ਐਮ.ਐਮ.ਮੋਦੀ ਕਾਲਜ ਵਿਖੇ ਸਾਈਬਰ ਸੁਰੱਖਿਆ ਜਾਗਰੂਕਤਾ ਬਾਰੇ ਸੈਮੀਨਾਰ ਆਯੋਜਿਤ
ਐਮ.ਐਮ.ਮੋਦੀ ਕਾਲਜ ਵਿਖੇ ਸਾਈਬਰ ਸੁਰੱਖਿਆ ਜਾਗਰੂਕਤਾ ਬਾਰੇ ਸੈਮੀਨਾਰ ਆਯੋਜਿਤ
ਪਟਿਆਲਾ: 25 ਅਗਸਤ, 2023
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਸੂਚਨਾ ਤਕਨਾਲੋਜੀ ਸੈੱਲ ਅਤੇ ਕੰਪਿਊਟਰ ਸਾਇੰਸ ਵਿਭਾਗ ਨੇ ਅੱਜ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸਾਈਬਰ ਸਪੇਸ, ਨਿੱਜਤਾ ਅਤੇ ਨਿੱਜੀ ਡਾਟਾ ਲਈ ਸਾਈਵਰ ਸਪੇਸ ਵਿੱਚ ਮੌਜੂਦ ਵੱਖ-ਵੱਖ ਖਤਰਿਆਂ ਨੂੰ ਸਮਝਣ ਲਈ ਢੁੱਕਵੇਂ ਢੰਗ-ਤਰੀਕਿਆਂ ਨਾਲ ਲੈਸ ਕਰਨ ਲਈ ਸਾਈਬਰ ਸੁਰੱਖਿਆ ਜਾਗਰੂਕਤਾ ‘ਤੇ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵੱਜੋਂ ਉਮੰਗ ਵੈਲਫੇਅਰ ਫਾਊਂਡੇਸ਼ਨ ਤੋਂ ਆਏ ਸਾਇਬਰ ਸੁਰੱਖਿਆ ਮਾਹਿਰ ਸ੍ਰੀ ਅਨੁਰਾਗ ਅਚਾਰੀਆ ਨੇ ਸ਼ਿਰਕਤ ਕੀਤੀ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਬੁਲਾਰਿਆਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਸਾਈਬਰ ਖਤਰਿਆਂ ਦੀ ਸਮਝ ਵਿਦਿਆਰਥੀਆਂ ਵਿੱਚ ਸ਼ੋਸਲ ਮੀਡੀਆ ਦੀ ਵਰਤੋਂ ਬਾਰੇ ਜ਼ਿੰਮੇਵਾਰੀ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰਦੀ ਹੈ ਅਤੇ ਸਾਈਬਰ ਖਤਰਿਆਂ ਦੇ ਵਿਰੁੱਧ ਆਪਣੇ ਆਪ ਇੱਕ ਸੁਰੱਖਿਆ ਪ੍ਰਣਾਲੀ ਵਿਕਸਿਤ ਕਰਨ ਵਿੱਚ ਮਦੱਦ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਮੇਂ ਸੁਚੇਤ ਅਤੇ ਜ਼ਿੰਮੇਵਾਰ ਰਹਿਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿਭਾਗ ਦੀ ਤਾਰੀਫ਼ ਕਰਦਿਆਂ ਕਿਹਾ ਕਿ ਵਿਭਾਗ ਨੇ ਪਿਛਲੇ ਸਾਲਾਂ ਵਿੱਚ ਕਈ ਤਰ੍ਹਾਂ ਦੇ ਲਾਹੇਬੰਦ ਸਾਫ਼ਟਵੇਅਰ ਡਿਜ਼ਾਈਨ ਕੀਤੇ ਹਨ।
