ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਲਗਾਇਆ ਮੈਡੀਕਲ ਕੈਂਪ
ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਲਗਾਇਆ ਮੈਡੀਕਲ ਕੈਂਪ
ਪਟਿਆਲਾ, 25 ਅਗਸਤ:
ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਪੰਜਾਬ ਸਰਕਾਰ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਦਾਲਤ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਪੰਜਾਬ ਮੁਫ਼ਤ ਕਾਨੂੰਨੀ ਸਹਾਇਤਾ ਸੋਸਾਇਟੀ, ਜ਼ਿਲ੍ਹਾ ਕਚਹਿਰੀ ਕੰਪਲੈਕਸ, ਪਟਿਆਲਾ ਅਤੇ ਸਿਹਤ ਵਿਭਾਗ ਨਾਭਾ ਦੀ ਮਦਦ ਨਾਲ ਬੰਦੀਆਂ ਨੂੰ ਚੰਗੀ ਸਿਹਤ ਮੁਹੱਈਆ ਕਰਵਾਉਣ ਲਈ ਮੈਡੀਕਲ ਕੈਂਪ ਲਗਾਇਆ ਗਿਆ।
ਜਿਸ ਵਿੱਚ ਡਾ:ਅਨੁਮੇਹਾ ਭੱਲਾ (ਮੈਡੀਸਨ ਸਪੈਸ਼ਲਿਸਟ), ਡਾ: ਪ੍ਰਭਸਿਮਰਨ ਸਿੰਘ (ਆਰਥੋ ਸਪੈਸ਼ਲਿਸਟ), ਡਾ: ਮਨਦੀਪ ਸਿੰਘ (ਆਈ ਸਪੈਸ਼ਲਿਸਟ), ਡਾ: ਸਿਲਕੀ ਸਿੰਗਲਾ (ਸਕਿਨ ਸਪੈਸ਼ਲਿਸਟ) ਹਾਜ਼ਰ ਸਨ। ਮੈਡੀਕਲ ਸਪੈਸ਼ਲਿਸਟ ਡਾਕਟਰਾਂ ਵੱਲੋਂ ਜੇਲ੍ਹ ਅੰਦਰ 184 ਬੰਦੀਆਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਗਿਆ, ਮੌਕੇ ਤੇ ਲੋੜਵੰਦ ਬੰਦੀਆਂ ਨੂੰ ਦਵਾਈ ਦਿੱਤੀ ਗਈ। ਇਸ ਸਮੇਂ ਜੇਲ੍ਹ ਸੁਪਰਡੈਂਟ ਸ੍ਰੀ ਰਮਨਦੀਪ ਸਿੰਘ ਭੰਗੂ, ਡਿਪਟੀ ਸੁਪਰਡੈਂਟ ਸ੍ਰੀ ਹਰਪ੍ਰੀਤ ਸਿੰਘ, ਸਹਾਇਕ ਸੁਪਰਡੈਂਟ ਸ੍ਰੀ ਪੁਨੀਤ ਗਰਗ, ਸਹਾਇਕ ਸੁਪਰਡੈਂਟ ਸ੍ਰੀ ਸ਼ਰੀਫ ਮੁਹੰਮਦ, ਸਹਾਇਕ ਸੁਪਰਡੈਂਟ ਸ੍ਰੀ ਰਾਹੁਲ ਚੌਧਰੀ ਅਤੇ ਜੇਲ੍ਹ ਗਾਰਦ ਹਾਜ਼ਰ ਸੀ।