ਡਿਪਟੀ ਕਮਿਸ਼ਨਰ ਵੱਲੋਂ ਕੋਰਟਾਂ 'ਚ ਚੱਲਦੇ ਅਦਾਲਤੀ ਮਾਮਲਿਆਂ ਦਾ ਜਾਇਜ਼ਾ
ਡਿਪਟੀ ਕਮਿਸ਼ਨਰ ਵੱਲੋਂ ਕੋਰਟਾਂ ‘ਚ ਚੱਲਦੇ ਅਦਾਲਤੀ ਮਾਮਲਿਆਂ ਦਾ ਜਾਇਜ਼ਾ
-ਗੰਭੀਰਤਾ ਨਾਲ ਪੈਰਵਾਈ ਕਰਨ ਤੇ ਵਿਭਾਗੀ ਜਵਾਬ ਦਾਅਵੇ ਸਮੇਂ ਸਿਰ ਦਾਇਰ ਕਰਨ ਲਈ ਹਦਾਇਤਾਂ
ਪਟਿਆਲਾ, 31 ਅਗਸਤ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਰਕਾਰੀ ਅਧਿਕਾਰੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਸਮੇਤ ਹੋਰ ਵੱਖ-ਵੱਖ ਅਦਾਲਤਾਂ ਵਿੱਚ ਚੱਲਦੇ ਸਰਕਾਰੀ ਵਿਭਾਗਾਂ ਦੇ ਅਦਾਲਤੀ ਕੇਸਾਂ ਦੀ ਪੈਰਵਾਈ ਗੰਭੀਰਤਾ ਨਾਲ ਕਰਨ ਅਤੇ ਇਨ੍ਹਾਂ ਦੇ ਜਵਾਬ ਦਾਅਵੇ ਮਿੱਥੇ ਦੇ ਅੰਦਰ-ਅੰਦਰ ਕਰਨ ਦੀ ਹਦਾਇਤ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਕੋਰਟਾਂ ਵਿੱਚ ਚੱਲਦੇ ਮਾਮਲਿਆਂ ਅਤੇ ਖਾਸ ਕਰਕੇ ਜਿਹੜੇ ਮਾਮਲਿਆਂ ਵਿੱਚ ਸਟੇਟ ਆਫ਼ ਪੰਜਾਬ ਅਤੇ ਡਿਪਟੀ ਕਮਿਸ਼ਨਰ ਨੂੰ ਧਿਰ ਬਣਾਇਆ ਗਿਆ ਹੁੰਦਾ ਹੈ, ਉਨ੍ਹਾਂ ਮਾਮਲਿਆਂ ਵਿੱਚ ਵਿਭਾਗੀ ਜਵਾਬ ਦਾਅਵੇ ਸਮੇਂ ਸਿਰ ਦਾਇਰ ਕਰਨ ਅਤੇ ਇਨ੍ਹਾਂ ਵਿੱਚ ਹੁੰਦੀ ਤਾਰੀਕ ਦਰ ਤਾਰੀਕ ਕਾਰਵਾਈ ਬਾਰੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸਮੇਂ ਸਿਰ ਸੂਚਿਤ ਕਰਨ ਦੀ ਵੀ ਹਦਾਇਤ ਕੀਤੀ ਹੈ।
ਸਾਕਸ਼ੀ ਸਾਹਨੀ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੋਰਟ ਕੇਸਾਂ ਬਾਰੇ ਨਿਯੁਕਤ ਕੀਤੇ ਗਏ ਨੋਡਲ ਅਫ਼ਸਰਾਂ ਦੀ ਸੂਚਨਾ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਪੁੱਜਦੀ ਕਰਨ। ਇਸ ਤੋਂ ਬਿਨ੍ਹਾਂ ਅਦਾਲਤੀ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਿਸ ਮਾਮਲੇ ਵਿੱਚ ਇੱਕ ਤੋਂ ਜਿਆਦਾ ਵਿਭਾਗ ਪਾਰਟੀ ਹੋਣ ਉਨ੍ਹਾਂ ਵਿੱਚ ਆਪਸੀ ਤਾਲਮੇਲ ਜਰੂਰ ਰੱਖਿਆ ਜਾਵੇ। ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਹੋਣ ਦੀ ਸੂਰਤ ਵਿੱਚ ਸਬੰਧਤ ਵਿਭਾਗ ਦਾ ਜ਼ਿਲ੍ਹੇ ਦਾ ਮੁਖੀ ਅਧਿਕਾਰੀ ਜਿੰਮੇਵਾਰੀ ਹੋਵੇਗਾ।
ਮੀਟਿੰਗ ਮੌਕੇ ਐਸ.ਡੀ.ਐਮ. ਨਾਭਾ ਤਰਸੇਮ ਚੰਦ ਤੇ ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ, ਸਹਾਇਕ ਕਮਿਸ਼ਨਰ (ਜ) ਮਨਪ੍ਰੀਤ ਕੌਰ, ਡੀ.ਐਸ.ਪੀ. ਦਲਬੀਰ ਸਿੰਘ ਗਿੱਲ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।