਵੇ ਮੁਕਾਬਲੇ
ਪਟਿਆਲਾ 6 ਸਤੰਬਰ:
ਪਟਿਆਲਾ ਜ਼ਿਲ੍ਹੇ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੱਲ ਰਹੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਅੱਜ ਬਲਾਕ ਭੁਨਰਹੇੜੀ, ਸ਼ੰਭੂ ਕਲਾਂ, ਪਟਿਆਲਾ ਦਿਹਾਤੀ, ਸਮਾਣਾ ਅਤੇ ਘਨੌਰ ਵਿਖੇ ਹੋਏ ਮੁਕਾਬਲਿਆਂ ਵਿੱਚ 7 ਹਜ਼ਾਰ ਦੇ ਕਰੀਬ ਖਿਡਾਰੀਆਂ ਨੇ ਖੇਡਾਂ ਵਿੱਚ ਹਿੱਸਾ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਭੁਨਰਹੇੜੀ ਵਿਖੇ ਸਰਕਲ ਕਬੱਡੀ ਗੇਮ ਵਿੱਚ ਅੰਡਰ-14 ਅਤੇ ਅੰਡਰ-17 ਲੜਕਿਆਂ ਵਿੱਚ ਬਲਬੇੜਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਦੁਧਨਸਾਧਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਅੰਡਰ 21 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਚਿੜਵਾਂ ਨੇ ਪਹਿਲਾ ਸਥਾਨ ਅਤੇ ਬਲਬੇੜਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਬਲਬੇੜਾ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸਕੂਲ ਘੜਾਮ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-17 ਅਤੇ ਅੰਡਰ-21 ਲੜਕੀਆਂ ਵਿੱਚ ਸ਼ਹੀਦ ਉਧਮ ਸਿੰਘ ਭੁਨਰਹੇੜੀ ਸਟੇਡੀਅਮ ਨੇ ਪਹਿਲਾ ਅਤੇ ਬਲਬੇੜਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਟੱਗ ਆਫ਼ ਵਾਰ ਵਿੱਚ ਅੰਡਰ-14 ਲੜਕਿਆਂ ਵਿੱਚ ਬੀਐਸ ਸੰਧੂ ਸਕੂਲ ਜਾਅਲਖੇੜੀ ਅਤੇ ਅੰਡਰ-17 ਲੜਕਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਬੇੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚ ਅੰਡਰ-14, ਅੰਡਰ-17, ਅਤੇ ਅੰਡਰ-21 ਵਿੱਚ ਮਾਤਾ ਗੁਜਰੀ ਸਕੂਲ ਦੇਵੀਗੜ੍ਹ ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ।
ਬਲਾਕ ਸ਼ੰਭੂ ਕਲਾਂ ਵਿਖੇ ਖੋ-ਖੋ ਗੇਮ ਵਿੱਚ ਅੰਡਰ-14 ਲੜਕੀਆਂ ਵਿੱਚ ਆਧਾਰਸ਼ਿਲਾ ਪਬਲਿਕ ਸਕੂਲ, ਅੰਡਰ-21 ਲੜਕਿਆਂ ਵਿੱਚ ਖਾਨਪੁਰ ਬੜਿੰਗ ਦੀ ਟੀਮ ਅਤੇ ਅੰਡਰ-14 ਲੜਕਿਆਂ ਵਿੱਚ ਸਰਕਾਰੀ ਮਿਡਲ ਸਕੂਲ ਹਸਨਪੁਰ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਸੇ ਤਰ੍ਹਾਂ ਐਥਲੈਟਿਕਸ ਗੇਮ ਵਿੱਚ ਲੌਂਗ ਜੰਪ ਵਿੱਚ ਅੰਡਰ-14 ਲੜਕਿਆਂ ਵਿੱਚ ਪ੍ਰਭ ਸ਼ਈ ਨੇ ਪਹਿਲਾ, ਅੰਸ਼ ਨੇ ਦੂਸਰਾ ਅਤੇ ਯੁਵਰਾਜ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ ਵਿੱਚ ਭਾਵਨਾ ਨੇ ਪਹਿਲਾ, ਸਿਮਰਨਪ੍ਰੀਤ ਕੌਰ ਨੇ ਦੂਸਰਾ ਅਤੇ ਖੁਸ਼ੀ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਲੜਕੀਆਂ ਵਿੱਚ ਪ੍ਰੀਤੀ ਕੁਮਾਰੀ ਨੇ ਪਹਿਲਾ, ਅੰਕਿਤਾ ਨੇ ਦੂਸਰਾ ਅਤੇ ਜਸਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਇੰਦੂ ਗੁਪਤਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਬਲਾਕ ਘਨੌਰ ਵਿਖੇ ਐਥਲੈਟਿਕਸ ਅੰਡਰ-17 ਲੜਕਿਆਂ ਵਿੱਚ 100 ਮੀਟਰ ਰੇਸ ਈਵੈਂਟ ਵਿੱਚ ਸੁਖਮਨਜੀਤ ਸਿੰਘ ਨੇ ਪਹਿਲਾ, ਰਾਹੁਲ ਨੇ ਦੂਸਰਾ ਅਤੇ ਗੌਤਮ ਕਾਲਰਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਬਾਜ਼ੀ ਮਾਰੀ। ਇਸੇ ਤਰ੍ਹਾਂ 200 ਮੀਟਰ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ, ਜਸਮੀਤ ਸਿੰਘ ਨੇ ਦੂਸਰਾ ਅਤੇ ਰਾਹੁਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਰੇਸ ਵਿੱਚ ਜੱਸੀ ਸਿੰਘ ਨੇ ਪਹਿਲਾ, ਸਤਨਾਮ ਸਿੰਘ ਨੇ ਦੂਸਰਾ ਅਤੇ ਸੋਨੂੰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 800 ਮੀਟਰ ਰੇਸ ਵਿੱਚ ਸੁਹੇਲ ਨੇ ਪਹਿਲਾ, ਜਸਪ੍ਰੀਤ ਸਿੰਘ ਨੇ ਦੂਸਰਾ ਅਤੇ ਜਗਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।
ਬਲਾਕ ਪਟਿਆਲਾ ਦਿਹਾਤੀ ਵਿਖੇ ਫੁੱਟਬਾਲ ਵਿੱਚ ਅੰਡਰ-17 ਲੜਕਿਆਂ ਵਿੱਚ ਆਰਮੀ ਪਬਲਿਕ ਸਕੂਲ ਦੀ ਟੀਮ ਅਤੇ ਮਿਲੇਨੀਅਮ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 14 ਲੜਕਿਆਂ ਵਿੱਚ ਪੀਐਸਪੀਸੀਐਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਬਾਜ਼ੀ ਮਾਰੀ। ਖੋ-ਖੋ ਗੇਮ ਵਿੱਚ ਉਮਰ ਵਰਗ 21-30 ਲੜਕੀਆਂ ਵਿੱਚ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਦੀ ਟੀਮ ਜੇਤੂ ਰਹੀ। ਐਥਲੈਟਿਕਸ ਗੇਮ ਲੌਗ ਜੰਪ ਅੰਡਰ-14 ਲੜਕੀਆਂ ਵਿੱਚ ਅਰਸ਼ਪ੍ਰੀਤ ਕੌਰ ਪਹਿਲੇ ਸਥਾਨ ਤੇ, ਰਾਜਵੀਰ ਕੌਰ ਦੂਸਰੇ ਸਥਾਨ ਤੇ, ਪ੍ਰੀਤ ਤੀਸਰੇ ਸਥਾਨ ਤੇ ਅਤੇ ਖੁਸ਼ਪ੍ਰੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਲੌਗ ਜੰਪ ਲੜਕੀਆਂ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ ਅਤੇ ਭਵਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।
ਬਲਾਕ ਸਮਾਣਾ ਵਿਖੇ ਕਬੱਡੀ ਨੈਸ਼ਨਲ ਸਟਾਈਲ ਗੇਮ ਵਿੱਚ ਅੰਡਰ-14 ਅਤੇ ਅੰਡਰ-17 ਲੜਕਿਆਂ ਵਿੱਚ ਕਰਹਾਲੀ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ। ਖੋ-ਖੋ ਗੇਮ ਵਿੱਚ ਅੰਡਰ-14 ਲੜਕੀਆਂ ਵਿੱਚ ਫ਼ਤਿਹਪੁਰ ਦੀ ਟੀਮ ਜੇਤੂ ਰਹੀ। ਸਰਕਲ ਕਬੱਡੀ ਗੇਮ ਲੜਕੀਆਂ ਵਿੱਚ ਅੰਡਰ-14 ਗਾਜੇਵਾਸ ਦੀ ਟੀਮ ਪਹਿਲੇ ਸਥਾਨ ਤੇ ਅਤੇ ਗਾਜੀਪੁਰ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਵਿੱਚ ਗਾਜੀਪੁਰ ਨੇ ਪਹਿਲਾ ਅਤੇ ਗਾਜੇਵਾਸ ਨੇ ਦੂਸਰਾ ਸਥਾਨ ਹਾਸਲ ਕੀਤਾ। ਵਾਲੀਬਾਲ ਗੇਮ ਲੜਕੇ ਅੰਡਰ-14 ਵਿੱਚ ਕਰਹਾਲੀ ਸਾਹਿਬ ਨੇ ਪਹਿਲਾ, ਮਾਡਲ ਪਬਲਿਕ ਸਕੂਲ ਨੇ ਦੂਸਰਾ ਅਤੇ ਗਾਜੀਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 ਵਿੱਚ ਕਰਹਾਲੀ ਸਾਹਿਬ ਨੇ ਪਹਿਲਾ, ਬਾਦਸ਼ਾਹਪੁਰ ਨੇ ਦੂਸਰਾ ਅਤੇ ਅਗਰਸੈਨ ਸਕੂਲ ਸਮਾਣਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।