Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੀਆਂ 2 ਕਰੋੜ ਤੋਂ ਵਧੇਰੇ ਦੀਆਂ ਗ੍ਰਾਂਟਾਂ

ਪੀਐਸਟੀਸੀਅਲ ਦੇ ਅੱਗੇ ਵੱਧਦੇ ਕਦਮ

ਦੁਆਰਾ: Punjab Bani ਪ੍ਰਕਾਸ਼ਿਤ :Thursday, 10 August, 2023, 07:11 PM

ਪੀਐਸਟੀਸੀਅਲ ਦੇ ਅੱਗੇ ਵੱਧਦੇ ਕਦਮ
ਪੀਐਸਟੀਸੀਅਲ ਵੱਲੋਂ ਇੱਕ ਮੀਲ ਪੱਥਰ ਸਥਾਪਿਤ
220 ਕੇਵੀ ਢੰਡਾਰੀ ਕਲਾਂ ਵਿਖੇ ਮੌਜੂਦਾ 100 ਐਮ.ਵੀ.ਏ., ਟਰਾਂਸਫਾਰਮਰ ਨੂੰ 160 ਐਮ.ਵੀ.ਏ. 220/66 ਕੇ.ਵੀ ਨੂੰ 16 ਦਿਨਾਂ ਵਿੱਚ ਚਾਲੂ ਕੀਤਾ :ਇੰਜੀ: ਵਰਦੀਪ ਮੰਡੇਰ
ਪਟਿਆਲਾ 10-8-2023 ਸ਼੍ਰ ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ ਅਤੇ ਸ਼੍ਰ ਹਰਭਜਨ ਸਿੰਘ, ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਸਟੇਟ ਟਰਾਂਸਿਮਸ਼ਨ ਕਾਰਪੋਰੇਸ਼ਨ ਲਿਮਟਿਡ ਨੇ 220 ਕੇਵੀ ਢੰਡਾਰੀ ਕਲਾਂ (ਲੁਧਿਆਣਾ) ਵਿਖੇ ਮੌਜੂਦਾ 100 ਐਮ.ਵੀ.ਏ., ਟਰਾਂਸਫਾਰਮਰ ਨੂੰ 160 ਐਮ.ਵੀ.ਏ. 220/66 ਕੇਵੀ ਨਾਲ ਚਾਲੂ ਕਰਕੇ ਮਾਤਰ 16 ਦਿਨਾਂ ਵਿਚ ਪਾਵਰ ਟਰਾਂਸਫਾਰਮਰ ਚਾਲੂ ਕਰਕੇ ਕੱਲ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ।

ਇਹ ਜਾਣਕਾਰੀ ਇੰਜੀ: ਵਰਦੀਪ ਮੰਡੇਰ, ਨਿਰਦੇਸ਼ਕ ਤਕਨੀਕੀ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਅੱਜ ਇਕ ਪ੍ਰੈਸ ਨੋਟ ਵਿੱਚ ਦਿਤੀ।
ਉਨ੍ਹਾਂ ਦਸਿਆ ਕਿ ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 12.00 ਕਰੋੜ ਰੁਪਏ ਹੈ। ਜਿਸ ਨਾਲ ਟਰਾਂਸਫਾਰਮਰ ਕਪੈਸਟੀ ਵਿਚ 60 ਐਮ.ਵੀ.ਏ., ਦਾ ਵਾਧਾ ਹੋਇਆ ਹੈ।
ਨਿਰਦੇਸ਼ਕ ਤਕਨੀਕੀ ਨੇ ਦੱਸਿਆ ਕਿ ਪਹਿਲਾਂ ਅਜਿਹੇ ਕੰਮਾਂ ਨੂੰ ਮੁਕੰਮਲ ਕਰਨ ਲਈ ਲੱਗਭਗ 30 ਦਿਨ ਲੱਗਦੇ ਸਨ ਜੋ ਕਿ ਗੋਬਿੰਦਗੜ੍ਹ ਦੇ ਕੇਸ ਵਿਚ ਘੱਟ ਕੇ 24 ਦਿਨਾਂ ਵਿਚ ਕੀਤਾ ਗਿਆ। ਹੁਣ ਇਹ ਕੰਮ ਰਿਕਾਰਡ 16 ਦਿਨਾਂ ਵਿਚ ਕੀਤਾ ਗਿਆ ਹੈ। ਉਨ੍ਹਾਂ ਹੋਰ ਜਾਣਕਾਰੀ ਦੇਂਦਿਆਂ ਦੱਸਿਆ ਕਿ ਅਜਿਹੇ ਕੇਸ ਵਿਚ ਪਹਿਲਾ 100 ਐਮ.ਵੀ.ਏ., (ਮਿਲੀਅਨ ਵੋਲਟ ਐਮਪੀਅਰ) ਦੇ ਮੌਜੂਦਾ ਟਰਾਂਸਫਾਰਮਰ ਨੂੰ ਡਿਸਮੈਂਟਲ ਕਰਨਾ ਹੁੰਦਾ ਹੈ, ਜਿਸ ਨਾਲ ਸਬ—ਸਟੇਸ਼ਨ ਤੇ ਨਿਰਮਾਣ ਦੌਰਾਨ ਸਬੰਧਤ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਵਿਘਨ ਝੱਲਣਾ ਪੈਂਦਾ ਸੀ। ਉਨਾਂ ਦਸਿਆ ਕਿ ਚਾਲੂ ਕਰਨ/ਨਿਰਮਾਣ ਕਰਨ ਦੇ ਸਮੇਂ ਨੂੰ ਘਟਾਉਣ ਦਾ ਮੱਤਲਬ ਹੈ ਪਾਵਰ ਸਪਲਾਈ ਨੂੰ ਜਲਦੀ ਚਾਲੂ ਕਰਨਾ ਜਿਸ ਨਾਲ ਲੱਖਾਂ ਰੁਪਏ ਦੀ ਬਚੱਤ ਹੁੰਦੀ ਹੈ ।
ਉਨਾਂ ਦਸਿਆ ਕਿ ਟਰਾਂਸਮਿਸ਼ਨ ਸਮਰੱਥਾ ਦੇ ਵਿਚ ਵਾਧੇ ਦੇ ਨਾਲ ਲੁਧਿਆਣਾ ਖੇਤਰ ਦੇ ਮੌਜੂਦਾ ਉਦਯੋਗਾਂ ਨੂੰ ਗੁਣਵੱਤਾ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਨਾਲ ਨਾਲ ਲੱਗਭਗ 2 ਸਾਲਾਂ ਤੋ ਲੰਬਿਤ ਹਾਲਾਤ ਵਿਚ ਪਏ ਬਿਜਲੀ ਕੂਨੈਕਸ਼ਨ ਜਾਰੀ ਵੀ ਕੀਤੇ ਜਾ ਸਕਣਗੇ। ਪੰਜਾਬ ਸਟੇਟ ਟਰਾਂਸਿਮਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਸ ਵਿੱਤੀ ਸਾਲ ਵਿਚ ਪਹਿਲਾ ਹੀ ਮੰਡੀ ਗੋਬਿੰਦਗੜ੍ਹ ਵਿਖੇ 2 ਨੰਬਰ 100 ਐਮ.ਵੀ.ਏ., 220/66 ਕੇਵੀ ਦੇ ਪਾਵਰ ਟਰਾਂਸਫਾਰਮਰ ਨੂੰ 2 ਨੰਬਰ 160 ਐਮ.ਵੀ.ਏ., 220/66 ਕੇਵੀ ਦੇ ਪਾਵਰ ਟਰਾਂਸਫਾਰਮਰ ਵਿਚ ਬਦਲ ਕੇ (ਆਗੂਮੈਂਟ ਕਰਕੇ) ਮੰਡੀ ਗੋਬਿੰਦਗੜ੍ਹ ਜੀ—1 ਸਬ—ਸਟੇਸ਼ਨ ਵਿਚ 120 ਐਮਵੀਏ ਦਾ ਹੋਰ ਵਾਧਾ ਕਰਕੇ ਉਥੋਂ ਦੇ ਉਦਯੋਗ ਨੂੰ ਹੋਰ ਵੱਡੀ ਰਾਹਤ ਦਿੱਤੀ ਹੈ।
ਉਨਾਂ ਦਸਿਆ ਕਿ ਸਾਹਨੇਵਾਲ ਵਿਖੇ 160 ਐਮ.ਵੀ.ਏ., 220/66 ਕੇਵੀ ਪਾਵਰ ਟਰਾਂਸਫਾਰਮਰ ਅਗਲੇ 10 ਦਿਨਾਂ ਵਿਚ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਵਿੱਤੀ ਸਾਲ ਵਿਚ ਗੁਰਦਾਸਪੁਰ, ਬੁਢਲਾਡਾ ਅਤੇ ਵਜ਼ੀਰਾਬਾਦ ਵਿਖੇ 3 ਨਵੇਂ 220 ਕੇਵੀ ਸਬ—ਸਟੇਸ਼ਨ ਦੇ ਨਿਰਮਾਣ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਗੁਣਵੱਤਾ ਅਤੇ ਨਿਰਵਿਘਨ ਬਿਜਲੀ ਸਪਲਾਈ ਦਿੰਦੇ ਹੋਏ ਲੱਗਭੱਗ 40 ਨੰ: ਟਰਾਂਸਫਾਰਮਜ਼ ਸਥਾਪਿਤ ਕਰਨ ਦਾ ਟੀਚਾ ਹੈ।



Scroll to Top