ਜਵਾਹਰ ਨਵੋਦਿਆ ਵਿਦਿਆਲਿਆ ਪਟਿਆਲਾ ਵਿਖੇ 31ਵੀਂ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਦੀਆਂ ਤਿਆਰੀ ਮੁਕੰਮਲ
ਜਵਾਹਰ ਨਵੋਦਿਆ ਵਿਦਿਆਲਿਆ ਪਟਿਆਲਾ ਵਿਖੇ 31ਵੀਂ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਦੀਆਂ ਤਿਆਰੀ ਮੁਕੰਮਲ
-2 ਸਤੰਬਰ ਤੋਂ ਹੋਣਗੇ ਮੁਕਾਬਲੇ ਸ਼ੁਰੂ
ਪਟਿਆਲਾ, 1 ਸਤੰਬਰ:
2 ਸਤੰਬਰ ਤੋਂ ਸ਼ੁਰੂ ਹੋ ਰਹੀ 31ਵੀਂ ਨਵੋਦਿਆ ਵਿਦਿਆਲਿਆ ਸਮਿਤੀ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਕਰਵਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਕੂਲ ਦੇ ਪ੍ਰਿੰਸੀਪਲ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਨਵੋਦਿਆ ਵਿਦਿਆਲਿਆ ਸਮਿਤੀ ਦੀਆਂ ਅੱਠ ਟੀਮਾਂ ਭਾਗ ਲੈਣਗੀਆਂ। ਮੁਕਾਬਲੇ ਵਿੱਚ ਭਾਗ ਲੈਣ ਲਈ ਖੇਤਰੀ ਡਵੀਜ਼ਨ- ਭੋਪਾਲ, ਚੰਡੀਗੜ੍ਹ, ਹੈਦਰਾਬਾਦ, ਜੈਪੁਰ, ਲਖਨਊ, ਪੁਣੇ, ਪਟਨਾ ਅਤੇ ਸ਼ਿਲਾਂਗ ਦੀਆਂ ਟੀਮਾਂ ਆਪਣੇ ਮਾਰਗਦਰਸ਼ਕ ਅਧਿਆਪਕਾਂ ਸਮੇਤ ਪਹੁੰਚੀਆਂ ਹਨ। ਇਨ੍ਹਾਂ ਟੀਮਾਂ ਵਿੱਚ 240 ਵਿਦਿਆਰਥਣਾਂ ਅਤੇ 240 ਵਿਦਿਆਰਥੀ ਭਾਗ ਲੈਣਗੇ। ਜੋ ਕਿ 14 ਸਾਲ, 17 ਸਾਲ ਅਤੇ 19 ਸਾਲ ਉਮਰ ਵਰਗ ਵਿੱਚ ਨਿਰਧਾਰਤ ਗਰੁੱਪ ਵਿੱਚ ਭਾਗ ਲੈਣਗੇ। ਇਹ ਮੁਕਾਬਲਾ 02 ਸਤੰਬਰ ਤੋਂ 04 ਸਤੰਬਰ ਤੱਕ ਕਰਵਾਇਆ ਜਾਵੇਗਾ।
ਐਨ.ਵੀ.ਐੱਸ. ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨੀ ਸਮਾਰੋਹ 02 ਸਤੰਬਰ ਨੂੰ ਸਵੇਰੇ 09:30 ਵਜੇ ਹੋਵੇਗਾ। ਇਸ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ, ਪਟਿਆਲਾ ਹੋਣਗੇ।