ਤੀਆਂ ਦੇ ਮੇਲੇ ਵਿੱਚ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕਰਨਾ ਸ਼ਲਾਘਾਯੋਗ : ਡਿਪਟੀ ਕਮਿਸ਼ਨਰ
ਤੀਆਂ ਦੇ ਮੇਲੇ ਵਿੱਚ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕਰਨਾ ਸ਼ਲਾਘਾਯੋਗ : ਡਿਪਟੀ ਕਮਿਸ਼ਨਰ
-ਬਾਰਾਂਦਰੀ ਬਾਗ ਵਿਖੇ ਮੇਲਾ ਤੀਆਂ ਕਰਵਾਇਆ
ਪਟਿਆਲਾ, 26 ਅਗਸਤ:
ਪਾਵਰ ਹਾਊਸ ਯੂਥ ਕਲੱਬ ਵੱਲੋਂ ਇੱਥੇ ਬਾਰਾਂਦਰੀ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ, ਬਾਗਬਾਨੀ ਵਿਭਾਗ ਦੀ ਅਗਵਾਈ ਅਤੇ ਯੂਥ ਫੈਡਰੇਸ਼ਨ ਆਫ਼ ਇੰਡੀਆ, ਦੇਸ਼ ਭਗਤ ਯੂਨੀਵਰਸਿਟੀ, ਸਰਕਾਰੀ ਆਈ ਟੀ ਲੜਕੀਆਂ, ਸੰਤ ਕ੍ਰਿਪਾਲ ਸਿੰਘ ਅਕਾਲ ਰੈਜੀਮੈਂਟ ਅਕੈਡਮੀ ਕਲੱਰਭੈਣੀ,ਸੋਨੀ ਬਲੱਡ ਡੋਨਰ ਕਲੱਬ, ਹੈਲਥ ਅਵੇਅਰਨੈੱਸ ਸੁਸਾਇਟੀ ਬਾਰਾਂਦਰੀ ਗਾਰਡਨ, ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਸਾਕੇਤ ਹਸਪਤਾਲ,ਸਾਂਝ ਕੇਂਦਰ ਪਟਿਆਲਾ, ਰੋਇਲ ਪਟਿਆਲਾ ਕਲਚਰਲ ਵੈੱਲਫੇਅਰ ਸੁਸਾਇਟੀ ਆਦਿ ਦੇ ਸਹਿਯੋਗ ਨਾਲ ਮੇਲਾ ਤੀਆਂ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੇਲਾ ਤੀਆਂ ਦੇ ਦੌਰਾਨ ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ, ਔਰਤਾਂ ਨੂੰ ਮਹਾਵਾਰੀ ਪ੍ਰਤੀ ਜਾਗਰੂਕ ਕਰਨਾ, ਮੁਫ਼ਤ ਸੈਨਟਰੀ ਪੈਡ ਵੰਡਣ ਸਮੇਤ ਬਾਗਬਾਨੀ ਵਿਭਾਗ ਵੱਲੋਂ ਆਰਗੈਨਿਕ ਖੇਤੀ ਅਤੇ ਮੋਟੇ ਅਨਾਜ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਡੀ.ਸੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਧੀਆਂ ਭੈਣਾਂ ਦਾ ਤਿਉਹਾਰ ਹੈ, ਧੀਆਂ ਸਹੁਰਿਆਂ ਤੋਂ ਪੇਕੇ ਘਰ ਆ ਕੇ ਆਪਣੀਆਂ ਸਹੇਲੀਆਂ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਇੱਕਮੁੱਠ ਹੋ ਕੇ ਆਪਣੇ ਤਿਉਹਾਰ ਮਨਾਉਣੇ ਚਾਹੀਦੇ ਹਨ।
ਪ੍ਰੋਗਰਾਮ ਦੀ ਪ੍ਰਧਾਨਗੀ ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਸੰਦੀਪ ਗਰੇਵਾਲ ਅਤੇ ਸਿਵਲ ਸਰਜਨ ਰਾਮਿੰਦਰ ਕੌਰ ਨੇ ਕੀਤੀ, ਪ੍ਰੋਗਰਾਮ ਦਾ ਉਦਘਾਟਨ ਹਰਸ਼ ਸਦਾਵਰਤੀ ਵਾਇਸ ਪ੍ਰਧਾਨ ਦੇਸ਼ ਭਗਤ ਯੂਨੀਵਰਸਿਟੀ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਕੀਤਾ। ਇਸ ਮੌਕੇ ਪਾਵਰ ਹਾਊਸ ਯੂਥ ਕਲੱਬ ਦੇ ਸਰਪ੍ਰਸਤ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਅਤੇ ਪ੍ਰਧਾਨ ਸਟੇਟ ਐਵਾਰਡੀ ਰੁਪਿੰਦਰ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਬਾਗਬਾਨੀ ਅਫ਼ਸਰ ਕੁਲਵਿੰਦਰ ਸਿੰਘ, ਸਿਮਰਨਜੀਤ ਕੌਰ, ਹਰਿੰਦਰਪਾਲ ਸਿੰਘ, ਪ੍ਰਿੰਸੀਪਲ ਸਰਕਾਰੀ ਆਈ ਟੀ ਆਈ ਲੜਕੀਆਂ ਮਨਮੋਹਨ ਸਿੰਘ, ਇੰਚਾਰਜ ਸਾਂਝ ਕੇਂਦਰ ਪਟਿਆਲਾ 1 ਐਸ ਆਈ ਜਸਪਾਲ ਸਿੰਘ, ਪ੍ਰੋਜੈਕਟ ਡਾਇਰੈਕਟਰ ਸਾਕੇਤ ਹਸਪਤਾਲ ਪਰਮਿੰਦਰ ਕੌਰ ਮਨਚੰਦਾ, ਲੈਫ਼ਟੀਨੈਂਟ ਜਗਦੀਪ ਜੋਸ਼ੀ, ਜਸਵੰਤ ਸਿੰਘ ਕੌਲੀ, ਵਰਿੰਦਰ ਸਿੰਘ, ਉਪਕਾਰ ਸਿੰਘ,ਪ੍ਰਿੰਸੀਪਲ ਕਰਨਜੀਤ ਸਿੰਘ ਕਲਰਭੈਣੀ, ਵਿਨੇ ਸ਼ਰਮਾ, ਰੁਦਰਪ੍ਰਤਾਪ ਸਿੰਘ, ਜਸ਼ਨਜੋਤ ਸਿੰਘ, ਮਹਿਕ ਬਜਾਜ, ਮੈਡਮ ਅੰਜਨਾ, ਨੀਨਾ ਕੌਸ਼ਲ, ਮਨਦੀਪ ਕੌਰ, ਮਨੀਸ਼ਾ, ਰਾਜਬੀਰ ਕੌਰ, ਪਰਵਿੰਦਰ ਸਿੰਘ, ਰਾਜਵਿੰਦਰ ਕੌਰ ਨੇ ਸ਼ਿਰਕਤ ਕੀਤੀ। ਤੀਆਂ ਦੇ ਮੇਲੇ ਦੀ ਸਟੇਜ ਦਾ ਪ੍ਰਬੰਧ ਅਤੇ ਸਟੇਟ ਸਕੱਤਰ ਦੀ ਭੂਮਿਕਾ ਹਰਪਿੰਦਰ ਕੌਰ ਹਰਮਨ ਨੇ ਨਿਭਾਈ।