ਰੈਡ ਕਰਾਸ ਸੈਂਟ ਜੌਨ ਪਟਿਆਲਾ ਨੇ ਫ਼ਸਟ ਏਡ ਟ੍ਰੇਨਿੰਗ ਕੈਂਪ ਲਗਾਇਆ
ਰੈਡ ਕਰਾਸ ਸੈਂਟ ਜੌਨ ਪਟਿਆਲਾ ਨੇ ਫ਼ਸਟ ਏਡ ਟ੍ਰੇਨਿੰਗ ਕੈਂਪ ਲਗਾਇਆ
-30 ਸਿੱਖਿਆਰਥੀਆਂ ਨੇ ਪ੍ਰਾਪਤ ਕੀਤੀ ਫ਼ਸਟ ਏਡ ਟ੍ਰੇਨਿੰਗ
ਪਟਿਆਲਾ, 1 ਸਤੰਬਰ:
ਰੈਡ ਕਰਾਸ ਨੈਸ਼ਨਲ ਹੈੱਡ ਕੁਆਟਰ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੈਡ ਕਰਾਸ / ਸੈਂਟ ਜੌਨ ਐਂਬੂਲੈਂਸ, ਪਟਿਆਲਾ ਵੱਲੋਂ ਅੱਠ ਦਿਨਾਂ ਫ਼ਸਟ ਏਡ ਟ੍ਰੇਨਿੰਗ ਦੇ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਕੈਂਪ ਦੀ ਸਮਾਪਤੀ ਉਪਰੰਤ ਸਿੱਖਿਆਰਥੀਆਂ ਵੱਲੋਂ ਆਨ ਲਾਈਨ ਪੇਪਰ ਅਤੇ ਮੁੱਢਲੀ ਸਹਾਇਤਾ ਸਬੰਧੀ ਪ੍ਰੈਕਟੀਕਲ ਟੈੱਸਟ ਵੀ ਦਿੱਤਾ ਗਿਆ। ਇਸ ਫ਼ਸਟ ਏਡ ਟ੍ਰੇਨਿੰਗ ਕੈਂਪ ਵਿੱਚ 30 ਸਿੱਖਿਆਰਥੀਆਂ ਵੱਲੋਂ ਭਾਗ ਲਿਆ ਗਿਆ।
ਸਕੱਤਰ ਰੈਡ ਕਰਾਸ ਪਟਿਆਲਾ ਡਾ ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਦੀ ਸਰਪ੍ਰਸਤੀ ਹੇਠ ਆਯੋਜਿਤ ਇਸ ਕੈਂਪ ਦਾ ਮਨੋਰਥ ਆਮ ਲੋਕਾਂ ਨੂੰ ਐਮਰਜੈਂਸੀ ਹਾਲਤਾਂ ਜਿਵੇਂ ਕਿ ਸੜ੍ਹਕੀ ਹਾਦਸੇ, ਫ਼ੈਕਟਰੀਆਂ ਵਿੱਚ ਦੁਰਘਟਨਾਵਾਂ, ਅੱਗ ਲੱਗਣ ਤੋ ਹੋਣ ਵਾਲੇ ਹਾਦਸੇ, ਸੱਪ ਕੱਟਣ, ਕੁਦਰਤੀ ਆਫ਼ਤਾਂ, ਗੈਸ ਦੇ ਲੀਕ ਹੋਣ ਦੀ ਸੂਰਤ ਜਾਂ ਲੜਾਈ ਲੱਗਣ ਦੀ ਸਥਿਤੀ ਵਿੱਚ ਮੁੱਢਲੀ ਸਹਾਇਤਾ ਦੇ ਕੇ ਮਨੁੱਖੀ ਜਾਨਾਂ ਬਚਾਉਣਾ ਹੈ।
ਉਹਨਾਂ ਅੱਗੇ ਦੱਸਿਆ ਕਿ ਇਸ ਟ੍ਰੇਨਿੰਗ ਲੈਣ ਨਾਲ ਜਿੱਥੇ ਸਿੱਖਿਆਰਥੀ ਆਪਣੇ ਸਕੇ ਸੰਬੰਧੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਜਾਨ ਬਚਾ ਸਕਦੇ ਹਨ ਉੱਥੇ ਹੀ ਸਮਾਜ ਨੂੰ ਆਪਣੀਆਂ ਚੰਗੀਆਂ ਸੇਵਾਵਾਂ ਦੇ ਕੇ ਇੱਕ ਚੰਗੇ ਸਮਾਜ ਸਿਰਜਣਾ ਵੀ ਕਰ ਸਕਦੇ ਹਨ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਚਾਹਵਾਨ ਵਿਅਕਤੀ ਅੱਠ ਦਿਨਾਂ ਫ਼ਸਟ ਏਡ ਟ੍ਰੇਨਿੰਗ ਦੇ ਕੈਂਪ ਦਾ ਹਿੱਸਾ ਬਣ ਕੇ ਮੁੱਢਲੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ ਅਤੇ ਫ਼ਸਟ ਏਡ ਟ੍ਰੇਨਿੰਗ ਪਾਸ ਕਰਨ ਵਾਲਾ ਵਿਅਕਤੀ ਮੁੱਢਲੀ ਸਹਾਇਤਾ ਸਬੰਧੀ ਰੈਡ ਕਰਾਸ ਨੈਸ਼ਨਲ ਹੈੱਡ ਕੁਆਟਰ ਦਿੱਲੀ ਵੱਲੋਂ ਜਾਰੀ ਸਰਟੀਫਿਕੇਟ ਵੀ ਪ੍ਰਾਪਤ ਕਰ ਸਕਦਾ ਹੈ। ਇਸ ਫ਼ਸਟ ਏਡ ਟ੍ਰੇਨਿੰਗ ਸਰਟੀਫਿਕੇਟ ਦੀ ਮਾਨਤਾ ਅੰਤਰਰਾਸ਼ਟਰੀ ਪੱਧਰ ਤੱਕ ਹੈ ਅਤੇ ਭਾਰਤ ਵਿੱਚ ਕੰਡਕਟਰੀ ਲਾਇਸੰਸ, ਹੈਵੀ ਵਹੀਕਲ ਲਈ ਡਰਾਈਵਿੰਗ ਲਾਇਸੰਸ ਅਤੇ ਫ਼ੈਕਟਰੀਆਂ ਦੇ ਕਾਮਿਆਂ ਲਈ ਭਾਰਤ ਸਰਕਾਰ ਵੱਲੋਂ ਅੱਠ ਦਿਨਾਂ ਫ਼ਸਟ ਏਡ ਟ੍ਰੇਨਿੰਗ ਜ਼ਰੂਰੀ ਕੀਤਾ ਗਿਆ ਹੈ।