ਸ਼੍ਰੀ ਅਨੁਰਾਗ ਅਚਾਰੀਆ ਨੇ ਸਾਈਬਰ ਸੁਰੱਖਿਆ ਦੇ ਮੁੱਦਿਆਂ ‘ਤੇ ਬੋਲਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਹੈਕਿੰਗ, ਫਿਸ਼ਿੰਗ ਹਮਲੇ ਅਤੇ ਔਨਲਾਈਨ ਧੋਖਾਧੜੀ ਸਾਈਬਰ ਸਪੇਸ ਵਿੱਚ ਮੁੱਖ ਸੁਰੱਖਿਆ ਜੋਖਮ ਹਨ। ਸੁਰੱਖਿਆ ਲਈ ਵਿਸ਼ੇਸ਼ ਸਾਫਟਵੇਅਰਾਂ, ਸੁਰੱਖਿਆ ਜਾਂਚਾਂ ਅਤੇ ਨਿੱਜੀ ਅਤੇ ਪੇਸ਼ੇਵਰ ਡੇਟਾ ਦੀ ਸੁਰੱਖਿਆ ਲਈ ਤਰੀਕਿਆਂ ਬਾਰੇ ਚਰਚਾ ਕਰਦੇ ਹੋਏ ਉਹਨਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਬੁਨਿਆਦੀ ਸਿਧਾਂਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜੋ ਕਿ ਨਿਯੰਤ੍ਰਿਤ ਜਵਾਬਦੇਹੀ, ਸੁਰੱਖਿਆ ਜਾਂਚਾਂ ਅਤੇ ਲਗਾਤਾਰ ਖੋਜੀ ਪ੍ਰਵਿਰਤੀ ਹਨ।
ਇਸ ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਕੰਪਿਊਟਰ ਸਾਇੰਸ ਵਿਭਾਗ ਦੇ ਡਾ. ਸੁਖਦੇਵ ਸਿੰਘ ਨੇ ਕੀਤਾ।
ਡਾ: ਅਜੀਤ ਕੁਮਾਰ, ਕੰਟਰੋਲਰ ਆਫ਼ ਇਮਤਿਹਾਨ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਨੇ ਸਾਈਬਰ ਹਮਲਿਆਂ ਨੂੰ ਰੋਕਣ ਲਈ ਵੱਖ-ਵੱਖ ਕਿਸਮਾਂ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।ਇਸ ਸਮਾਗਮ ਵਿੱਚ ਉਮੰਗ ਵੈਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ, ਸੈਮੀਨਾਰ ਕੋਆਰਡੀਨੇਟਰ ਡਾ. ਗਗਨਪ੍ਰੀਤ ਕੌਰ, ਜਨਰਲ ਸਕੱਤਰ ਰਜਿੰਦਰ ਸਿੰਘ, ਜੁਆਇੰਟ ਸਕੱਤਰ ਪਰਮਜੀਤ ਸਿੰਘ ਅਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਅਨਮੋਲਜੋਤ ਸਿੰਘ ਹਾਜ਼ਰ ਸਨ
ਇਸ ਪ੍ਰੋਗਰਾਮ ਵਿੱਚ ਪ੍ਰੋ. ਵਿਨੇ ਗਰਗ, ਡਾ. ਗਣੇਸ਼ ਸੇਠੀ, ਡਾ. ਹਰਮੋਹਨ ਸ਼ਰਮਾ, ਡਾ. ਸੁਮੀਤ ਕੁਮਾਰ, ਸ਼੍ਰੀਮਤੀ ਹਨੀ, ਸ਼੍ਰੀਮਤੀ ਕੋਮਲ, ਸ਼੍ਰੀ ਸੁਖ ਸਹਿਜ ਸਿੰਘ, ਸ਼੍ਰੀਮਤੀ ਸੁਨੀਤਾ ਗੁਪਤਾ, ਸ਼੍ਰੀਮਤੀ ਪ੍ਰਿਅੰਕਾ ਸਿੰਗਲਾ ਹਾਜ਼ਰ ਸਨ।